ਵਲੈਤੀ ਯੰਤਰ ਦੀ ਸ਼ੂਟਿੰਗ ਸ਼ੁਰੂ

By  |  0 Comments

ਆਪਣੇ ਹਿੱਟ ਗੀਤ ਮੈਂ ਕਰਦੀ, ਸ਼ਨੀਵਾਰ, ਡਾਇਮੰਡ, ਫੋਨ ਮਾਰਦੀ ਆਦਿ ਗੀਤ ਗਾਉਣ ਵਾਲੇ ਗਾਇਕ ਗੁਰਨਾਮ ਭੁੱਲਰ ਨੇ ਵੀ ਹੁਣ ਪਾਲੀਵੁੱਡ ‘ਚ ਡੈਬਿਯੂ ਕਰ ਲਿਆ ਹੈ। ਅੱਜ ਉਸਦੀ ਪਹਿਲੀ ਫ਼ਿਲਮ ‘ਵਲੈਤੀ ਯੰਤਰ’ ਦੀ ਸ਼ੂਟਿੰਗ ਚੰਡੀਗੜ੍ਹ ਨੇੜੇ ਪਿੰਡ ਵਿਚ ਸ਼ੁਰੂ ਹੋ ਗਈ ਹੈ। ਫ਼ਿਲਮ ਦੇ ਨਿਰਦੇWhatsApp Image 2018-10-05 at 20.01.39 (1)ਸ਼ਕ ਗ੍ਰੇਟ ਸਰਦਾਰ ਬਣਾਉਣ ਵਾਲੇ ਰਣਜੀਤ ਬੱਲ ਹਨ। ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਧੀਰਜ ਕੁਮਾਰ ਤੇ ਕਰਨ ਸੰਧੂ ਨੇ ਲਿਖੇ ਹਨ। ਫ਼ਿਲਮ ‘ਚ ਸਿਚੁਏਸ਼ਨਲ ਕਾਮੇਡੀ ਹੈ, ਸਮਾਜਿਕ ਸੁਨੇਹਾ ਹੈ, ਸਮਾਜ ‘ਚ ਫੈਲੀਆਂ ਮਾੜੀਆਂ ਕੁਰੀਤੀਆਂ ਤੇ ਕਰਾਰੀ ਚੋਟ ਹੈ। ਫ਼ਿਲਮ ਦੇ ਨਿਰਮਾਤਾ ਨਰੇਸ਼ ਸਿੰਘਲਾ ਹਨ। ਇਸ ਫਿਲਮ ਦੀ ਸਾਰੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ-ਤੇੜੇ ਹੋਵੇਗੀ। ਇਸੇ ਮਹੀਨੇ ਇਸ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਵੇਗੀ ਤੇ ਅਗਲੇ ਵਰ੍ਹੇ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।ਇਸ ਫ਼ਿਲਮ ਦੀ ਸ਼ੂਟਿੰਗ ਮੁਕੰਮਲ ਕਰਨ ਤੋਂ ਬਾਅਦ ਗੁਰਨਾਮ ਭੁੱਲਰ ਆਪਣੀ ਅਗਲੀ ਫ਼ਿਲਮ ਸੁਰਖੀ ਬਿੰਦੀ ਦੀ ਸ਼ੂਟਿੰਗ ਸ਼ੁਰੂ ਕਰੇਗਾ !

– ਲਖਨ ਪਾਲ

Comments & Suggestions

Comments & Suggestions