ਸੈਂਸਰ ਤੋਂ ਕਿਵੇਂ ਪਾਸ ਹੋਵੇਗੀ ‘ਤਬਾਹੀ ਰੀ-ਲੋਡਿਡ’❓ 🎞🎞🎞🎞🎞🎞🎞

By  |  0 Comments

ਇਹ ਸਵਾਲ ਮੰਨ ਵਿਚ ਓਦੋਂ ਆਇਆ ਜਦ ਪ੍ਰਸਿੱਧ ਫ਼ਿਲਮ ਨਿਰਮਾਤਾ ਇਕਬਾਲ ਢਿਲੋਂ ਨੇ ਪੰਜਾਬੀ ਸਕਰੀਨ ਅਦਾਰੇ ਕੋਲ ਆ ਕੇ 29 ਜੁਲਾਈ ਨੂੰ ਉਹਨਾਂ ਦੀ ਆਉਣ ਵਾਲੀ ਨਵੀਂ ਪੰਜਾਬੀ ਫ਼ਿਲਮ “ਤਬਾਹੀ ਰੀ-ਲੋਡਿਡ” ਦਾ ਟ੍ਰੇਲਰ/ਟੀਜ਼ਰ ਅਤੇ ਇਕ ਗੀਤ ਦੀ ਝਲਕ ਵਿਖਾਈ। ਬੀਤੇ ਕੁਝ ਸਮੇ ਤੋਂ ਚਲ ਰਹੇ ਪੰਜਾਬ ਦੇ ਸਿਆਸੀ ਹਲਾਤਾਂ ਅਤੇ ਸਿਸਟਮ ਦੀ ਬੜੇ ਬੋਲਡ ਤਰੀਕੇ ਨਾਲ ਪੋਲ ਖੋਲਣ ਤੋਂ ਇਲਾਵਾ ਜਸਵੰਤ ਸਿੰਘ ਖਾਲੜਾ ਦੇ ਲਾਪਤਾ ਹੋਣ, ਨੋਜਵਾਨਾਂ ਤੇ ਤਸ਼ੱਦਦ, ਇਕ ਅਖੌਤੀ ਬਾਬੇ ਦੇ ਸਿਆਸੀ/ਧਾਰਮਿਕ ਡਰਾਮਿਆਂ ਦੀ ਝਲਕ ਵੀ ਇਹਨਾਂ ਅੱਖੀਂ ਵੇਖੇ ਫ਼ਿਲਮ ਦ੍ਰਿਸ਼ਾਂ ਤੋਂ ਸਾਫ ਨਜ਼ਰ ਆਈ ਤੇ ਮਹਿਸੂਸ ਹੋਇਆ ਕੇ ਇਹ ਫ਼ਿਲਮ ਵੀ ਇਕਬਾਲ ਢਿਲੋਂ ਦੀ ਪਹਿਲੀ ਫਿਲਮ “ਤਬਾਹੀ” ਵਾਂਗ ਪੰਜਾਬੀ ਸਿਆਸਤ ਅਤੇ ਸਿਸਟਮ ਵਿਚ ਕੋਈ ਨਾ ਕੋਈ ਨਵਾਂ ਬਖੇੜਾ ਖੜਾ ਕਰਨ ਵਾਲੀ ਸਿਰਦਰਦੀ ਬਣੇਗੀ।


