ਹਰਮੰਦਰ ਸਿੰਘ ਉਰਫ਼ ਹੈਰੀ ਸਚਦੇਵਾ ਨੇ ਬਤੌਰ ਖਲਨਾਇਕ ਬਣਾਈ ਪਛਾਣ

By  |  0 Comments

ਨਾਇਕ ਨਹੀਂ ਖਲਨਾਇਕ ਹੂੰ ਮੈਂ…
ਸ੍ਰੀ ਮੁਕਤਸਰ ਸਾਹਿਬ ਦੇ ਜੰਮਪਲ ਹਰਮੰਦਰ ਸਿੰਘ ਉਰਫ਼ ਰਾਜੂ ਅੱਜ ਜਿੱਥੇ ਆਪਣੀ ਅਭਿਨੈ ਪ੍ਰਤਿਭਾ ਦੇ ਦਮ ‘ਤੇ ਬਾਲੀਵੁੱਡ ਤੇ ਪਾਲੀਵੁੱਡ ਵਿਚ ਹੈਰੀ ਸਚਦੇਵਾ ਦੇ ਨਾਂਅ ਵਜੋਂ ਮਸ਼ਹੂਰ ਹੋ ਗਏ ਹਨ। ਉੱਥੇ ਹੀ ਉਨ੍ਹਾਂ ਬਤੌਰ ਖਲਨਾਇਕ ਚੰਗੀ ਪਛਾਣ ਵੀ ਬਣਾ ਲਈ ਹੈ। ਅੰਗਰੇਜਾਂ ਵਰਗੀ ਦਿੱਖ ਦੇ ਚਲਦਿਆਂ ਹੈਰੀ ਸਚਦੇਵਾ ਅੱਜ ਖਲਨਾਇਕ ਵਜੋਂ ਫ਼ਿਲਮ ਇੰਡਸਟਰੀ ਦੇ ਨਿਰਮਾਤਾ-ਨਿਰਦੇਸ਼ਕਾਂ ਦੀ ਪਸੰਦ ਬਣਦੇ ਜਾ ਰਹੇ ਹਨ। ਹੈਰੀ ਸਚਦੇਵਾ ਦੀ ਬਤੌਰ ਖਲਨਾਇਕ ਮੁੱਖ ਭੂਮਿਕਾ ਵਾਲੀ ਪੰਜਾਬੀ ਫ਼ਿਲਮ ‘ਇਕ ਓਮਕਾਰ’ ਆਉਂਦੀ 3Harry With Gugu Gill ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹੀ ਨਹੀਂ ਉਨ੍ਹਾਂ ਦੀਆਂ ਕਈ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ। ਹੈਰੀ ਸਚਦੇਵਾ ਜਿੱਥੇ ਫ਼ਿਲਮਾਂ ਵਿਚ ਨਾਮਣਾ ਖੱਟ ਰਹੇ ਹਨ, ਉੱਥੇ ਹਾਲ ਹੀ ਵਿਚ ਉਹ ਲਗਭਗ ਤਿੰਨ ਮਹੀਨੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸ਼ੋਅ ਕਰਕੇ ਉੱਥੇ ਵਸਦੇ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਕੇ ਪਰਤੇ ਹਨ।
