ਰਾਂਝਾ ਰਫਿਊਜ਼ੀ ਦੀ ਸ਼ੂਟਿੰਗ ਸ਼ੁਰੂ

By  |  0 Comments

ਰਾਂਝਾ ਰਫਿਊਜੀ ਵਿਚ ਰੋਸ਼ਨ ਪ੍ਰਿੰਸ ਤੇ ਸਾਨਵੀ ਧੀਮਾਨWhatsApp Image 2018-04-11 at 06.01.01
`ਮਿੱਟੀ ਨਾ ਫਰੋਲ ਜੋਗੀਆ` ਅਤੇ `ਰੁਪਿੰਦਰ ਗਾਂਧੀ` ਵਰਗੀਆਂ ਹਿੱਟ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਅਵਤਾਰ ਸਿੰਘ ਹੁਣ ਰੌਸ਼ਨ ਪ੍ਰਿੰਸ ਤੇ ਸਾਨਵੀ ਧੀਮਾਨ ਨੂੰ ਲੈ ਕੇ `ਰਾਂਝਾ ਰਫਿਉਜੀ` ਬਣਾ ਰਹੇ ਹਨ। `ਜੇ.ਬੀ. ਮੂਵੀਜ਼ ਪ੍ਰੋਡਕਸ਼ਨ` ਦੇ ਤਰਸੇਮ ਕੌਸ਼ਲ ਤੇ ਸੁਦੇਸ਼ ਠਾਕੁਰ ਇਸ ਫ਼ਿਲਮ ਦੇ ਨਿਰਮਾਤਾ ਹਨ। ਅੱਜ ਇਸ ਫ਼ਿਲਮ ਦੀ ਸ਼ੂਟਿੰਗ ਸੂਰਤਗੜ੍ਹ ਨੇੜੇ ਰੇਗਸਿਤਾਨ ਵਿਚ ਸ਼ੁਰੂ ਕੀਤੀ ਗਈ ਹੈ। ਰੌਸ਼ਨ ਪ੍ਰਿੰਸ, ਸਾਨਵੀ ਧੀਮਾਨ, ਕਰਮਜੀਤ ਅਨਮੋਲ, ਹਾਰਬੀ ਸੰਘਾ, ਮਲਕੀਤ ਰੌਣੀ, ਨਿਸ਼ਾ ਬਾਨੋ, ਰੁਪਿੰਦਰ ਰੂਪੀ, ਤਰਸੇਮ ਪਾਲ ਇਸ ਫ਼ਿਲਮ `ਚ ਅਦਾਕਾਰੀ ਕਰ ਰਹੇ ਹਨ। ਕਹਾਣੀ ਤੇ ਪਟਕਥਾ ਅਵਤਾਰ ਸਿੰਘ ਨੇ ਹੀ ਲਿਖੇ ਹਨ, ਡਾਇਲਾਗ ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ। ਸੰਗੀਤ ਗੁਰਮੀਤ ਸਿੰਘ ਦਾ ਹੈ। ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਇਸ ਫ਼ਿਲਮ ਦੇ ਡਿਸਟੀਬਿਊਟਰ ਹਨ।   ਇੰਡੋ-ਪਾਕ ਵਿਸ਼ੇ `ਤੇ ਅਧਾਰਿਤ ਇਹ ਕਮੇਡੀ ਫ਼ਿਲਮ ਇWhatsApp Image 2018-04-11 at 06.01.02ਸੇ ਸਾਲ ਰਿਲੀਜ਼ ਕੀਤੀ ਜਾ ਸਕਦੀ ਹੈ।

Comments & Suggestions

Comments & Suggestions