ਮਿਸਟਰ ਐਂਡ ਮਿਸਿਜ਼ 420 ਰਿਟਰਨਸ ਅਕਤੂਬਰ ‘ਚ ਹੋਵੇਗੀ ਸ਼ੁਰੂ- ਰੁਪਾਲੀ ਗੁਪਤਾ

By  |  0 Comments

ਸਾਲ 2014 ‘ਚ ਆਈ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਦਾ ਹੁਣ ਮੁੜ ਸੀਕਵਲ ਬਣਨ ਜਾ ਰਿਹਾ ਹੈ। ‘ਫਰਾਈਡੇਅ ਰਸ਼ ਮੋਸ਼ਨ ਪਿਕਚਰ’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਦੀਪਕ ਗੁਪਤਾ ਤੇ ਰੁਪਾਲੀ ਗੁਪਤਾ ਹਨ। ਲੇਖਕ ਨਰੇਸ਼ ਕਥੂਰੀਆ ਨੇ ਹੀ ਇਸ ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਲਿਖੇ ਹਨ। ਨਿਰਦੇਸ਼ਕ ਸ਼ਿਤਿਜ ਚੌਧਰੀ ਅਕਤੂਬਰ ਮਹੀਨੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨਗੇ। ਫ਼ਿਲਮ ਨਿਰਮਾਤਰੀ ਰੁਪਾਲੀ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਵਿਚ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਆਦਿ ਕਲਾਕਾਰ ਅਹਿਮ ਭੂਮਿਕਾ ਨਿਭਾਉਣਗੇ, ਜਦਕਿ ਫ਼ਿਲਮ ਦੀਆਂ ਹੀਰੋਇਨਾਂ ਪਹਿਲੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ ੪੨੦’ ਵਾਲੀਆਂ ਸਵਾਤੀ ਕਪੂਰ ਤੇ ਅਵੰਤਿਕਾ ਹੁੰਦਲ ਹੀ ਹੋਣਗੀਆਂ। ਫ਼ਿਲਮ ਨਿਰਮਾਤਾ ਦੀਪਕ ਗੁਪਤਾ ਨੇ ਦੱਸਿਆ ਕਿ ਇਹ ਫ਼ਿਲਮ ਆਉਂਦੇ ਵਰ੍ਹੇ ਜੂਨ -ਜੁਲਾਈ ‘ਚ ਰਿਲੀਜ਼ ਹੋਵੇਗੀ। ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ । – ਪੰਜਾਬੀ ਸਕਰੀਨ

Comments & Suggestions

Comments & Suggestions