ਜਦ ਪੰਜਾਬੀ ਸਕਰੀਨ ਦੀ ਟੀਮ ਨੇ ਇਕਬਾਲ ਢਿਲੋਂ ਨੂੰ ਇਹ ਪੁੱਛਿਆ ਕਿ ਸਾਨੂੰ ਫਿ਼ਲਮ ਦੇ ਟ੍ਰੇਲਰ ਅਤੇ ਗੀਤ ਅਡਵਾਂਸ ਵਿਚ ਵਿਖਾਉਣ ਪਿੱਛੇ ਤੁਹਾਡਾ ਮਕਸਦ ਕੀ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਮੇਰੀ ਪਹਿਲੀ ਫਿਲਮ “ਤਬਾਹੀ”(1993) ਭਾਂਵੇ ਸੁਪਰ ਹਿੱਟ ਰਹੀ ਪਰ ਮੈਂਨੂੰ ਜੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਦੁਹਰਾਣਾ ਨਹੀਂ ਚਾਹੁੰਦਾ ਅਤੇ ਉਸ ਸਮੇ ਮੇਰੇ ਕੋਲੋਂ ਕੁੱਝ ਗਲਤੀਆਂ ਵੀ ਹੋਈਆਂ ਸਨ, ਸੋ ਮੈਂ ਸੋਚਿਆ ਕੇ ਇਸ ਵਾਰ ਇਸ ਫ਼ਿਲਮ ਬਾਰੇ ਉਹਨਾਂ ਵੱਡੇ ਮੀਡੀਆ ਘਰਾਂ ਦੀ ਰਾਏ ਪਹਿਲਾਂ ਕਿਉਂ ਨਾ ਲੈ ਲਈ ਜਾਏ, ਜੋ ਲੋੜ ਪੈਣ ਤੇ ਮੇਰੇ ਨਾਲ ਖੜਣ।
ਅਸੀ ਇਸ ਫ਼ਿਲਮ ਦਾ ਇਕ ਗੀਤ ਵੀ ਵੇਖਿਆ ਜਿਸ ਦੇ ਬਹੁਤ ਦੀ ਜਜ਼ਬਾਤੀ ਅਤੇ ਬੋਲਡ ਸ਼ਬਦ ਜਿੱਥੇ ਅੱਜ ਦੀ ਨੌਜਵਾਨ ਪੀੜੀ ਨੂੰ ਧਾਰਮਿਕ ਪੱਖੋ ਨਾਲ ਜੋੜਦੇ ਹਨ ਓਥੇ ਸੱਚਾਈ ਦੇ ਰਾਹ ਤੇ ਚਲਦਿਆਂ ਹਰ ਕੁਰਬਾਨੀ ਲਈ ਪ੍ਰੇਰਿਤ ਵੀ ਕਰਦੇ ਹਨ, ਇਸੇ ਤੋਂ ਇਲਾਵਾ ਫਿ਼ਲਮੀ ਕਿਰਦਾਰਾਂ ਜੋ ਨਾਮ ਦਿੱਤੇ ਗਏ ਉਨਾਂ ਚੋਂ ਕਿਸੇ ਦੀ ਫਰੀਡਮ ਫਾਈਟਰ “ਗੁਲਾਬ ਕੌਰ” ਜਿਹੇ ਨਾਮ ਨਾਲ ਤੁਲਨਾ ਕਰਨੀ ਵੀ ਜਿਕਰਯੋਗ ਹੈ ਅਤੇ ਟ੍ਰੇਲਰ/ਟੀਜ਼ਰ ਦੇ ਅੰਤ ਵਿਚ ਮੌਜੂਦਾ ਮਾਣਯੋਗ ਮੁੱਖ ਮੰਤਰੀ ਸ੍ਰ: ਭਗਵੰਤ ਸਿੰਘ ਮਾਨ ਦੀ ਪੁਰਾਣੀ ਕਾਮੇਡੀ ਆਈਟਮ “ਕੁਲਫੀ ਗਰਮਾਗਰਮ” ਦੇ ਦ੍ਰਿਸ਼ਾਂ ਦਾ ਵਰਤਣਾ ਸ਼ਾਇਦ ਫ਼ਿਲਮ ਨੂੰ ਫ਼ਿਲਮੀ ਮਾਰਕਿਟ ਵਿਚ ਗਰਮ ਕਰਨ ਦੀ ਵਿਧੀ ਹੈ⁉️


