‘ਸਾਬਤ ਸੂਰਤ ਸਿਨੇ ਆਰਟਿਸਟਸ ਫੈਡਰੇਸ਼ਨ’ ਦਾ ਹੋਇਆ ਗਠਨ

By  |  0 Comments


ਫ਼ਤਹਿਗੜ ਸਾਹਿਬ, 23 ਜੂਨ (ਪੰ:ਸ)-ਪੰਜਾਬ ਦੇ ਸਾਬਤ ਸੂਰਤ ਫ਼ਿਲਮੀ ਐਕਟਰਾਂ ਵਲੋਂ ਸ੍ਰੀ ਫ਼ਤਹਿਗੜ ਸਾਹਿਬ ਵਿਖੇ ਗਿਆਨੀ ਗੁਰਮੁੱਖ ਯਾਦਗਾਰੀ ਇਕੱਤਰਤਾ ਹਾਲ’ ਵਿਚ ਹੋਈ ਇਕ ਇਕੱਤਰਤਾ ਦੌਰਾਨ ‘ਸਾਬਤ ਸੂਰਤ ਸਿਨੇ ਆਰਟਿਸਟਸ ਫੈਡਰੇਸਨ’ ਦਾ ਗਠਨ ਕੀਤਾ ਗਿਆ। 20 ਜੂਨ ਨੂੰ ਹੋਈ ਇਸ ਮੀਟਿੰਗ ਵਿਚ ਬਾਲੀਵੁੱਡ ਅਤੇ ਪਾਲੀਵੁੱਡ ਵਿਚ ਕੰਮ ਕਰ ਰਹੇ ਅਦਾਕਾਰਾਂ ਮਹਾਂਬੀਰ ਸਿੰਘ ਭੁੱਲਰ, ਅੰਮ੍ਰਿਤਪਾਲ ਸਿੰਘ ਬਿੱਲਾ, ਅੰਮ੍ਰਿਤਪਾਲ ਸਿੰਘ, ਨਰਿੰਦਰਪਾਲ ਸਿੰਘ ਨੀਨਾ, ਜਸਵਿੰਦਰ ਸਿੰਘ ਛਿੰਦਾ, ਅਰਵਿੰਦਰ ਸਿੰਘ ਗਿੱਲ, ਗਗਨਦੀਪ ਸਿੰਘ ਗੁਰਾਇਆ, ਗੁਰਜੋਤ ਸਿੰਘ, ਰਣਜੀਤ ਸਿੰਘ, ਇਕਬਾਲ ਸਿੰਘ, ਜਤਿੰਦਰ ਸਿੰਘ, ਬਲਜਿੰਦਰ ਸਿੰਘ ਦਾਰਾਪੁਰੀ, ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਸਵਰਨਜੀਤ ਸਿੰਘ ਪੰਨੂੰ ਅਤੇ ਗੁਰਪ੍ਰੀਤ ਸਿੰਘ ਪੰਨੂੰ ਆਦਿ ਨੇ ਸ਼ਿਰਕਤ ਕੀਤੀ।


