“ਮੁਕਲਾਵਾ” ਦਾ ਨਵਾਂ ਗੀਤ “ਰੱਬ ਜਾਣੇ” 13 ਮਈ ਨੂੰ !

By  |  0 Comments


(ਪ:ਸ) “ਕਾਲਾ ਸੂਟ” ਅਤੇ “ਗੁਲਾਬੀ ਪਾਣੀ” ਦੇ ਸ਼ਾਨਦਾਰ ਹਿੱਟ ਹੋਣ ਤੋਂ ਬਾਅਦ 24 ਮਈ ਨੂੰ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਫ਼ਿਲਮ “ਮੁਕਲਾਵਾ” ਦਾ ਤੀਜਾ ਗੀਤ “ਰੱਬ ਜਾਣੇ” 13 ਮਈ ਨੂੰ ਵਾਈਟ ਹਿੱਲ ਮਿਊਜ਼ਿਕ ਵਲੋਂ ਆਪਣੇ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾ ਰਿਹਾ ਹੈ। ਕਮਾਲ ਖਾਨ ਦੇ ਗਾਏ ਇਸ ਗੀਤ ਨੂੰ ਵਿੰਦਰ ਨੱਥੂਮਾਜਰਾ ਨੇ ਲਿਖਆ ਹੈ ਅਤੇ ਸੰਗੀਤ ਦਿੱਤਾ ਹੈ ਚੇਤਨ ਨੇ।


ਸੁਲਝੇ ਹੋਏ ਨਿਰਦੇਸ਼ਕ ਸਿਮਰਜੀਤ ਸਿੰਘ ਵਲੋਂ ਨਿਰਦੇਸ਼ਿਤ, ਗੁਨਬੀਰ ਸਿੱਧ ਅਤੇ ਮਨਮੋੜ ਸਿੱਧੂ ਦੀ ਨਿਰਮਤ ਫ਼ਿਲਮ “ਮੁਕਲਾਵਾ” ਦਾ ਨਿਰਮਾਣ ਵਾਈਟ ਹਿੱਲ ਸਟੂਡੀਓਜ਼ ਵਲੋਂ ਗਰੇਅ ਸਲੇਟ ਪਿਕਚਰਜ਼ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਐਮੀ ਵਿਰਕ ਅਤੇ ਸੋਨਮ ਬਾਜਵਾ ਸਟਾਰਰ ਇਸ ਫ਼ਿਲਮ ਦੇ ਬਾਕੀ ਦਿੱਗਜ ਸਿਤਾਰਿਆਂ ਵਿਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਦ੍ਰਿਸ਼ਟੀ ਗਰੇਵਾਲ, ਨਿਰਮਲ ਰਿਸ਼ੀ, ਬੀ.ਐਨ ਸ਼ਰਮਾ ਅਤੇ ਸਰਬਜੀਤ ਚੀਮਾ ਦੇ ਨਾਮ ਸ਼ਾਮਲ ਹਨ। ਫ਼ਿਲਮ ਦੇ ਹੋ ਰਹੇ ਖੂਬ ਪ੍ਰਚਾਰ ਕਾਰਨ ਆਮ ਪਬਲਿਕ ਵਿਚ ਇਸ ਫ਼ਿਲਮ ਦੀ ਕਾਫੀ ਚਰਚਾ ਚਲ ਰਹੀ ਹੈ।

Comments & Suggestions

Comments & Suggestions