ਰਿਲੀਜ਼ ਲਈ ਤਿਆਰ ਭਾਵਪੂਰਨ ਲਵ ਸਟੋਰੀ ‘ਇਸ਼ਕ ਮਾਈ ਰਿਲੀਜ਼ਨ’

By  |  0 Comments

ਕੈਨੇਡਾ ਵਸੇਂਦਾ ਸੋਹਣਾ , ਸੁਨੱਖਾ ਪੰਜਾਬੀ ਗੱਬਰੂ ਬੌਬੀ ਢਿੱਲੋਂ ਫ਼ਿਲਮ ਦੁਆਰਾ ਕਰੇਗਾ ਸ਼ਾਨਦਾਰ ਡੈਬਯੂ

ਦੇਸ਼ ਵਿਦੇਸ਼ ਵਿਚ ਪੰਜਾਬੀਅਤ ਧਾਂਕ ਜਮਾਂ ਰਹੇ ਪੰਜਾਬੀ ਸਿਨੇਮਾਂ ਦੇ ਤਕਨੀਕ,
ਫ਼ਿਲਮਾਂਕਣ ਅਤੇ ਕਹਾਣੀ ਵਿਸ਼ੇ ਪੱਖੋਂ ਉਮਦਾ ਹੋ ਰਹੇ ਮੁਹਾਂਦਰੇ ਨੂੰ ਹੋਰ ਚਾਰ ਚੰਨ ਲਾਉਣ ਜਾ ਰਹੀ ਜਲਦ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਇਸ਼ਕ ਮਾਈ ਰਿਲੀਜ਼ਨ’ ਜਿਸ ਦਾ ਨਿਰਮਾਣ ‘ਜੱਟ ਜੇਮਜ਼ ਬਾਂਡ’ ਜਿਹੀ ਅਪਾਰ ਕਾਮਯਾਬ ਫ਼ਿਲਮ ਨਿਰਮਿਤ ਕਰ ਚੁੱਕੇ ਗੁਰਦੀਪ ਢਿੱਲੋਂ ਫ਼ਿਲਮਜ਼ ਲਿਮਿ. ਦੁਆਰਾ ਕੀਤਾ ਜਾ ਰਿਹਾ ਹੈ। ਪੰਜਾਬੀ ਫ਼ਿਲਮ ਸਨਅਤ ਵਿਚ ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰਬਿੰਦੂ ਬਣੀ ਇਸ ਫ਼ਿਲਮ ਦੁਆਰਾ ਕੈਨੇਡਾ ਵਸੇਂਦਾ ਪੰਜਾਬੀ ਮੂਲ ਸਬੰਧਤ ਖੂਬਸੂਰਤ ਨੌਜਵਾਨ ਬੌਬੀ ਢਿੱਲੋਂ ਆਪਣੇ ਅਸਲ ਸਿਨੇਮਾਂ ਵਿਚ ਸ਼ਾਨਦਾਰ ਆਗਮਣ ਕਰਨ ਜਾ ਰਿਹਾ ਹੈ, ਜੋ ਪੰਜਾਬੀ ਫ਼ਿਲਮ ਸਨਅਤ ਵਿਚ ਵਿਚ ਰਿਅਲਸਿਟਕ ਹੀਰੋ ਅਤੇ ਨੌਜਵਾਨ ਪੀੜੀ ਆਈਡਅਲ ਵਜੋਂ ਵੀ ਪ੍ਰਤੀਨਿਧਤਾ ਕਰਨ ਵਿਚ ਅਹਿਮ ਯੋਗਦਾਨ ਪਾਉਣ ਜਾ ਰਿਹਾ ਹੈ। ਭਾਰਤ ਵਿਖੇ ਕਰਨਾਲ ਤੋਂ ਇਲਾਵਾ ਪਟਿਆਲਾ ਆਦਿ ਦੀਆਂ ਪੰਜਾਬੀਅਤ ਭਰਪੂਰ ਲੋਕੇਸ਼ਨਾਂ ਤੋਂ ਇਲਾਵਾ ਜਿਆਦਾਤਰ ਕੈਨੇਡਾ ਵਿਖੇ ਸ਼ੂਟ ਕੀਤੀ ਗਈ ਇਸ ਫ਼ਿਲਮ ਵਿਚ ਅਵਤਾਰ ਗਿੱੱਲ, ਮੁਕੇਸ਼ ਰਿਸ਼ੀ, ਯਸ਼ਪਾਲ ਸ਼ਰਮਾ, ਰਾਹੁਲ ਦੇਵ, ਰਾਣਾ ਜੰਗ ਬਹਾਦਰ ਜਿਹੇ ਦਿਗਜ਼ ਬਾਲੀਵੁੱਡ ਐਕਟਰਜ਼ ਤੋਂ ਇਲਾਵਾ ਯਾਦ ਗਰੇਵਾਲ,  ਅਮਨ ਧਾਲੀਵਾਲ, ਡੋਲੀ ਮਿਨਹਾਸ, ਮਹਿਰੀਨ ਕਾਲੇਕਾ ਆਦਿ ਨਾਮੀ ਗਿਰਾਮੀ ਪੰਜਾਬੀ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਪੰਜਾਬੀ ਸਿਨੇਮਾਂ ਦੀ ਪਲੇਠੀ ਐਕਸ਼ਨ ਰੰਗਾਂ ਵਿਚ ਰੰਗੀ ਭਾਵਪੂਰਨ ਲਵ ਸਟੋਰੀ ਵਜੋਂ ਸਾਹਮਣੇ ਆਉਣ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਗੁਰਦੀਪ ਢਿੱਲੋਂ ਅਤੇ ਰਾਣਾ ਗਿੱਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਅਨੁਸਾਰ ਫ਼ਿਲਮ ਦਾ ਖਾਸ ਆਕਰਸ਼ਨ ਹੋਣਹਾਰ ਅਦਾਕਾਰਾ ਸਿਮਰਨ ਸਭਰਵਾਲ ਵੀ ਹੋਵੇਗੀ, ਜੋ ਇਸ ਫ਼ਿਲਮ ਨਾਲ ਪੰਜਾਬੀ ਸਿਨੇਮਾਂ ਵਿਚ ਬੇਹੱਦ ਪ੍ਰਭਾਵੀ ਡੈਬਯੂ ਕਰਨ ਜਾ ਰਹੀ ਹੈ।

ਪੰਜਾਬੀ ਫ਼ਿਲਮ ਇੰਡਸਟਰੀ ਵਿਚ ਅੱਵਲ ਦਰਜ਼ੇ ਦਾ ਤਕਨੀਕੀ ਸਿਨੇਮਾਂ ਉਭਾਰ ਪੈਦਾ ਕਰਨ ਦੀ ਪੂਰਨ ਸਮਰੱਥਾ ਰੱਖਦੀ ਅਤੇ ਦੋ ਧਰਮਾਂ ਨਾਲ ਜੁੜੇ ਪ੍ਰੇਮੀ ਜੋੜਿਆ ਅਧਾਰਿਤ ਇਸ ਇਮੋਸ਼ਨਲ ਪ੍ਰੇਮ ਕਹਾਣੀ ਅਤੇ ਫ਼ਿਲਮ ਨਿਰਮਾਣ ਕਰਤਾ ਗੁਰਦੀਪ ਢਿੱਲੋਂ ਅਨੁਸਾਰ ਦਿਲਾਂ, ਮਨਾਂ ਨੂੰ ਝਕਝੋਰਨ ਜਾ ਰਹੀ ਇਸ ਬੇਹਤਰੀਣ ਫ਼ਿਲਮ ਦਾ ਸਕਰੀਨ ਪਲੇਅ ਸਿਰਮੌਰ ਲੇਖਕ ਬਲਦੇਵ ਗਿੱਲ ਵੱਲੋਂ ਲਿਖਿਆ ਗਿਆ ਹੈ, ਜਿੰਨ੍ਹਾਂ ਤੋਂ ਇਲਾਵਾ ਫ਼ਿਲਮ ਦੇ ਖਾਸ ਪਹਿਲੂਆਂ ਵਿਚ ਮੁਖ਼ਤਿਆਰ ਸਹੋਤਾ, ਜੈਦੇਵ ਕੁਮਾਰ, ਰਾਹਤ ਫ਼ਤਿਹ ਅਲੀ ਦੁਆਰਾ ਮੈਲੋਡੀਅਸ ਰੋਂਅ ਵਿਚ ਕੰਪੋਜ਼ ਕੀਤਾ ਉਮਦਾ ਸੰਗੀਤ ਵੀ ਸ਼ਾਮਿਲ ਹਨ, ਜਿਸ ਨੂੰ ਸੁਰੀਲੀਆਂ ਆਵਾਜ਼ਾਂ ਵਿਚ ਪਲੇਬੈਕ ਖੁਦ ਰਾਹਤ ਫ਼ਤਿਹ ਅਲੀ ਖ਼ਾ, ਆਰਿਫ਼ ਲੁਹਾਰ, ਸੋਨੂੰ ਨਿਗਮ, ਸੁਨਿੱਧੀ ਚੌਹਾਨ, ਸ਼ਿਪਰਾ ਗੋਇਲ, ਅਬਰਾਹੁਲ ਹਕ ਅਤੇ ਨੂਰਾ ਦੁਆਰਾ ਸੰਜੋਇਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਸਿਨੇਮਾਂ ਨੂੰ ਇੰਟਰਨੈਸ਼ਨਲ ਪੱਧਰ ਤੇ ਹੋਰ ਸਿਖਰ ਵੱਲ ਲਿਜਾਣ ਦਾ ਪੂਰਾ ਦਮਖ਼ਮ ਰੱਖਦੀ ਇਸ ਫ਼ਿਲਮ ਨੂੰ ਪਿਛਲੀ ਫ਼ਿਲਮ ‘ਜੱਟ ਜੇਮਜ਼ ਬਾਂਡ’ ਤੋਂ ਵੀ ਤਕਨੀਕੀ ਪੱਖੋਂ ਹੋਰ ਉਚ ਤਕਨੀਕੀ ਸ਼ੈਲੀ ਵਿਚ ਢਾਲਿਆ ਗਿਆ ਹੈ, ਜਿਸ ਦਾ ਹਰ ਪੱਖ ਫ਼ਿਲਮਾਂਕਣ, ਲੋਕੇਸ਼ਨ, ਮਿਊਜਿਕ, ਸਿਨੇਮਾਟੋਗ੍ਰਾਫੀ, ਐਕਸ਼ਨ ਦਰਸ਼ਕਾਂ ਨੂੰ ਨਾਯਾਬ ਪਣ ਦਾ ਅਹਿਸਾਸ ਕਰਵਾਏਗਾ।  