ਸਮੀਖਿਆ ਫ਼ਿਲਮ ‘ਜਿਦੂੰਆ’

By  |  0 Comments

ਫਿਲਮ ਜਿੰਦੂਅਾ ਨੂੰ ਸਾਲ 2017 ਦੀ ਦਰਸ਼ਕਾਂ ਵਲੋਂ ਪਸੰਦ ਕੀਤੀ ਗੲੀ ਪਹਿਲੀ ਵਧੀਆ ਫਿਲਮ ਕਹਿਣ ਵਿਚ ਕੋੲੀ ਹਰਜ਼ ਨਹੀ। ੲਿਸ ਤੋਂ ਪਹਿਲਾਂ ਤਾਂ ਲਗਭਗ ਸਾਰੀਅਾ ਫਿਲਮਾਂ ਹੀ ਨਹੀ ਚਲ ਸਕੀਅਾਂ, ਖਾਸ ਤੌਰ ਤੇ ਸਰਦਾਰ ਸਾਹਿਬ, ਸਰਵਣ , ਸਰਗੀ ਅਤੇ ਦੁਸ਼ਮਣ ਜਿੰਨਾ ਤੋਂ ਕਿ ਵਧੇਰੇ ਅਾਸਾਂ ਸਨ।
ਖੈਰ ਗੱਲ ਕਰਦੇ ਹਾਂ Ohri Productions, Infantry Pictures ਅਤੇ Yadu Productions ਵਲੋਂ ਨਿਰਮਤ ਫਿਲਮ ” ਜਿੰਦੂਅਾ” ਦੀ , ਤਾਂ ੲਿਕ ਵਾਰ ਫੇਰ ਨਿਰਦੇਸ਼ਕ ਨਵਾਨਿਅਤ ਨੇ ਅਪਣੀ ਸਿਅਾਣਪ ਦਾ ਪੁਖਤਾਂ ਸਬੂਤ ਦਿੰਦਿਅਾਂ ੲਿਸ ਫਿਲਮ ਨੂੰ ਖੂਬਸੂਰਤ ਬਨਾੳੁਣ ਵਿਚ ਕੋੲੀ ਕਸਰ ਨਹੀ ਰਹਿਣ ਦਿੱਤੀ, ਸਹੀ ਮਾਹਨਿਅਾ ਵਿਚ ੲਿਸ ਨੂੰ ੳੁਚ ਤਕਨੀਕ Bollywood ਫਿਲਮਾਂ ਦੇ ਹਾਣ ਦੀ ਬਣਾਇਆ ਗਿਆ ਹੈ।
..ਕਹਾਣੀਕਾਰ ਧੀਰਜ ਰਤਨ ਵਲੋਂ ਲਿਖੇ ੲਿਸ ਫਿਲਮ ਦੇ ਹਲਕੇ ਫੁਲਕੇ ਵਧੀਆ ਵਿਸ਼ੇ ਅਤੇ ਸਕਰੀਨ ਪਲੇਅ ਨੂੰ ਬਲਰਾਜ ਸਿਅਾਲ ਅਤੇ ਅਮਰਜੀਤ ਵਲੋਂ ਦਿਲਚਸਪ ਸੰਵਾਦਾਂ ਨਾਲ ਸਵਾਰਿਅਾ ਗਿਅਾ। ਤਿਕੋਨੇ ਪੋ੍ਮ, ਦਿਲਖਿਚਵੇਂ ਜਜ਼ਬਾਤਾਂ , ਰੋਮਾਂਸ ਅਤੇ ਢੁਕਵੇਂ ਹਾਸੇ ਨਾਲ ਲੈਸ ਮਨੋਰੰਜਨ ਭਰਪੂਰ ੲਿਸ ਫਿਲਮ ਦੇ ਮਨਮੋਹਕ ਦਿ੍ਸ਼ਾ ਨੂੰ ਜ਼ਿਅਦਾਤਰ Canda ਦੀਅਾਂ ਖੂਬਸੂਰਤ ਵਾਦੀਅਾ ਵਿਚ ਹਰਮੀਤ ਸਿੰਘ ਨੇ ਅਪਣੀ ਨਿਪੁੰਤਾ ਭਰਪੂਰ ਕਲਾਕਾਰੀ ਨਾਲ ਕੈਮਰੇ ਵਿਚ ਬੰਦ ਕੀਤਾ ਅਤੇ ਮੋਨੀਸ਼ ਮੋਰੇ ਨੇ Editing ਨਾਲ ਤਰਾਸ਼ ਕੇ  ੲਿਨਾਂ ਵਿਚ ਹੋਰ ਜਾਣ ਪਾੲੀ।
ਜੇ ੲਿਸ ਫਿਲਮ ਵਿਚਲੇ ਅਦਾਕਾਰਾਂ ਦੇ ਅਭਿਨੈ ਦੀ ਗੱਲ ਕਰੀੲੇ ਤਾਂ ਜਿੰਮੀ ਸ਼ੇਰਗਿਲ ਦੀ ਮਿਚਿਓਰ ਅੈਕਟਿੰਗ ਦੇ ਨਾਲ ਨਾਲ ਨੀਰੂ ਬਾਜਵਾ ਨੇ ਮੁੜ ਤੋਂ ਅਪਣੀ ਅਜੇ ਤੱਕ ਵੀ ਪਹਿਲਾਂ ਦੀ ਤਰਾਂ ਬਰਕਰਾਰ ਪ੍ਭਾਵਸ਼ਾਲੀ ਖੂਬਸੂਰਤ ਦਿਖ ਅਤੇ ਮਨ ਮੋਹਨ ਵਾਲੀ ਸੰਵਾਦ ਬੋਲਣ ਦੀ ਸ਼ੈਲੀ ਰਾਹੀ ਅਪਣੀ ਦਮਦਾਰ ਅਦਾਕਾਰੀ ਦਾ ਲੋਹਾ ਮਨਵਾੲਿਅਾ। ਜੇ ਗੱਲ ਸਰਗੁਣ ਮਹਿਤਾ ਦੀ ਕਰੀੲੇ ਤਾਂ ਥੋੜੇ ਸਮੇ ਵਿਚ ਹੀ ਪੰਜਾਬੀ ਦਰਸ਼ਕਾ ਦੇ ਦਿਲਾਂ ਅੰਦਰ ਜ਼ਿਅਾਦਾ ਜਗਾ ਬਨਾੳੁਣ ਵਾਲੀ ੲਿਹ ਭੋਲੀ ਭਾਲੀ ਦਿਖ ਞਾਲੀ ਮਲਕਾ-ੲੇ-ਹੁਸਣ ਅਦਾਕਾਰਾ ਨੇ ੲਿਸ ਫਿਲਮ ਵਿਚ ਵੀ ਅਪਣੀ ਅਦਾ ਨਾਲ ਦਰਸ਼ਕਾ ਨੂੰ ਕੀਲ ਕੇ ਰੱਖ ਦਿੱਤਾ। ੲਿਸ ਫਿਲਮ ਰਾਹੀ ਵਧੇਰੇ ਚਰਚਾ ਵਿਚ ਅਾੲੇ ਪ੍ਸਿਧ ਹਾਸਰਸ ਕਲਾਕਾਰ ਰਾਜੀਵ ਠਾਕੁਰ ਨੇ ਅਪਣਾ ਪ੍ਭਾਵਸ਼ਾਲੀ ਅਦਾਕਾਰੀ ਵਾਲਾ ਰੂਪ ਦਿਖਾ ਕੇ ਜਿਥੇ ਦਰਸ਼ਕਾ ਨੂੰ ਹੈਰਾਣ ਕੀਤਾ ੳੁਥੇ ਅਾੳੁਣ ਵਾਲੇ ਸਮੇ ਵਿਚ ਪੰਜਾਬੀ ਸਿਨੇਮਾ ਵਿਚ ਅਪਣਾ ੳੁਜਵਲ ਭਵਿੱਖ ਸਥਾਪਤ ਕਰਨ ਲੲੀ ਰਾਹ ਪੱਧਰਾ ਕਰ ਲਿਅਾ। Canada ਤੋਂ ਸਾਬਤ ਸੂਰਤ ਸਿੱਖ ਅਦਾਕਾਰ ਬੀ.ਕੇ ਸਿੰਘ ਰੱਖੜਾ ਨੇ ਵੀ ੲਿਸ ਵਾਰ ਨੀਰੂ ਬਾਜਵਾ ਦੇ ਪਿਤਾ ਦੀ ਭੂਮੀਕਾ ਵਿਚ ਅਪਣੀ ਕਲਾਕਾਰੀ ਦੇ ਜੌਹਰ ਵਿਖਾੲੇ। ੲਿਸ ਤੋਂ ੲਿਲਾਵਾ ਬਲਿੰਦਰ ਜੌਹਲ, ਅਰਕੀ ਕਧੋਲਾ , ਪੂਨੀਤ ਰਿਅਾੜ – ਵੈਨਕੂਵਰ , ਯੂ.ਕੇ ਤੋਂ ਹਰਜਾਪ ਸਿੰਘ ਭੰਗਲ ਅਤੇ ਹੋਰ ਵਿਦੇਸ਼ੀ ਕਲਾਕਾਰਾਂ ਨੇ ਵੀ ਅਪਣੀ ਅਦਾਕਾਰੀ ਨਾਲ ਫਿਲਮ ਦੀ ਸ਼ਾਨ ਵਧਾੲੀ। ੲਿਸ ਤੋਂ ੲਿਲਾਵਾ ੲਿਸ ਫਿਲਮ ਦਾ ੲਿਕ ਹੋਰ ਸਾੲਿਲੈਂਟ ਪਰ ਮੱਹਤਵਪੂਰਨ ਕਰੈਕਟਰ (ਕੁੱਤੇ) ਨੇ ਵੀ ਸ਼ਾਨਦਾਰ ਅਭਿਨੈ ਕਰ ਕੇ ਦਰਸ਼ਕਾਂ ਦੇ ਦਿਲਾਂ ਵਿਚ ਅਪਣੀ ਜਗਾ ਬਣਾੲੀ। ਰੱਬ ਕਰੇ ੲਿਸ ਸ਼ਾਂਤ ਸੁਭਾ ਵਾਲੇ ਕਲਾਕਾਰ ਨੂੰ ਹੋਰ ਵੀ ਫਿਲਮਾ ਵਿਚ ਕੰਮ ਕਰਨ ਦਾ ਮੌਕਾ ਮਿਲੇ😀!
ਜੇ ਗੱਲ ਸੰਗੀਤ ਦੀ ਹੋਵੇ ਤਾਂ ਸੰਗੀਤਕਾਰ ਜੈਦੇਵ ਨੇ ਹਮੇਸ਼ਾ ਦੀ ਤਰਾਂ ੲਿਸ ਫਿਲਮ ਦੇ ਸੰਗੀਤ ਵਿਚ ਕਸ਼ਿਸ਼ ਪੈਦਾ ਕਰਨ ਵਿਚ ਕੋੲੀ ਕਸਰ ਨਹੀਂ ਰਹਿਣ ਦਿੱਤੀ ਅਤੇ ਸੰਗੀਤਕਾਰ ਅਰੁਜਨਾ ਹਰਜਾੲੀ ਨੇ ਵੀ ਅਪਣੇ ਗਾਣਿਅਾ ਨੂੰ ਤਨਦਹੀ ਨਾਲ ਸਵਾਰਿਅਾ,
ਗੀਤਕਾਰ ਬਾਬੂ ਸਿੰਘ ਮਾਨ, ਕੁਮਾਰ, ਦਵਿੰਦਰ ਕਾਫਿਰ,ਦੀਪ ਅਰਾੲਿਸ਼ਾ ਅਤੇ ੲਿੱਕਾ ਦੀਅਾਂ ਸੂਝਵਾਨ ਕਲਮਾਂ ਚੋਂ ਰਚੇ ਗੀਤਾਂ ਨੂੰ ਗਾੲਿਕ ਅਰਿਜੀਤ, ਨੇਹਾ ਕੱਕੜ, ਰਣਜੀਤ ਬਾਵਾ, ਪ੍ਭ ਗਿੱਲ, ਸ਼ਿਪਰਾ ਗੋੲਿਲ ਅਤੇ ਅਮਰੀਕਾ ਤੋਂ ਜੈਸਮੀਨ ਨੇ ਅਪਣੀਅਾ ਮਧੁਰ ਅਵਾਜ਼ਾ ਨਾਲ ਚੰਨ ਵਾਂਗੂ ਰੋਸ਼ਨਾੲਿਅਾ।

ਪਰ ੲਿਸ ਚੰਨ ਵਰਗੀ ਸੋਹਣੀ ਜਿਹੀ ਫਿਲਮ ਵਿਚ ੲਿਕ ਛੋਟਾ ਜਿਹਾ ਪਰ ਧਿਅਾਨ ਦੇਣ ਯੋਗ ਗ੍ਰਹਿਣ ਵੀ ਸੀ, ਜਿਸ ਨੂੰ ਕਿ ਅੱਖੋ ੳਹਲੇ ਨਹੀ ਕੀਤਾ ਜਾ ਸਕਦਾ, ੳੁਹ ੲਿਹ ਕਿ ਜਿੰਮੀ ਸ਼ੇਰਗਿੱਲ ੳੁਤੇ ਫਲਮਾੲੇ ਗੲੇ ਫਿਲਮ ਦੇ ੲਿਕ ਦਿ੍ਸ਼ ਵਿਚ ਜਿੰਮੀ ਵਲੋ ਬਾਰ ਬਾਰ (ਬੇਲੋੜੇ ਗਾਲ ਨੁਮਾ ) ੲਿਕ ਦੋ ਸ਼ਬਦਾ ਦੀ ਵਰਤੋ ਕੀਤੀ ਗੲੀ ਜੋ ਕਿ ਸ਼ੋਬਦੀ ਨਹੀ ਸੀ ੳੁਸ ਦੀ ਜ਼ਬਾਨ ਤੇ..ਪੰਜਾਬੀ ਸਿਨੇਮਾ ਨੂੰ ਅਪਣੇ ਅਮੀਰ ਵਿਰਸੇ ਅਤੇ ਭਾਸ਼ਾ ਦੇ ਦਾੲਿਰੇ ਵਿਚ ਰੱਖਣਾ ਹੀ ਬੇਹਤਰ ਹੈ ੲਿਕ ਸੂਝਵਾਨ ਟੀਮ ਵਲੋਂ ਬਣਾੲੀ ਗੲੀ ਪਰਿਵਾਰਕ ਫਿਲਮ ਵਿਚ ਅਜਿਹੇ ਸ਼ਬਦਾ ਤੋਂ ਗੁਰੇਜ਼ ਕੀਤਾ ਜਾ ਸਕਦਾ ਸੀ, ਪੰਜਾਬੀ ਹੋਣ ਦੇ ਨਾਤੇ ਕੁਝ ਫਰਜ਼ ਤਾਂ ਸਾਨੂੰ ਨਿਭਾੳੁਣੇ ਹੀ ਪੈਣਗੇ, ਬੇਨਤੀ ਹੀ ਹੈ ਬਸ

