Pollywood

ਰੁਮਾਂਟਿਕਤਾ ਅਤੇ ਕਾਮੇਡੀ ਦਾ ਦਿਲਚਸਪ ਸੁਮੇਲ ਹੈ ‘ਮੰਜੇ ਬਿਸਤਰੇ 2’ -ਸਿੰਮੀ ਚਾਹਲ / ‘Manje Bistre 2’ is an Interesting Blend of Romance and Comedy says Simi Chahal

Written by admin

ਸਿੰਮੀ ਚਾਹਲ ਅੱਜ ਪੰਜਾਬੀ ਫ਼ਿਲਮਾਂ ਦੀ ਇੱਕ ਜਾਣੀ ਪਛਾਣੀ ਅਦਾਕਾਰਾ ਹੈ। ਉਸਦੀ ਅਦਾਕਾਰੀ ਵਿੱਚ ਕਲਾ ਦੇ ਕਈ ਰੰਗ ਹਨ ਜਿਸ ਵਿੱਚ ਭਾਵੁਕਤਾ ਵੀ ਹੈ ਤੇ ਚੁਲਬਲਾਪਣ ਵੀ ਹੈ। ਉਸਦੀਆਂ ਮੁੱਢਲੀਆਂ ਫਿਲਮਾਂ ‘ਬੰਬੂਕਾਟ’ ਅਤੇ ‘ਰੱਬ ਦਾ ਰੇਡੀਓ’ ਵਿੱਚ ਕੀਤੇ ਕਿਰਦਾਰ (ਪੱਕੋ ਅਤੇ ਗੁੱਡੀ) ਹੀ ਅੱਜ ਉਸਦੀ ਪਛਾਣ ਬਣ ਚੁੱਕੇ ਹਨ ਪ੍ਰੰਤੂ ਸਿੰਮੀ ਚ ਹਲ ਬਾਕਮਾਲ ਅਦਾਕਾਰਾ ਹੈ ਜੋ ਹਰ ਤਰ੍ਹਾਂ ਦੇ ਕਿਰਦਾਰ ਵਿੱਚ ਫਿੱਟ ਹੋਣ ਦੇ ਸਮਰੱਥ ਹੈ। ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਵਿੱਚ ਉਸਦਾ ਕਿਰਦਾਰ ਪਹਿਲੀਆਂ ਫ਼ਿਲਮਾਂ ਤੋਂ ਬਹੁਤ ਹਟਕੇ ਇੱਕ ਚੁਸਤ ਚਲਾਕ ਮਾਡਰਨ ਕੁੜੀ ਦਾ ਸੀ ਜੋ ਆਪਣੇ ਹਲਵਾਈ ਪਿਤਾ ਦੀ ਦੁਕਾਨ ‘ਤੇ ਮੁੰਡਿਆਂ ਵਾਂਗ ਸਾਰਾ ਕੰਮ ਸੰਭਾਲਦੀ ਹੈ। ਦਰਸ਼ਕਾਂ ਨੇ ਉਸ ਨੂੰ ਮਿਸ਼ਰੀ ਦੇ ਇਸ ਕਿਰਦਾਰ ਵਿੱਚ ਵੀ ਬੇਹੱਦ ਪਸੰਦ ਕੀਤਾ। ਅੰਬਾਲਾ ਸ਼ਹਿਰ ਦੀ ਜੰਮਪਲ ਸਿਮਰਜੀਤ ਕੌਰ ਚਾਹਲ ਨੇ ਸੰਨ 2014 ਤੋਂ ਕਲਾ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ। ਕੁਝ ਨਾਮੀਂ ਗਾਇਕਾਂ ਦੇ ਗੀਤਾਂ ਵਿੱਚ ਅਦਾਕਾਰੀ ਕਰਦਿਆਂ ਹੀ ਉਹ ਅਚਾਨਕ ਫ਼ਿਲਮੀ ਪਰਦੇ ਵੱਲ ਆ ਗਈ। ਨਿਰਦੇਸ਼ਕ ਪੰਕਜ ਬੱਤਰਾ ਦੀ ਫ਼ਿਲਮ ‘ਬੰਬੂਕਾਟ’ ਵਿੱਚ ਉਸਨੂੰ ਐਮੀ ਵਿਰਕ ਨਾਲ ਮੇਨ ਲੀਡ ਵਿੱਚ ਕੰਮ ਕਰਨ ਦਾ ਮੌਕਾ ਮਿਿਲਆ। ਇਸ ਫ਼ਿਲਮ ਦੀ ਪ੍ਰਸਿੱਧੀ ਨੇ ਸਿੰਮੀ ਦੀ ਕਿਸਮਤ ਦੇ ਐਸੇ ਦਰਵਾਜ਼ੇ ਖੋਲ੍ਹੇ ਕਿ ਫ਼ਿਲਮਾਂ ਦੀਆਂ ਲਾਇਨਾਂ ਲੱਗ ਗਈਆ। ਉਸਨੇ ਅਮਰਿੰਦਰ ਗਿੱਲ ਨਾਲ ਸਰਵਣ, ਤਰਸੇਮ ਜੱਸੜ ਨਾਲ ‘ਰੱਬ ਦਾ ਰੇਡੀਓ’, ਜਿੰਮੀ ਸ਼ੇਰਗਿੱਲ ਨਾਲ ‘ਦਾਣਾ ਪਾਣੀ, ਹਰੀਸ਼ ਵਰਮਾ ਨਾਲ ‘ਗੋਲਕ ਬੁਗਨੀ ਬੈਂਕ ਬਟੂਆ’, ਅੰਬਰਦੀਪ ਨਾਲ ‘ਭੱਜੋ ਵੀਰੋ ਵੇ’ ਫ਼ਿਲਮਾਂ ਵਿੱਚ ਮੁੱਖ ਕਿਰਦਾਰਾਂ ਵਿੱਚ ਕੰਮ ਕੀਤਾ।