ਆਪਣੇ ਐਕਟਿੰਗ ਦੇ ਸਫ਼ਰ ‘ਤੇ ਆਉਣ ਵਾਲੇ ਫ਼ਿਲਮ ਪ੍ਰੋਜੈਕਟਾਂ ਬਾਰੇ ਗੱਲਬਾਤ ਕਰਦਿਆਂ ਹਰਮੰਦਰ ਸਿੰਘ ਉਰਫ਼ ਹੈਰੀ ਸਚਦੇਵਾ ਦੱਸਦੇ ਹਨ ਕਿ ਨਿਰਮਾਤਾ ਤਲਵਿੰਦਰ ਸਿੰਘ ਰਾਠੌਰ ਅਤੇ ਨਿਰਦੇਸ਼ਕ ਅਵਿਰਲ ਸ਼ਰਮਾ ਦੀ ਪੰਜਾਬੀ ਫ਼ਿਲਮ ‘ਇਕ ਓਮਕਾਰ’ ਵਿਚ ਉਨ੍ਹਾਂ ‘ਚੰਨਾ’ ਨਾਂਅ ਦਾ ਕਿਰਦਾਰ ਨਿਭਾਇਆ ਹੈ। ‘ਚੰਨਾ’ ਫ਼ਿਲਮ ਦਾ ਮੁੱਖ ਖਲਨਾਇਕ ਹੈ। ਇਹ ਫ਼ਿਲਮ ਡਰੱਗਸ ਤੇ ਗੁਰ ਸਿੱਖੀ ਦੇ ਮੁੱਦੇ ‘ਤੇ ਬਣੀ ਹੈ। ਫ਼ਿਲਮ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਹੱਟ ਕੇ ਗੁਰ ਸਿੱਖੀ ਲੜ ਲੱਗਣ ਨੂੰ ਪ੍ਰੇਰਿਤ ਕਰੇਗੀ। ਫ਼ਿਲਮ ਵਿਚ ਇਹ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਨੌਜਵਾਨ ਡਰੱਗਸ ਵਰਗੇ ਨਸ਼ੇ ਦੇ ਆਦੀ ਹੋ ਕੇ ਗੁਰ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ। ਫ਼ਿਲਮ ਅਜਿਹੇ ਸਿੱਖ ਨੌਜਵਾਨਾਂ ਨੂੰ ਗੁਰ ਘਰ ਨਾਲ ਜੋੜਣ ਦੀ ਕੋਸ਼ਿਸ਼ ਕਰੇਗੀ। ਫ਼ਿਲਮ ਵਿਚ ਅਦਾਕਾਰ ਸੁਖਦੀਪ, ਮੇਘਾ ਸ਼ਰਮਾ, ਪ੍ਰਮੋਦ ਮਾਉਥੋ, ਗਜਿੰਦਰ ਚੌਹਾਨ, ਸ਼ਵਿੰਦਰ ਮਾਹਲ ਆਦਿ ਵੀ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਜਦਕਿ ਗਾਇਕ ਦਿਲੇਰ ਮਹਿੰਦੀ ਵੱਲੋਂ ਗਾਇਆ ਸ਼ਬਦ ਵੀ ਸੁਣਨਯੋਗ ਹੈ। ਹਰਮੰਦਰ ਸਿੰਘ ਨੇ ਦੱਸਿਆ ਕਿ ਇਨ੍ਹੀਂ ਦਿਨੀਂ ਉਹ ਨਿਰਮਾਤਾ ਮਲਕੀਤ ਬੁੱਟਰ, ਮਨਜੀਤ ਉੱਪਲ ਕੈਨੇਡਾ ਅਤੇ ਨਿਰਦੇਸ਼ਕ ਦੇਵੀ ਸ਼ਰਮਾ ਵੱਲੋਂ ਬਣਾਈ ਜਾ ਰਹੀ ਪੰਜਾਬੀ ਫ਼ਿਲਮ ‘ਦੁੱਲਾ ਵੈਲੀ’ ਦੀ ਸ਼ੂਟਿੰਗ ਵਿਚ ਰੁੱਝੇ ਹੋਏ ਹਨ। ਇਸ ਫ਼ਿਲਮ ਵਿੱਚ ਦਰਸ਼ਕਾਂ ਨੂੰ ਅਦਾਕਾਰ ਗੁੱਗੂ ਗਿਲ ਤੇ ਯੋਗਰਾਜ ਸਿੰਘ ਦੀ ਜੋੜੀ ਇਕ ਵਾਰੀ ਫਿਰ ਤੋਂ ਇੱਕਠਿਆਂ ਨਜ਼ਰ ਆਵੇਗੀ। ਇਸ ਫ਼ਿਲਮ ਵਿਚ ਉਹ ਯੋਗਰਾਜ ਸਿੰਘ ਦੇ ਸਾਲੇ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੀ ਸ਼ੂਟਿੰਗ ਬਠਿੰਡਾ ਲਾਗੇ ਹੋ ਰਹੀ ਹੈ। ਹੈਰੀ ਸਚਦੇਵਾ ਗੁੱਗੂ ਗਿੱਲ ਨਾਲ ਐਕਟਿੰਗ ਕਰਨ ਦੇ ਤਜ਼ਰਬੇ ਨੂੰ ਬੇਹੱਦ ਵਧੀਆ ਤੇ ਯਾਦਗਾਰ ਦੱਸਦੇ ਹਨ।
ਹਰਮੰਦਰ ਸਿੰਘ ਦੱਸਦੇ ਹਨ ਕਿ ਅਭਿਨੇ23mkrp01ਤਾ ਤੇ ਨਿਰਦੇਸ਼ਕ ਪੁਨੀਤ ਇੱਸਰ ਦੀ ਹਿੰਦੀ ਫ਼ਿਲਮ ‘ਹੀ-ਮੈਨ’ ਵੀ ਮੁਕੰਮਲ ਹੋ ਚੁੱਕੀ ਹੈ। ਇਸ ਵਿਚ ਉਨ੍ਹਾਂ ਮੁੱਖ ਖਲਨਾਇਕ ‘ਚਾਚਾ’ ਦਾ ਕਿਰਦਾਰ ਨਿਭਾਇਆ ਹੈ। ਇਹ ਅਜਿਹਾ ਕਿਰਦਾਰ ਹੈ, ਜਿਸ ਦੀ ਸ਼ਹਿ ‘ਤੇ ਸਾਰੇ ਗੁੰਡਾ ਅਨਸਰ ਕੰਮ ਕਰਦੇ ਹਨ। ਫ਼ਿਲਮ ਵਿਚ ‘ਚਾਚਾ’ ਨੂੰ ਕਾਫੀ ਸ਼ਾਤਰ ਦਿਮਾਗ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿਚ ਅਦਾਕਾਰ ਵਰਿੰਦਰ ਘੁੰਮਣ, ਰੀਤੂ ਓਮ ਸ਼ਿਵਪੁਰੀ, ਪੁਨੀਤ ਇੱਸਰ, ਸੋਨੀਆ ਬਿਰਜੇ ਆਦਿ ਮੁੱਖ ਭੂਮਿਕਾਵਾਂ ਵਿਚ ਹਨ। ਅਦਾਕਾਰ ਹੇਮੰਤ ਬਿਰਜੇ ਦੀ
ਬੇਟੀ ਸੋਨੀਆ ਬਿਰਜੇ ਦੀ ਇਹ ਡੇਬਿਊ ਫ਼ਿਲਮ ਹੋਵੇਗੀ। ਜ਼ਿਕਰਯੋਗ ਹੈ ਕਿ ਹੈਰੀ ਸਚਦੇਵਾ ਹਾਲੀਆ ਰਿਲੀਜ਼ ਫ਼ਿਲਮ ‘ਰੁਪਿੰਦਰ ਗਾਂਧੀ ਦਾ ਗੈਂਗਸਟਰ-2’ ਵਿਚ ਵੀ ਬਤੌਰ ਖਲਨਾਇਕ ਨਜ਼ਰ ਆਏ ਸੀ। ਇਹੀ ਨਹੀਂ ਹੈਰੀ ਸਚਦੇਵਾ ਛੋਟੇ ਪਰਦੇ ‘ਤੇ ਟੀਵੀ ਸ਼ੋਅ ‘ਝਾਂਸੀ ਕੀ ਰਾਣੀ’, ‘ਅਦਾਲਤ’ ਸਮੇਤ ਹੋਰ ਕਈ ਸੀਰੀਅਲਾਂ ਵਿਚ ਲੰਮਾ ਸਮਾਂ ਕੰਮ ਕਰ ਚੁੱਕੇ ਹਨ।
-ਜਗਦੀਸ਼ ਜੋਸ਼ੀ

Comments & Suggestions

Comments & Suggestions