ਵੈਸੇ ਇਕਬਾਲ ਢਿਲੋਂ ਦੀਆਂ ਪੁਰਾਣੀਆਂ ਅਣਗਿਣਤ ਫਿ਼ਲਮਾ ਦੀ ਜੇ ਗੱਲ ਕਰੀਏ ਤਾਂ “ਤਬਾਹੀ” ਤੋ ਇਲਾਵਾ “ਬਾਗੀ ਸੂਰਮੇ”(1993) ਅਤੇ “ਸ਼ਹੀਦ ਊਧਮ ਸਿੰਘ” (1999) ਵਰਗੀਆਂ ਫ਼ਿਲਮਾਂ ਨੇ ਵੀ ਪੰਜਾਬੀ ਸਿਨੇਮੇ ਵਿਚ ਹਲਚਲ ਮਚਾਈ ਸੀ।
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇਕਬਾਲ ਢਿਲੋਂ ਇਸ ਫ਼ਿਲਮ ਨੂੰ ਸੈਂਸਰ ਬੋਰਡ ਤੋਂ ਕਿਸ ਤਰਾਂ ਪਾਸ ਕਰਵਾਉਂਦਾ ਹੈ ?
ਅਤੇ ਕੀ ਸਾਡਾ ਮੌਜੂਦਾ ਪ੍ਰਸਾਸ਼ਨ ਇਸ ਨੂੰ ਇਕ ਸਿਰਫ਼ ਇਕ ਮਨੋਰੰਜਨ ਭਰਪੂਰ ਫਿ਼ਲਮ ਸਮਝ ਕੇ ਉਸੇ ਬੋਲਡ ਨਜ਼ਰ ਨਾਲ ਵੇਖਦਾ ਹੈ ਜਿਸ ਬੋਲਡ ਤਰੀਕੇ ਨਾਲ ਬਣੀ ਫਿ਼ਲਮ ਦੀ ਝਲਕ ਸਾਨੂੰ ਵਿਖਾਈ ਗਈ ਜਾਂ ਫਿਰ ਤੰਗ ਸਿਆਸੀ ਨਜ਼ਰ ਨਾਲ ਵੇਖਦਾ ਹੈ। ਜੋ ਵੀ ਹੋਵੇ ਪਰ ਜੇ ਇਹ ਫ਼ਿਲਮ 29 ਜੁਲਾਈ ਨੂੰ ਬਿਨਾ ਕਿਸੇ ਰੁਕਾਵਟ ਸਿਨੇਮਾ ਘਰਾਂ ਵਿਚ ਵਿਖਾਈ ਜਾਂਦੀ ਹੋ ਤਾਂ ਸੱਚ ਮੁੱਚ ਹੀ ਪੰਜਾਬੀ ਸਿਨੇਮਾ ਦੇ ਮੌਜੂਦਾ ਦੌਰ ਨੇ ਨਿਰਮਾਤਾ-ਨਿਰਦੇਸ਼ਕਾਂ ਨੂੰ ਵੀ ਇਹ ਸੋਚਣ ਤੇ ਮਜਬੂਰ ਕਰੇਗੀ ਕਿ ਅਜਿਹਾ ਮਨੋਰੰਜਨ ਭਰਪੂਰ, ਵਪਾਰਕ ਅਤੇ ਤਬਾਹੀਕੁਨ ਪੰਜਾਬੀ ਸਿਨੇਮਾ ਪੇਸ਼ ਕਰਨ ਦੀ ਹਿੰਮਤ ਕਰਕੇ ਕਿਸੇ ਨੇ ਨਵੇਂ ਪੰਜਾਬੀ ਵਿਸ਼ਿਆਂ ਉੱਤੇ ਵੱਡੇ ਕਲਾਕਾਰਾਂ ਦੀ ਬਜਾਏ ਵੱਡੇ ਸਬਜੈਕਟਾਂ ਤੇ ਜ਼ੋਰ ਦੇਣ ਦੇ ਨਵੇਂ ਰਾਹ ਖੋਲ੍ਹੇ ਹਨ।
ਬਾਕੀ ਜੇ ਹੋਰ ਸੂਬਿਆਂ ਦੇ ਸਿਨਮਾ ਦੀ ਗੱਲ ਕੀਤੀ ਜਾਵੇ ਤਾਂ ਸਾਊਥ ਦੇ ਅਜਿਹੇ ਬੋਲਡ ਵਿਸ਼ਿਆ ਤੇ ਬਣੀਆਂ ਫ਼ਿਲਮਾਂ ਤੋਂ ਇਲਾਵਾ ਅਜਿਹੀ ਝਲਕ ਬਾਲੀਵੁੱਡ ਦੇ ਪ੍ਰਸਿੱਧ ਲੇਖਕ-ਨਿਰਦੇਸ਼ਕ ‘ਪ੍ਰਕਾਸ਼ ਝਾਅ’ ਦੀ ਫ਼ਿਲਮਾਂ ਵਿਚੋਂ ਵੀ ਮਿਲਦੀ ਹੈ।
ਸਾਡੇ ਵਲੋਂ ਇਕਬਾਲ ਢਿਲੋਂ ਅਤੇ ਨਿਰਮਾਤਾ ਬਲਬੀਰ ਟਾਂਡਾ (ਨੌਰਵੇ) ਨੂੰ ਸ਼ੁੱਭ ਇੱਛਾਵਾਂ।

ਇਸ ਆਰਟੀਕਲ ਨਾਲ ਪੇਸ਼ ਕੀਤੇ ਗਏ ਫਿ਼ਲਮ ਦੇ ਪੋਸਟਰਾਂ ਤੋਂ ਫਿ਼ਲਮ ‘ਤਬਾਹੀ ਰੀ ਲੋਡਿਡ’ ਦਾ ਥੋੜਾ ਜਿਹਾ ਅੰਦਾਜ਼ਾ ਤਾਂ ਤੁਸੀਂ ਵੀ ਲਗਾ ਸਕਦੇ ਹੋ ⁉️
-ਟੀਮ (ਪੰਜਾਬੀ ਸਕਰੀਨ)

Comments & Suggestions

Comments & Suggestions