     ਇੰਨ੍ਹੀ ਦਿਨੀਂ ਸਿੰਮੀ ਚਾਹਲ ਦੀਆਂ ਦੋ ਫ਼ਿਲਮਾਂ ਰਿਲੀਜ਼ ਦੇ ਨੇੜੇ ਹਨ। ਇੱਕ ਫ਼ਿਲਮ ‘ਤਰਸੇਮ ਜੱਸੜ ਨਾਲ ਹੈ ਰੱਬ ਦਾ ਰੇਡੀਓ 2’ ਜਿਸ ਵਿੱਚ ਉਹ ਆਪਣੀ ਪਹਿਲੀ ਫ਼ਿਲਮ ਦੀ ਅਗਲੀ ਜ਼ਿੰਦਗੀ ‘ਚ ਅਦਾਕਾਰੀ ਕਰਦੀ ਨਜ਼ਰ ਆਵੇਗੀ। ਦੂਸਰੀ ਫ਼ਿਲਮ ‘ਮੰਜੇ ਬਿਸਤਰੇ 2’ ਹੈ ਜੋ ਕਿ ਗਿੱਪੀ ਗਰੇਵਾਲ ਨਾਲ ਹੈ। ਗਿੱਪੀ ਗਰੇਵਾਲ ਨਾਲ ਉਸਦਾ ਕਿਰਦਾਰ ਪਹਿਲੀਆ ਫ਼ਿਲਮਾਂ ਤੋਂ ਬਹੁਤ ਹਟਕੇ ਹੈ। ਸਿੰਮੀ ਨੇ ਦੱਸਿਆ ਕਿ ਉਸਦਾ ਕਿਰਦਾਰ ਰੁਮਾਂਟਿਕਤਾ ਵਾਲਾ ਵਿਦੇਸ਼ੀ ਪੰਜਾਬਣ ਮੁਟਿਆਰ ਦਾ ਹੈ। ਫ਼ਿਲਮ ਦਾ ਵਿਸ਼ਾ ਕਾਨੈਡਾ ਦੀ ਪੰਜਾਬੀ ਜ਼ਿੰਦਗੀ ਅਧਾਰਤ ਕਾਮੇਡੀ ਅਤੇ ਮਨੋਰੰਜਨ ਭਰਪੂਰ ਹੈ ਜੋ ਇੱਕ ਵਿਆਹ ਸਮਾਗਮ ਦੀ ਪੇਸ਼ਕਾਰੀ ਦਾ ਹਿੱਸਾ ਹੈ। ਫ਼ਿਲਮ ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਹੈ ਜਿਸਦੇ ਚਰਚੇ ਸੋਸ਼ਲ ਮੀਡੀਆ ਅਤੇ ਯੂ ਟਿਊਬ ਚੈਨਲਾਂ ‘ਤੇ ਸਰਗਰਮ ਹਨ। ਸਿੰਮੀ ਚਾਹਲ ਗਿੱਪੀ ਗਰੇਵਾਲ ਨਾਲ ਫੋਰਡ ਟਰੈਕਟਰ ‘ਤੇ ਬੈਠੀ ਨਜ਼ਰ ਆਈ ਹੈ। ਇਸ ਜੋੜੀ ਦਾ ਫ਼ਿਲਮ ਵਿਚਲਾ ਇੱਕ ਦੋਗਾਣਾ ‘ਕਰੰਟ’ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕਾਂ ਵਿੱਚ ਵੀ ਸਿੰਮੀ ਗਿੱਪੀ ਦੀ ਰੁਮਾਂਟਿਕ ਜੋੜੀ ਦੇ ਚਰਚੇ ਹੋ ਰਹੇ ਹਨ।

