‘ਰੰਗ ਪੰਜਾਬ` ਦਾ ਪ੍ਰਚਾਰ ਜ਼ੋਰਾਂ `ਤੇ

By  |  0 Comments

ਆਓ ਜਾਣੀਏ ਫ਼ਿਲਮ ਬਾਰੇ ਫ਼ਿਲਮ ਟੀਮ ਦੇ ਵਿਚਾਰ !
ਰਾਜ ਕੁੰਦਰਾ ਅਤੇ ਮਨਦੀਪ ਸਿੰਘ ਸਿੱਧੂ ਨਿਰਮਤ ਇਸ ਫ਼ਿਲਮ ਦੇ ਨਿਰਦੇਸ਼ਕ ਹਨ ਰਾਕੇਸ਼ ਮਹਿਤਾ। ਪਿਆਰ, ਹੌਂਸਲੇ ਅਤੇ ਵਿਸ਼ਵਾਸ ਦੀ ਇਹ ਕਹਾਣੀ ਕਿ ਪੰਜਾਬ ਨੇ ਹਮੇਸ਼ਾ ਤੋਂ ਹੀ ਬਹੁਤ ਸਾਰੇ ਉਤਰਾਅ ਅਤੇ ਚੜਾਅ ਦੇਖੇ ਹਨ। ਇਕ ਬਹੁਤ ਹੀ ਅਮੀਰ ਵਿਰਾਸਤ ਭਰੇ ਇਤਿਹਾਸ ਤੋਂ ਨਸ਼ਿਆਂ `ਚ ਫਸੇ ਅਤੇ ਰਾਹੋਂ ਭਟਕੀ ਹੋਈ ਜਵਾਨੀ ਬਾਰੇ ਪੰਜਾਬ ਅਤੇ ਪੰਜਾਬ ਦੇ ਲੋਕਾਂ ਨੇ ਸਭ ਦੇਖਿਆ ਹੈ ਪਰ ਹੁਣ ਪੰਜਾਬ ਨੂੰ ਅਜਿਹੀ ਅਲਾਮਤ ਤੋਂ ਛੁਟਕਾਰਾ ਦਿਵਾਉਣ ਲਈ ਜ਼ਰੂਰਤ ਹੈ ਇਕ ਗੰਭੀਰਤਾ ਭਰਪੂਰ ਜ਼ਿੰਮੇਵਾਰਾਨਾ ਅੰਦੋਲਨ ਦੀ ਅਤੇ ਇਸ ਦਾ ਬੀੜਾ ਚੁੱਕਿਆ ਹੈ ਪੰਜਾਬੀ ਸਿਨੇਮਾ ਨੇ। `ਰੰਗ ਪੰਜਾਬ` ਇਕ ਅਜਿਹੀ ਫ਼ਿਲਮ ਜੋ ਇਸ ਬਦਲਾਵ ਦੀ ਲਹਿਰ ਨੂੰ ਸ਼ੁਰੂ ਕਰਨ ਲਈ ਤਿਆਰ ਹੈ ਅਜਿਹਾ ਕਹਿਣਾ ਹੈ ਇਸ ਫ਼ਿਲਮ ਦੀ ਪੂਰੀ ਟੀਮ ਦਾ।PIC 2
ਇਸ ਫਿਲਮ `ਚ ਦੀਪ ਸਿੱਧੂ ਅਤੇ ਰੀਨਾ ਰਾਏ ਮੁੱਖ ਕਿਰਦਾਰ ਨਿਭਾਉਣਗੇ। ਫ਼ਿਲਮ `ਚ ਕਰਤਾਰ ਚੀਮਾ, ਅਸ਼ੀਸ਼ ਦੁੱਗਲ, ਹੌਬੀ ਧਾਲੀਵਾਲ, ਮਹਾਵੀਰ ਭੁੱਲਰ, ਜਗਜੀਤ ਸੰਧੂ, ਧੀਰਜ ਕੁਮਾਰ, ਬਨਿੰਦਰਜੀਤ ਬਨੀ, ਜਗਜੀਤ ਸਿੰਘ ਬਾਜਵਾ, ਕਮਲ ਵਿਰਕ ਅਤੇ ਕਰਨ ਬੱਟਾਂ ਆਦਿ ਵੀ ਨਜ਼ਰ ਆਉਣਗੇ। `ਰੰਗ ਪੰਜਾਬ` ਦੇ ਡਾਇਲਾਗ ਲਿਖੇ ਹਨ ਅਮਰਦੀਪ ਸਿੰਘ ਗਿੱਲ ਨੇ ਅਤੇ ਇਸਦਾ ਸੰਗੀਤ ਦਿੱਤਾ ਹੈ ਗੁਰਮੀਤ ਸਿੰਘ, ਗੁਰਮੋਹ ਅਤੇ ਮਿਊਜ਼ਿਕ ਅਂੈਮਪਾਇਰ ਨੇ।