ਮੀਟਿੰਗ ਦੇ ਏਜੰਡਿਆਂ ਵਿਚ ਹਿੰਦੀ ਫ਼ਿਲਮਾਂ ’ਚ ਸਿੱਖ ਕਿਰਦਾਰਾਂ ਨੂੰ ਮਜਾਹੀਆ ਤੌਰ’ ਤੇ ਪੇਸ਼ ਕਰਦੀ ਆ ਰਹੀ ਬਾਲੀਵੁੱਡ ਫ਼ਿਲਮ ਅਤੇ ਟੈਲੀਵਿਜ਼ਨ ਇੰਡਸਟਰੀ ਨੂੰ ਅਜਿਹਾ ਕਰਨ ਤੋਂ ਰੋਕਣ, ਪੰਜਾਬੀ ਸੱਭਿਆਚਾਰ ਅਤੇ ਸਿੱਖ ਭਾਇਚਾਰੇ ਨਾਲ ਸਬੰਧਤ ਇਤਿਹਾਸਕ ਕਹਾਣੀਆਂ/ਘਟਨਾਵਾਂ ਪ੍ਰਤੀ ਸੁਚੇਤ ਰਹਿਣ, ਪਾਲੀਵੁੱਡ ਇੰਡਸਟਰੀ ਦੇ ਕਲਾਕਾਰਾਂ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਅਤੇ ਔਕੜਾਂ ਸਮੇਂ ਉਨ੍ਹਾਂ ਦੀ ਯੋਗ ਮਦਦ ਕਰਨ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਅਮਲ ਕਰਦਿਆਂ ਸਮਾਜਿਕ ਮੁੱਦਿਆਂ ਤੇ ਵੀ ਕੰਮ ਕਰਨ ਜਿਹੀਆਂ ਸਾਰਥਕ ਭਾਵਨਾਵਾਂ ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹਨ।

ਇਸ ਮੌਕੇ ਇਸ ਸੰਸਥਾ ਦੀ ਕਾਰਜਕਾਰਨੀ ਦੀ ਵੀ ਸਬਰ ਸੰਮਤੀ ਨਾਲ ਚੋਣ ਕਰ ਲਈ ਗਈ, ਜਿਸ ਵਿਚ ਮਹਾਂਬੀਰ ਸਿੰਘ (ਭੁੱਲਰ) ਚੇਅਰਮੈਨ ਅਤੇ ਅੰਮ੍ਰਿਤਪਾਲ ਸਿੰਘ (ਬਿੱਲਾ) ਨੂੰ ਪ੍ਰਧਾਨ ਬਣਾਇਆ ਗਿਆ। ਫੈਡਰੇਸ਼ਨ ਦੇ ਬਾਕੀ ਔਹਦੇਦਾਰਾਂ ਵਿਚ ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਅਰੋੜਾ, ਮੀਤ ਪ੍ਰਧਾਨ ਅਰਵਿੰਦਰ ਸਿੰਘ ਗਿੱਲ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਖ਼ਜਾਨਚੀ ਬਲਜਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਅਰਵਿੰਦਰ ਸਿੰਘ ਭੱਟੀ ਚੁਣੇ ਗਏ।
ਕਾਰਜਕਾਰਨੀ ਮੈਂਬਰਾਂ ਵਿਚ ਮਲਕੀਤ ਸਿੰਘ ਰੌਣੀ, ਨਰਿੰਦਰਪਾਲ ਸਿੰਘ (ਨੀਨਾ), ਬਬਲੀ ਸਿੰਘ (ਦਿੱਲੀ), ਜਸਵਿੰਦਰ ਸਿੰਘ ਛਿੰਦਾ, ਪ੍ਰਭਜੋਤ ਸਿੰਘ, ਗਗਨਦੀਪ ਸਿੰਘ, ਕੁਲਜੀਤ ਸਿੰਘ ਮਲਹੋਤਰਾ (ਮੁੰਬਈ), ਗੁਰਵਿੰਦਰ ਸਿੰਘ ਅਤੇ ਗੁਰਜੋਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।


ਇਸ ਮੌਕੇ ਗੱਲਬਾਤ ਕਰਦਿਆਂ ਮਹਾਂਬੀਰ ਸਿੰਘ (ਭੁੱਲਰ) ਅਤੇ ਅੰਮ੍ਰਿਤਪਾਲ ਸਿੰਘ ਬਿੱਲਾ ਨੇ ਦੱਸਿਆ ਕੇ ਫੈਡਰਸ਼ਨ ਨੂੰ ਰਜਿਸਟਰਡ ਕਰਵਾਉਣ ਲਈ ਅਗਲੀ ਕਾਰਵਾਈ ਛੇਤੀ ਸ਼ੁਰੂ ਕਰ ਦਿੱਤੀ ਜਾਵੇਗੀ।

Comments & Suggestions

Comments & Suggestions