ਮੁੜ ਬਣੇਗੀ ‘ਨਾਨਕ ਨਾਮ ਜਹਾਜ਼ ਹੈ’

By  |  0 Comments
ਅਦਾਕਾਰ ਮੁਕੇਸ਼ ਰਿਸ਼ੀ, ਨਿਰਮਾਤਾ ਮਾਨ ਸਿੰਘ ਦੀਪ, ਅਦਾਕਾਰ ਵਿੰਦੂ ਦਾਰਾ ਸਿੰਘ, ਲੇਖਿਕ-ਨਿਰਦੇਸ਼ਕਾ ਕਲਿਆਨੀ ਸਿੰਘ

(ਪੰ:ਸ) 15 ਅਪ੍ਰੈਲ 1969 ਨੂੰ ਰਿਲੀਜ਼ ਹੋਈ ਬਲਾਕਬਸਟਰ ਪੰਜਾਬੀ ਫ਼ਿਲਮ ‘ਨਾਨਕ ਨਾਮ ਜਹਾਜ਼ ਹੈ’ ਜੋ ਕਿ ਆਪਣੇ 50 ਵਰ੍ਹੇ ਪੂਰੇ ਕਰਨ ਦਾ ਸਫ਼ਲਤਾਪੂਰਵਕ ਇਤਿਹਾਸ ਰਚ ਚੁੱਕੀ ਹੈ ਨੂੰ ਦੁਬਾਰਾ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ ਨਾਲ ਵਿਸ਼ੇਸ਼ ਤੌਰ ਤੇ ਜੁੜੇ ਪ੍ਰਸਿਧ ਫ਼ਿਲਮ ਐਕਟਰ ਰਤਨ ਔਲਖ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗੋਵਿੰਦਾ ਤੇ ਆਰਤੀ ਛਾਬੜੀਆ ਨਾਲ ਰਾਜੂ ਭਈਆ ਵਰਗੀ ਵੱਡੀ ਹਿੰਦੀ ਫ਼ਿਲਮ ਬਨਾਉਣ ਵਾਲੇ ਨਿਰਮਾਤਾ, ਮਾਨ ਸਿੰਘ ਦੀਪ ਬਹੁਤ ਜਲਦ ਇਸ ਫ਼ਿਲਮ ਦਾ ਨਿਰਮਾਣ ਕਰ ਰਹੇ ਹਨ। ਇਸ ਫ਼ਿਲਮ ਦੀ ਲੇਖਿਕਾ ਤੇ ਨਿਰਦੇਸ਼ਕਾ ਹਨ ਕਲਿਆਨੀ ਸਿੰਘ। ਦੋ ਨਾਇਕ ਅਤੇ ਨਾਇਕਾਵਾਂ ਵਾਲ਼ੀ ਇਸ ਫ਼ਿਲਮ ਦੇ ਕਲਾਕਾਰਾਂ ਦਾ ਛੇਤੀ ਹੀ ਐਲਾਨ ਕੀਤਾ ਜਾਵੇਗਾ। ਓਂਕਾਰ ਮਿਨਹਾਸ ਇਸ ਦਾ ਸੰਗੀਤ ਦੇ ਰਹੇ ਹਨ ਜਿਸ ਦੀ ਰਿਕਾਰਡਿੰਗ ਮੁੰਬਈ ਵਿਖੇ ਚਲ ਰਹੀ ਹੈ। ਇਹ ਇਕ ਪਰਿਵਾਰਿਕ ਤੇ ਸਭਿਆਚਾਰਕ ਫ਼ਿਲਮ ਹੋਵੇਗੀ।

ਸੰਗੀਤ ਨਿਰਦੇਸ਼ਕ ਓਂਕਾਰ ਮਿਨਹਾਸ ਅਤੇ ਲੇਖਿਕਾ-ਨਿਰਦੇਸ਼ਕਾ ਕਲਿਆਨੀ ਸਿੰਘ ਰਿਕਾਰਡਿੰਗ ਦੇ ਸਮੇਂ
ਨਿਰਮਾਤਾ ਮਾਨ ਸਿੰਘ ਦੀਪ

Comments & Suggestions

Comments & Suggestions