ਦੀਪ ਸਿੱਧੂ ਜੋ ਕਿ ਮੁੱਖ ਭੂਮਿਕਾ `ਚ ਇਕ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਨੇ ਕਿਹਾ ਕਿ “ਰੰਗ ਪੰਜਾਬ“ ਦੀ ਕਹਾਣੀ ਵਿਚ ਮੈਂ ਚੰਗਿਆਈ ਅਤੇ ਬੁਰਾਈ ਦੀ ਲੜਾਈ `ਚ ਚੰਗਿਆਈ ਵੱਲ ਖੜਾ ਹਾਂ। ਇਸਦੀ ਕਹਾਣੀ ਮੇਰੇ ਕਿਰਦਾਰ ਦੇ ਸਫ਼ਰ ਨੂੰ ਦਿਖਾਏਗੀ ਜੋ ਕਿ ਆਪਣੇ ਇਰਦ-ਗਿਰਦ ਹੋ ਰਹੀਆਂ ਗੈਰ ਸਮਾਜਿਕ ਗਤੀਵਿਧੀਆਂ ਦੇ ਵਿਰੁੱਧ ਖੜਾ ਹੈ। ਮੈਨੂੰ ਉਮੀਦ ਹੈ ਕਿ ਲੋਕ ਆਪਣੀ ਮਾਤ-ਭੂਮੀ ਨੂੰ ਬਚਾਉਣ ਅਤੇ ਆਸ-ਪਾਸ ਪਰਿਵਰਤਨ ਲਿਆਉਣ ਦੀ ਜੰਗ `ਚ ਜੁੱਟੇ ਹੋਏ ਇਕ ਸੈਨਿਕ ਦੇ ਜਜ਼ਬਾਤਾਂ ਨਾਲ ਜੁੜ ਪਾਉਣਗੇ।“
ਫ਼ਿਲਮ ਦੀ ਮੁੱਖ ਅਦਾਕਾਰਾ, ਰੀਨਾ ਰਾਏ ਨੇ ਕਿਹਾ ਕਿ “ਰੰਗ ਪੰਜਾਬ ਡੈਬਿਊ ਕਰਨ ਲਈ ਇਕ ਬਹੁਤ ਹੀ ਬੇਹਤਰੀਨ ਫ਼ਿਲਮ ਸੀ। ਮੈਂ ਹਮੇਸ਼ਾ ਤੋਂ ਹੀ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਿਸੇ ਅਰਥਪੂਰਨ ਫ਼ਿਲਮ ਨਾਲ ਕਰਨਾ ਚਾਹੁੰਦੀ ਸੀ। ਇਸ ਫ਼ਿਲਮ ਦਾ ਹਿੱਸਾ ਬਣਨਾ ਮੇਰੇ ਲਈ ਇਕ ਸਿਖਣ ਵਾਲਾ ਅਤੇ ਅੱਖਾਂ ਖੋਲਣ ਵਾਲਾ ਅਨੁਭਵ ਰਿਹਾ। ਦੀਪ ਸਿੱਧੂ ਇਕ ਬਹੁਤ ਹੀ ਹੁਨਰਮੰਦ ਅਭਿਨੇਤਾ ਹਨ ਅਤੇ ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਇਸ ਫ਼ਿਲਮ `ਚ ਉਹ ਸਭ ਕੁਝ ਹੈ ਜੋ ਦਰਸ਼ਕਾਂ ਨੂੰ ਫ਼ਿਲਮ ਨਾਲ ਬੰਨ ਕੇ ਰੱਖਣ ਲਈ ਜ਼ਰੂਰੀ ਹੈ। ਮੈਂ ਉਮੀਦ ਕਰਦੀ ਹਾਂ ਕਿ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਪਿਆਰ ਮਿਲੇਗਾ, ਕਿਉਂਕਿ ਅਸੀਂ ਇਕ ਇਮਾਨਦਾਰ ਕੋਸ਼ਿਸ਼ ਕੀਤੀ ਹੈ।“
ਰੰਗ ਪੰਜਾਬ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, “ਇਹ ਫਿਲਮ ਕੋਸ਼ਿਸ਼ ਹੈ ਪੰਜਾਬੀ ਸਿਨੇਮਾਂ ਦੇ ਮਾਧਿਅਮ ਰਾਹੀ ਆਪਣੀ ਜਿੰਮੇਵਾਰੀ ਨਿਭਾਉਣ ਦੀ। ਇਹ ਫਿਲਮ ਐਕਸ਼ਨ, ਡਰਾਮਾ, ਰੋਮਾਂਸ ਅਤੇ ਇੱਕ ਦਿ੍ਰੜ੍ਰ ਤੇ ਉਚਿਤ ਸੰਦੇਸ਼ ਭਰਪੂਰ ਇੱਕ ਪੂਰਾ ਪੈਕਜ ਹੈ । ਅਸੀਂ ਉਮੀਦ ਕਰਦੇ ਹਾਂ ਇਹ ਸੰਦੇਸ਼ ਲੋਕਾਂ ਤੱਕ ਪਹੁੰਚੇ ਕਿ ਨੌਜਵਾਨਾਂ ਨੇ ਪੰਜਾਬ ਨੂੰ ਸਿਓਂਕ ਦੀ ਤਰਾਂ ਖਾ ਰਹੀਆਂ ਬੁਰਾਈਆਂ ਵਿਰੁੱਧ ਯੁੱਧ ਦੀ ਸ਼ੁਰੂਆਤ ਕਰ ਦਿਤੀ ਹੈ। ਮੇਰੀ ਪੂਰੀ ਟੀਮ ਫਿਲਮ ਨੂੰ ਮਿਲਣ ਵਾਲੀ ਪ੍ਰਤੀਕਿਰਿਆ ਨੂੰ ਲੇਕੇ ਬਹੁਤ ਹੀ ਉਤਸ਼ਾਹਿਤ ਹੈ।“
ਫਿਲਮ ਦੇ ਨਿਰਮਾਤਾ ਮਨਦੀਪ ਸਿੰਘ ਸਿੱਧੂ ਨੇ ਕਿਹਾ, “ਅਸੀਂ ਇਸ ਫਿਲਮ ਨੂੰ ਇੱਕ ਸੈਨਿਕ ਦੀ ਜੰਗ ਦਾ ਰੂਪ ਦਿੱਤਾ ਹੈ। ਅਸੀਂ ਹਮੇਸ਼ਾ ਅਜਿਹੀ ਫ਼ਿਲਮਾਂ ਦਾ ਨਿਰਮਾਣ ਕਰਨਾ ਚਾਹੁਣੇ ਹਾਂ ਜੋ ਕਿਸੇ ਸਮਾਜਿਕ ਸੰਦੇਸ਼ ਨਾਲ ਭਰਪੂਰ ਹੋਣ। ਅਸੀਂ ਚਾਹੁਣੇ ਹਾਂ ਕਿ ਫਿਲਮ ਦੇਖਣ ਤੋਂ ਬਾਅਦ ਲੋਕ ਕੁਝ ਸੋਚਣ ਲਈ ਮਜ਼ਬੂਰ ਹੋ ਜਾਣ। ਰੰਗ ਪੰਜਾਬ ਚ ਇੱਕ ਬਹੁਤ ਹੀ ਸਕਾਰਾਤਮਕ ਸੰਦੇਸ਼ ਹੈ ਜਿਸਨੂੰ ਦਰਸ਼ਕਾਂ ਲਈ ਬਹੁਤ ਪਸੰਦ ਆਉਣ ਵਾਲੇ ਮਸਾਲੇਦਾਰ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਅਜਿਹੀ ਕਹਾਣੀਆਂ ਤੇ ਹੀ ਆਪਣਾ ਪੈਸਾ ਅਤੇ ਮੇਹਨਤ ਲਗਾਵਾਂਗੇ ਜੋ ਕਿ ਲੋਕਾਂ ਦੀ ਜ਼ਿੰਦਗੀ ਚ ਕੁਝ ਬਦਲਾਵ ਲਿਆ ਸਕੇ।“
ਇਕ ਪਾਸੇ ਫ਼ਿਲਮ ਦੇ ਪ੍ਰਚਾਰ ਨੂੰ ਲੈ ਕਿ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰੈਸ ਮਿਲਣੀਆਂ ਦਾ ਦੌਰ ਸ਼ੁਰੂ ਹੋ ਵੁੱਕਾ ਹੈ ਦੂਜੇ ਪਾਸੇ ਫ਼ਿਲਮ ਦੇ ਗਾਣੇ ਇਕ ਇਕ ਕਰ ਕੇ ਰਿਲੀਜ਼ ਕੀਤੇ ਜਾ ਰਹੇ ਹਨ ਜੋਕਿ ਲੋਕਾਂ ਤੋਂ ਬੇਹੱਦ ਪਿਆਰ ਹਾਸਲ ਕਰ ਰਹੇ ਹਨ। ਇਹ ਫਿਲਮ 23 ਨਵੰਬਰ 2018 ਨੂੰ ਰਿਲੀਜ਼ ਹੋ ਰਹੀ ਹੈ ਅਤੇ ਇਸਦਾ ਸੰਸਾਰ ਭਰ ਚ ਵਿਤਰਣ ਸਾਗਾ ਮਿਊਜ਼ਿਕ ਵਲੋਂ ਕੀਤਾ ਜਾਵੇਗਾ।ਉਮੀਦ ਹੈ ਰਿਲੀਜ਼ ਵਾਲੇ ਦਿਨ ਰੰਗ ਪੰਜਾਬ ਦਾ ਗੂੜਾ ਰੰਗ ਫ਼ਿਲਮ ਟੀਮ ਦੇ ਚਿਹਰੇ ਤੇ ਚੜਿਆ ਹੋਇਆ ਜ਼ਰੂਰ ਨਜ਼ਰ ਆਵੇਗਾ।

Comments & Suggestions

Comments & Suggestions