ਸੰਗੀਤ ਪੱਖੋਂ ਵੀ ਮਜਬੂਤ ਲੱਗ ਰਹੀ ਹੈ ਪ੍ਰਾਹੁਣਾ

By  |  0 Comments

28 ਸਤੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਦੇ ਟੇ੍ਲਰ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਪਹਿਲੇ ਗੀਤ ‘ਟਿੱਚ ਬਟਨ’ ਨੂੰ ਮਿਲੇ ਭਰਵੇਂ ਹੁੰਗਾਰੇ ਅਤੇ ਟੇ੍ਲਰ ਵਿਚ ਸੁਣਾਈ ਦਿੰਦੇ ਬਾਕੀ ਗੀਤਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਫ਼ਿਲਮ ਦਾ ਸੰਗੀਤ ਹਿੱਟ ਰਹੇਗਾ।ਫ਼ਿਲਮ ਦੇ ਅਗਲੇ ਗੀਤ ਵੀ ਜਲਦੀ ਹੀ ਰਿਲੀਜ਼ ਕੀਤੇ ਜਾਣਗੇ। ‘ਸਾਗਾ’ ਮਿਊਜ਼ਿਕ’ ਦੇ ਲੇਬਲ ਹੇਠ ਰਿਲੀਜ਼ ਹੋਣ ਵਾਲੇ ਗਾਣਿਆਂ ’ਚੋਂ ਅਗਲਾ ਗੀਤ ‘ਸੱਤ ਬੰਦੇ’ ਹੈ, ਜਿਸ ਨੂੰ ਫ਼ਿਲਮ ਦੇ ਐਗਜ਼ੀਕਿਊਟਿਵ ਪੋ੍ਰਡਿਊਸਰ ਧਰਮਵੀਰ ਭੰਗੂ ਨੇ ਲਿਖਿਆ ਹੈ। ਇਸ ਗੀਤ ਨੂੰ ਆਵਾਜ਼ ਰਾਜਵੀਰ ਜਵੰਦਾ ਤੇ ਤਨਿਸ਼ਕ ਕੌਰ ਨੇ ਦਿੱਤੀ ਹੈ। ਮਿਊਜ਼ਿਕ ਨਸ਼ਾ ਦਾ ਹੈ। ਅਗਲਾ ਗੀਤ ‘ਪ੍ਰਾਹੁਣਾ’ (ਟਾਈਟਲ ਗੀਤ) ਰਿਲੀਜ਼ ਕੀਤਾ ਜਾਵੇਗਾ, ਇਸ ਗੀਤ ਨੂੰ ਵੀ ਧਰਮਵੀਰ ਭੰਗੂ ਨੇ ਲਿਖਿਆ ਹੈ।ਆਵਾਜ਼ ਨਛੱਤਰ ਗਿੱਲ ਨੇ ਅਤੇ ਸੰਗੀਤ ਮਿਸਟਰ ਵਾਓ ਨੇ ਦਿੱਤਾ ਹੈ। ਇਸ ਤੋਂ ਬਾਅਦ ਅਗਲਾ ਗੀਤ ‘ਰਮਤੇ-ਰਮਤੇ’ ਰਿਲੀਜ਼ ਹੋਵੇਗਾ। ਦੀਪ ਪੰਡਿਆਰਾ ਦੀ ਕਲਮ ਤੋਂ ਲਿਖੇ ਇਸ ਗੀਤ ਨੂੰ ਆਵਾਜ਼ ਕਰਮਜੀਤ ਅਨਮੋਲ ਨੇ ਦਿੱਤੀ ਹੈ, ਜਦਕਿ ਸੰਗੀਤ ਮਿਸਟਰ ਵਾਓ ਨੇ ਦਿੱਤਾ ਹੈ। ਫ਼ਿਲਮ ਦਾ ਪ੍ਰਮੋਸ਼ਨਲ ਗੀਤ ਵੀ ਤਿਆਰ ਹੈ, ਜੋ ਜਲਦੀ ਹੀ ਰਿਲੀਜ਼ ਹੋਵੇਗਾ।

Comments & Suggestions

Comments & Suggestions