`ਹੰਬਲ ਮੋਸ਼ਨ ਪਿਕਚਰ` ਵੱਲੋਂ ਪੰਜਾਬੀ ਫ਼ਿਲਮ ਦਾ ਨਿਰਮਾਣ

By  |  0 Comments

`ਹੰਬਲ ਮੋਸ਼ਨ ਪਿਕਚਰ` ਵੱਲੋਂ ਪੰਜਾਬੀ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦੀ ਸ਼ੂਟਿੰਗ ਅੱਜ ਸ਼ੁਰੂ ਹੋ ਗਈ ਹੈ। ਸਿਮਰਜੀਤ ਸਿੰਘ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਦਿੱਤਾ ਹੈ। ਫ਼ਿਲਮ ਵਿਚ ਹੀਰੋ ਗਿੱਪੀ ਗਰੇਵਾਲ ਤੇ ਹੀਰੋਇਨ ਵਜੋਂ ਸਪਨਾ ਪੱਬੀ 3ਨਜ਼ਰ ਆਵੇਗੀ। ਬਾਕੀ ਖਾਸ ਕਲਾਕਾਰਾਂ ਵਿਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਜੱਗੀ ਸਿੰਘ ਅਦਾਕਾਰੀ ਕਰ ਰਹੇ ਹਨ।ਫ਼ਿਲਮ ਦੀ ਕਹਾਣੀ ਤੇ ਪਟਕਥਾ ਗਿੱਪੀ ਗਰੇਵਾਲ ਨੇ ਖ਼ੁਦ ਲਿਖੇ ਹਨ, ਸੰਵਾਦ ਰੁਪਿੰਦਰ ਇੰਦਰਜੀਤ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ। ਫ਼ਿਲਮ ਦਾ ਅਜੇ ਕੋਈ ਨਾਂਅ ਨਹੀਂ ਰੱਖਿਆ ਗਿਆ ਪਰ ਇਹ ਫ਼ਿਲਮ ਇਸੇ ਸਾਲ 31 ਅਗਸਤ ਨੂੰ ਰਿਲੀਜ਼ ਹੋਣ ਦੀ ਉਮੀਦ ਹੈ।

Comments & Suggestions

Comments & Suggestions