ਲੁਕਣਮੀਚੀ ਵਿਚ ਜ਼ਿੰਦਗੀ ਦੇ ਹਰ ਰੰਗ ਭਰੇ ਹਨ

By  |  0 Comments

’ਬੰਬਲ ਮੂਵੀਜ਼’ ਦੇ ਬੈਨਰ ਹੇਠ ਨਿਰਮਾਤਾ ਅਵਤਾਰ ਬੱਲ, ਨਿਰਦੇਸ਼ਕ ਐਮ. ਹੁੰਦਲ ਦੀ ਨਿਰਦੇਸ਼ਨਾ ਹੇਠ ਬਣ ਰਹੀ ਪੰਜਾਬੀ ਫ਼ਿਲਮ ’ਲੁਕਣਮੀਚੀ’ ਦੀ ਸ਼ੂਟਿੰਗ ਬਠਿੰਡਾ, ਫਾਜ਼ਿਲਕਾ, ਅਬੋਹਰ ਤੇ ਲੁਧਿਆਣਾ ਦੇ ਆਸ-ਪਾਸ ਚੱਲ ਰਹੀ ਹੈ। ਇਸ ਵਿਚ ਗੱੁਗੂ ਗਿੱਲ, ਯੋਗਰਾਜ ਸਿੰਘ ਦੀ ਜੋੜੀ ਪਹਿਲੀ ਵਾਰ ਦੋਸਤੀ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ਦਾ ਹੀਰੋ ਗਾਇਕ, ਅਦਾਕਾਰ ਪ੍ਰੀਤ ਹਰਪਾਲ ਤੇ ਹੀਰੋਇਨ ਮੈਂਡੀ ਤੱਖਰ ਹੈ। ਕਮੇਡੀ ਕਲਾਕਾਰ ਵਜੋਂ ਬੀ. ਐਨ. ਸ਼ਰਮਾ ਤੇ ਕਰਮਜੀਤ ਅਨਮੋਲ ਨੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣੀਆਂ ਨੇ। ਸਰਦਾਰ ਸੋਹੀ ਦਾ ਵੀ ਅਹਿਮ ਰੋਲ ਹੋਵੇਗਾ। ਫ਼ਿਲਮ ਦੇ ਵਿਸ਼ੇ ਬਾਰੇ ਨਿਰਮਾਤਾ ਅਵਤਾਰ ਬੱਲ ਦਾ ਕਹਿਣਾ ਹੈ ਕਿ ਜ਼ਿੰਦਗੀ ਹਰ ਬੰਦੇ ਨਾਲ ਲੁਕਣਮੀਚੀ ਖੇਡਦੀ ਹੈ। ਫ਼ਿਲਮ ’ਚ ਵਿਆਹ ਮੌਕੇ ਵਿਚੋਲੇ, ਭਾਨੀਮਾਰ, ਸੱਥਾਂ ’ਚ ਚੁਗਲਖੋਰ ਅਤੇ ਨਸ਼ਿਆਂ ਵਿਰੁੱਧ ਸੁਨੇਹਾ ਦਿੱਤਾ ਗਿਆ ਹੈ। ਗਾਇਕ ਨਛੱਤਰ ਗਿੱਲ ਦਾ ਖੁੱਲ੍ਹਾ ਅਖਾੜਾ ਵੇਖਣ ਨੂੰ ਮਿਲੇਗਾ। ਨਿਰਦੇਸ਼ਕ ਐਮ. ਹੁੰਦਲ ਦਾ ਕਹਿਣਾ ਹੈ ਕਿ ਇਸ ਫ਼ਿਲਮ ਦਾ ਹਰ ਕਿਰਦਾਰ ਆਪਣੇ ਆਪ ਵਿਚ ਹੀਰੋ ਹੈ। ਵੱਖਰੇ ਵਿਸ਼ੇ ’ਤੇ ਫ਼ਿਲਮ ਬਣ ਰਹੀ ’ਲੁਕਣਮੀਚੀ’ ਦਰਸ਼ਕਾਂ ਦੀ ਕਸਵੱਟੀ ਤੇ ਪੂਰੀ ਉਤਰੇਗੀ।

Comments & Suggestions

Comments & Suggestions