ਫ਼ਿਲਮ ’ਆਸਰਾ’ ਦੀ ਸ਼ੂਟਿੰਗ ਹੋਈ ਮੁਕੰਮਲ

By  |  0 Comments

ਨਿਰਦੇਸ਼ਕ ਬਲਕਾਰ ਸਿੰਘ ਦੀ ਫ਼ਿਲਮ ’ਆਸਰਾ’ ਬੀਤੇ ਦਿਨੀਂ ਅੰਮਿ੍ਰਤਸਰ ਵਿਖੇ 20 ਦਿਨ ਵਿਚ ਮੁਕੰਮਲ ਕੀਤੀ ਗਈ। ਫ਼ਿਲਮ ਬਾਰੇ ਸੰਖੇਪ ਜਾਣਕਾਰੀ ਦਿੰਦੇ ਹੋਏ ਨਿਰਦੇਸ਼ਕ ਨੇ ਦੱਸਿਆ ਕਿ ਨਿਰਮਾਤਾ ਰਾਜ ਕੁਮਾਰ, ਮਨੀਸ਼ ਅਤੇ ਅਨਿਲ ਵੱਲੋਂ ਤਿਆਰ ਕੀਤੀ ਇਸ ਫ਼ਿਲਮ ਵਿਚ ਮੱੁਖ ਕਲਾਕਾਰ ਗੱੁਗੂ ਗਿੱਲ ਅਤੇ ਭੋਜਪੁਰੀ ਅਦਾਕਾਰਾ ਰਾਣੀ ਚੈਟਰਜੀ ਹੈ। ਇਸ ਤੋਂ ਇਲਾਵਾ ਮਸ਼ਹੂਰ ਐਕਸ਼ ਡਾਇਰੈਕਟਰ ਟੀਨੂੰ ਵਰਮਾ ਨੇ ਇਸ ਫ਼ਿਲਮ ਵਿਚ ਐਕਸ਼ਨ ਦੇਣ ਦੇ ਨਾਲ-ਨਾਲ ਅਦਾਕਾਰੀ ਵੀ ਕੀਤੀ ਹੈ। ਬਾਕੀ ਕਲਾਕਾਰਾਂ ਵਿਚ ਗੁਰਪਾਲ ਸਿੰਘ, ਸੀਮਾ ਸ਼ਰਮਾ, ਸ਼ੁਭਮ ਕਸ਼ਯਪ, ਪੁਨੀਤ, ਰਾਜਕੁਮਾਰ, ਸੰਨੀ ਗਿੱਲ ਅਤੇ ਧਰਮਿੰਦਰ ਗਿੱਲ ਦੇ ਨਾਂਅ ਵਿਸ਼ੇਸ਼ ਜ਼ਿਕਰਯੋਗ ਹਨ। ਛੇਤੀ ਹੀ ਫ਼ਿਲਮ ਦਰਸ਼ਕਾਂ ਦੇ ਸਨਮੱੁਖ ਕੀਤੀ ਜਾਵੇਗੀ। ਡੀ. ਓ. ਪੀ. ਦੇਵੀ ਸ਼ਰਮਾ ਵੱਲੋਂ ਇਸ ਫ਼ਿਲਮ ਦੇ ਮਨਮੋਹਕ ਦਿ੍ਰਸ਼ਾਂ ਨੂੰ ਕੈਮਰੇ ਵਿਚ ਕੈਦ ਕੀਤਾ ਗਿਆ ਹੈ।

Comments & Suggestions

Comments & Suggestions