‘ਮੰਜੇ ਬਿਸਤਰੇ 2’ ਦਾ ਟਾਇਟਲ ਗੀਤ ਰਿਲੀਜ਼ / Manje Bistre 2’s Title Track Drops In With A BANG!

By  |  0 Comments

2017 ਦੀ ਸੁਪਰ ਹਿੱਟ ਫ਼ਿਲਮ ‘ਮੰਜੇ ਬਿਸਤਰੇ ਦੀ ਅਪਾਰ ਸਫ਼ਲਤਾ ਨੇ ਪੰਜਾਬੀ ਸਿਨਮੇ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਜਿਸ ਨਾਲ ਗਿੱਪੀ ਗਰੇਵਾਲ ਬਤੌਰ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਉੱਭਰ ਕੇ ਸਾਹਮਣੇ ਆਇਆ। ਗਿੱਪੀ ਗਰੇਵਾਲ ਹੁਣ ਆਪਣੀ ਇਸ ਚਰਚਿਤ ਫ਼ਿਲਮ ‘ਮੰਜੇ ਬਿਸਤਰੇ’ ਦਾ ਸੀਕੁਅਲ ਮੰਜੇ ਬਿਸਤਰੇ 2′ ਲੈ ਕੇ ਆ ਰਿਹਾ ਹੈ। ਇਸ ਵਾਰ ਉਹ ਕਿਸਦੇ ਵਿਆਹ ‘ਤੇ ਮੰਜੇ ਬਿਸਤਰੇ ਇੱਕਠੇ ਕਰੇਗਾ ਇਹ ਤਾਂ ਅਜੇ  ਨਹੀਂ ਦੱਸ ਸਕਦੇ , ਹਾਂ ਐਨਾਂ ਜਰੂਰ ਦੱਸ ਦਿੰਦੇ ਹਾਂ ਇਸ ਵਾਰ ਇਹ ਮੰਜੇ ਬਿਸਤਰੇ ਇਧਰਲੇ ਪੰਜਾਬ ਵਿੱਚ ਨਹੀਂ ਬਲਕਿ ਕਾਨੈਡਾ ਦੇ ਮਿੰਨੀ ਪੰਜਾਬ ‘ਚੋਂ ਇੱਕਠੇ ਕਰੇਗਾ। ਇਹ ਵੀ ਜ਼ਿਕਰਯੋਗ ਹੈ ਕਿ ਇਸ ਵਾਰ ਦਰਸ਼ਕ ਸਾਧੂ ਹਲਵਾਈ ਦੀ ਚਾਕਲੇਟੀ ਕਾਨੈਡੀਅਨ ਬਰਫ਼ੀ ਦੇ ਨਵੇਂ ਫਲੇਵਰ ਦਾ ਵੀ ਮਜ਼ਾ ਲੈਣਗੇ।

ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਟਾਇਟਲ ਗੀਤ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਹੋਇਆ ਹੈ ਜਿਸ ਨੂੰ ਵੇਖਦਿਆਂ ਫ਼ਿਲਮ ਦੇ ਸੱਭਿਆਚਾਰਕ , ਸੰਗੀਤਕ ਅਤੇ ਮਨੋਰੰਜਨ ਭਰਪੂਰ ਵੰਨਗੀਆਂ ਨਾਲ ਜੁੜੇ ਹੋਣ ਦਾ ਪਤਾ ਲੱਗਦਾ ਹੈ। ਇਸ ਟਾਇਟਲ ਗੀਤ ਨੂੰ ਨਛੱਤਰ ਗਿੱਲ ਨੇ ਗਾਇਆ ਹੈ ਜੋ ਹੈਪੀ ਰਾਏਕੋਟੀ ਵਲੋਂ ਲਿਖਿਆ ਗਿਆ ਹੈ ਤੇ ਸੰਗੀਤ ਜੱਸੀ ਕਟਿਆਲ ਨੇ ਦਿੱਤਾ ਹੈ। ਚੰਗੀਆਂ ਫ਼ਿਲਮਾਂ ਦੇ ਸੰਗੀਤ ਨਾਲ ਜੁੜੀ ਨਾਮਵਰ ਸੰਗੀਤ ਕੰਪਨੀ ਸਾਗਾ ਮਿਊਜ਼ਿਕ ਦੇ ਮਾਲਕ ਸੁਮੀਤ ਸਿੰਘ ‘ਮੰਜੇ ਬਿਸਤਰੇ 2’ ਦੇ ਸੰਗੀਤ ਨੂੰ ਰਿਲੀਜ਼ ਕਰਦਿਆਂ ਬੇਹੱਦ ਖੁਸ਼ ਅਤੇ ਉਤਸਾਹਿਤ ਹਨ। ਉਨਾ ਦੱਸਿਆ ਕਿ ਇਸ ਫ਼ਿਲਮ ‘ਮੰਜੇ ਬਿਸਤਰੇ 2’ ਵਿੱਚ ਦਰਸ਼ਕ ਇਸ ਵਾਰ ਗਿੱਪੀ ਗਰੇਵਾਲ ਦੇ ਨਾਲ ਸਿੰਮੀ ਚਾਹਲ ਨੂੰ ਵੇਖਣਗੇ ਜਦਕਿ ਬਾਕੀ ਕਲਾਕਾਰਾਂ ਵਿੱਚ  ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ ਐਨ ਸ਼ਰਮਾ, ਰਾਣਾ ਰਣਬੀਰ, ਅਨੀਤਾ ਦੇਵਗਣ, ਮਲਕੀਤ ਰੌਣੀ, ਬਨਿੰਦਰ ਬਨੀ, ਰਘਬੀਰ ਬੋਲੀ ਆਦਿ ਪ੍ਰਮੁੱਖ ਹਨ। ਫ਼ਿਲਮ ਦੀ ਕਹਾਣੀ ਪੰਜਾਬ ਦੇ ਵਿਰਸੇ ਨਾਲ ਜੁੜੀ ਮਨੋਰੰਜਨ ਭਰਪੂਰ ਕਾਮੇਡੀ ਅਧਾਰਤ ਹੈ ਜੋ 12 ਅਪ੍ਰੈਲ 2019 ਨੂੰ ਵਿਸਾਖੀ ਦੇ ਖੁਸ਼ੀਆਂ ਭਰੇ ਦਿਹਾੜੇ ‘ਤੇ ਪੰਜਾਬੀ ਸਿਨੇਮਿਆ ਵਿੱਚ ਰੌਣਕਾਂ ਲਾਵੇਗੀ।

-ਸੁਰਜੀਤ ਜੱਸਲ 9814607737

 

Manje Bistre 2’s Title Track Drops In With A BANG!

IMG_2659-copy

(P.S) Who doesn’t know about the Manje Bistre film franchise! A blockbuster film, known for its massive box-office collection in 2017 is back again and how! The posters of the Gippy Grewal starrer film, Manje Bistre 2, were doing rounds of the internet for a very long time, creating excitement in the audiences and fans across the globe. Today, the film’s title track has been released by Saga Music, owned by Mr. Sumeet Singh, and you can’t stop listening to the song, and watching it’s wonderfully crafted video.

This film’s prequel revolved around a traditional Punjabi wedding, wherein, the viewers were made to take a trip down the memory lane back to the time when collecting Manje Bistre, meaning Beds and Beddings, was a tradition. The film’s sequel seems to have been built around the same tradition but with a twist. This time Gippy Grewal, and his friends/relatives are seen collecting the Manje Bistre in Canada! The film features a plethora of actors of the Punjabi film industry. The film’s lead cast has Gippy Grewal, and Simi Chahal paired opposite each other, and other ace artists who are seen in the song and in posters are Gurpreet Ghuggi, Karamjit Anmol, Sardar Sohi, BN Sharma, Rana Ranbir, Raghveer Boli, Anita Devgan, Baninder Banny, Malkit Rauni, and many others.

Humble Motion Pictures, and Saga Music and Unisys Infosolutions have once again got together with this film. These teams have earlier worked together for ManjeBistre (2017), and the latter have worked with Gippy Grewal for Subedar Joginder Singh.

The title track has been sung by Nachhatar Gill, has been penned by Happy Raikoti, and the music is given by Jay K. Can’t wait for the release of other content pieces from this fun ride!!

Manje Bistre 2 releases, worldwide, on 12th April, 2019.

Comments & Suggestions

Comments & Suggestions