ਉਨਾਂ ਦੱਸਿਆ ਕਿ ਸਬਜੈਕਟ, ਮੇਕਿੰਗ ਪੱਖੋਂ ਬਾਲੀਵੁੱਡ ਪੱਧਰੀ ਬਣਾਈ ਗਈ ਇਸ ਫ਼ਿਲਮ ਨੂੰ ਵੱਡੇ ਹਿੰਦੀ ਫ਼ਿਲਮ ਮਾਪਦੰਢਾਂ ਅਧੀਨ ਹੀ ਵਰਲਡਵਾਈਡ ਜਾਰੀ ਕੀਤਾ ਜਾ ਰਿਹਾ ਹੈ, ਜਿਸ ਦੇ ਮਾਰਧਾੜ ਦ੍ਰਿਸ਼ ਮਾਇਆਨਗਰੀ ਦੇ ਬਾਕਮਾਲ ਐਕਸ਼ਨ ਡਾਇਰੈਕਟਰ ਮੋਹਨ ਬੱਗੜ ਦੁਆਰਾ ਫ਼ਿਲਮਬਧ ਕੀਤੇ ਗਏ ਹਨ, ਜੋ ਅਰਜਨ, ਕ੍ਰੋਧੀ, ਖੂਨ, ਪਸੀਨਾ, ਸ਼ਾਕਾ, ਮਾ ਕਸਮ, ਸੋਗੰਧ ਜਿਹੀਆਂ ਕਈ ਵੱਡੀਆਂ ਫ਼ਿਲਮਾਂ ਦਾ ਫਾਈਟ ਨਿਰਦੇਸ਼ਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਡਾਂਸ ਸੀਕਵੈਂਸ ਵੀ ਦਿਲਕਸ਼ ਰੂਪ ਵਿਚ ਸਿਰਜ਼ੇ ਗਏ ਹਨ, ਜਿੰਨ੍ਹਾਂ ਨੂੰ ਮਸ਼ਹੂਰ ਕੋਰਿਓਗ੍ਰਾਫ਼ਰ ਪੱਪੂ ਖੰਨਾ ਅਤੇ ਰਾਜੂ ਖਾਨ ਵੱਲੋਂ ਕੀਤਾ ਗਿਆ ਹੈ। ਪੰਜਾਬੀ ਸਿਨੇਮਾ ਖਿੱਤੇ ਵਿਚ ਲਗਾਤਾਰ ਨਵੀਆਂ ਪੈੜਾਂ ਸਿਰਜਣ ਵਿਚ ਜੁਟੇ ਨਿਰਮਾਤਾ ਗੁਰਦੀਪ ਢਿੱਲੋਂ  ਜੋ ਕੈਨੇਡਾ ਬ੍ਰਿਟਿਸ਼ ਕੋਲੰਬੀਆ ਦੀ ਮਾਣਮੱਤੀ ਪੰਜਾਬੀ ਸਖ਼ਸ਼ੀਅਤ ਵਜੋਂ ਵੀ ਜਾਣੇ ਜਾਂਦੇ ਹਨ ਅਨੁਸਾਰ, ਵਿਸ਼ੇ ਫ਼ਿਲਮਾਂਕਣ ਪੱਖੋਂ ਨਵਾਂ ਇਤਿਹਾਸ ਇਸ ਸਿਨੇਮਾ ਵਿਚ ਰਚਣ ਜਾ ਰਹੀ ਇਸ ਫ਼ਿਲਮ ਨੂੰ ਹਰ ਪੱਖੋਂ ਉੱਚ ਪਾਏ ਦਾ ਬਣਾਉਣ ਲਈ ਹਰ ਜ਼ਰੂਰੀ ਸਿਨੇਮਾਂ ਤਰੱਦਦ ਕੀਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਉਮੀਦ ਹੈ ਕਿ ਇਹ ਫ਼ਿਲਮ ਨੌਜਵਾਨਾਂ ਦੇ ਨਾਲ ਨਾਲ ਹਰ ਵਰਗ ਦੇ ਦਰਸ਼ਕਾਂ ਦੀ ਕਸੌਟੀ ਤੇ ਪੂਰਨ ਖਰਾ  ਉਤਰੇਗੀ।

-ਪਰਮਜੀਤ, ਫ਼ਰੀਦਕੋਟ

Comments & Suggestions

Comments & Suggestions