ਅੰਤ ਵਿਚ ਗੱਲ ਫਿਲਮ ਨਿਰਮਾਤਾਵਾਂ ਦੀ ਜਿਥੋਂ ਕਿ ਅਸਲ ਵਿਚ ਗੱਲ ਸ਼ੁਰੂ ਹੁੰਦੀ ਹੈ ਕਿਸੇ ਵੀ ਫਿਲਮ ਦੀ ! ਹਮੇਸ਼ਾ ਤੋਂ ਹੀ ਪੰਜਾਬੀ ਸਿਨੇਮਾ ਦੀ ਬੇਹਤਰੀ ਲੲੀ ਖੁੱਬ ਕੇ ਵਧੀਅਾ ਫਿਲਮਾਂ ਬਨਾੳੁਣ ਦੀ ਕੋਸ਼ਿਸ਼ ਵਿਚ ਲੱਗੇ ਫਿਲਮ ਨਿਰਮਾਤਾ ਵਿਵੇਕ ਓਹੀ ਅਤੇ ੳੁਨਾਂ ਨਾਲ ਜੁੜੇ ਸਹਿ ਨਿਰਮਾਤਾ ਬੀ.ਅੈਸ ਢਿਲੋਂ,ਹਰਸਿਮਰਨ ਢਿਲੋਂ, ਅਸ਼ੋਕ ਯਾਦਵ ਸਹਿਤ ਪੂਰੀ ਟੀਮ ਦੀ ੲਿਸ ਫਿਲਮ ਰਾਹੀਂ ਸਫਲਤਾ ਭਰਪੂਰ ਕਾਮਯਾਬ ਕੋਸ਼ਿਸ਼ ਲੲੀ ਸਬ ਵਧਾੲੀ ਦੇ ਪਾਤਰ ਹਨ, ਜਿੰਨਾ ਨੇ ਬੜੇ ਦਲੇਰਅਾਨਾ ਢੰਗ ਨਾਲ ੲਿਸ ਫਿਲਮ ਤੇ ਖੁੱਲਾ ਖਰਚਾ ਕਰ ਕੇ ਪੰਜਾਬੀ ਸਿਨੇਮਾ ਦੀ ਝੋਲੀ ਵਿਚ ੲਿਕ ਸ਼ਾਨਦਾਰ ਤੋਹਫੇ ਵਜੋਂ ਅਪਣਾ ਯੋਗਦਾਨ ਪਾੲਿਅਾ। ਦਰਸ਼ਕਾ ਦੇ ਭਰਵੇਂ ਹੁੰਗਾਰੇ ਨਾਲ ਚੌਥੇ ਦਿਨ ਵਿਚ ਪੁੱਜੀ ਫਿਲਮ “ਜਿੰਦੂਆ” ਵਪਾਰਕ ਪਖੋਂ ਨਿਰਮਾਤਾਵਾਂ ਲੲੀ ਕਿੰਨੀ ਕਾਮਯਾਬ ਰਹਿੰਦੀ ਹੈ, ੲਿਸ ਦਾ ਅਨੁਮਾਨ ਅਗਲੇ ਹਫਤੇ ਤੱਕ ਲਗੲਿਅਾ ਜਾ ਸਕੇਗਾ ..
ਪੰਜਾਬੀ ਸਕਰੀਨ ਵਲੋਂ ਸਾਰੀ ਟੀਮ ਨੂੰ ਮੁੜ ਮੁਬਾਰਕਾਂ !

Comments & Suggestions

Comments & Suggestions

Leave a Reply

Your email address will not be published. Required fields are marked *

Enter Code *