     12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਨਿਰਮਾਣ ਗਿੱਪੀ ਗਰੇਵਾਲ ਨੇ ਆਪਣੀ ਨਿੱਜੀ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਕੀਤਾ ਹੈ ਜਿਸ ਨੂੰ ਸਰਦਾਰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ਦੀ ਕਹਾਣੀ ਵੀ ਖੁਦ ਗਿੱਪੀ ਨੇ ਹੀ ਲਿਖੀ ਹੈ ਜਦਕਿ ਡਾਇਲਾਗ ਅਤੇ ਸਕਰੀਨ ਪਲੇਅ ਦੇ ਲੇਖਕ ਨਰੇਸ਼ ਕਥੂਰੀਆ ਹਨ। ਫ਼ਿਲਮ ਵਿੱਚ ਗਿੱਪੀ ਗਰੇਵਾਲ, ਸਿੰਮੀ ਚਾਹਲ ਤੋਂ ਇਲਾਵਾ ਸਰਦਾਰ ਸੋਹੀ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਨ, ਨਿਸ਼ਾ ਬਾਨੋ, ਗੁਰਪ੍ਰੀਤ ਕੌਰ ਭੰਗੂ, ਰੁਪਿੰਦਰ ਰੂਪੀ, ਬੀ.ਐਨ ਸ਼ਰਮਾ, ਰਾਣਾ ਜੰਗ ਬਹਾਦਰ, ਬਨਿੰਦਰ ਬੰਨੀ, ਰਾਣਾ ਰਣਬੀਰ, ਬੀ.ਕੇ ਰੱਖੜਾ, ਪ੍ਰਕਾਸ਼ ਗਾਧੂ ਆਦਿ ਅਹਿਮ ਕਲਾਕਾਰ ਹਨ। ਗਿੱਪੀ ਗਰੇਵਾਲ ਨਾਲ ‘ਮੰਜੇ ਬਿਸਤਰੇ 2’ ਕੰਮ ਕਰਕੇ ਸਿੰਮੀ ਚਾਹਲ ਬੇਹੱਦ ਖੁਸ਼ ਹੈ। ਉਸਦਾ ਕਹਿਣਾ ਹੈ ਕਿ ਮੈਨੂੰ ਇਸ ਟੀਮ ਨਾਲ ਕੰਮ ਕਰਦਿਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।

-ਸੁਰਜੀਤ ਜੱਸਲ (ਜਰਨਲਿਸਟ)9814607737

‘Manje Bistre 2’ is an Interesting Blend of Romance and Comedy says Simi Chahal

(P.S) Simi Chahal is a well-known actress in Punjabi movies today. Her acting style has many colors, including emotion and foul play. Her previous films ‘Bambukat’ and ‘Rabb Da Radio’ have become her identity today, but Simi Chahal is a versatile actress who is capable of fitting in all sorts of characters. Her role in the film ‘Golak Bugni Bank Te Batua’ was completely different one from her earlier films. She played a street-smart modern girl in the film, who was seen taking care of her father’s sweet shop. The audience liked her too in her role of Mishri.

     Simarjit Kaur Chahal, born in Ambala city, has entered the field of art since 2014. Featured in some of the very famous songs, she made her space in the Punjabi film Industry. She got an opportunity to work in director Pankaj Batra’s film ‘Bambukaat’, as Main Lead opposite Ammy Virk. She will be next seen opposite Gippy Grewal in Manje Bistre 2. Her character in this film is a lot different from the earlier films. The movie trailer has been released, of late, and it’s being loved by the audiences across all social media platforms. Amongst other releases, the film’s title track, ‘Current’ track, the behind the scenes footage, and all character posters and dialogue posters are getting a lot of attention from the fans across the globe.

     The film, which will be released on April 12, has been produced by Gippy Grewal under his home production banner Humble Motion Pictures. It is directed by Sardar Baljit Singh Deo. The story of the film is also written by Gippy, while the dialogue and screenplay author is Naresh Kathuriya. In the film, besides Gippy Grewal, Simi Chahal, Sardar Sohi, Karamjeet Anmol, Gurpreet Ghuggi, Hobby Dhaliwal, Malkit Rauni, Anita Devgan, Nisha Bano, Gurpreet Kaur Bhangu, Rupinder Rupi, B.N. Sharma, Rana Jung Bahadar, Baninder Banni, Rana Ranbir, Prakash Ghadu etc. are important artists. Simi Chahal is very happy for her work in ‘Manje Bistre 2’ with Gippy Grewal. She says that “I have learned a lot in working with this team.

Comments & Suggestions

Comments & Suggestions

About the author

admin