ਫ਼ਿਲਮ `ਆਸੀਸ` ਦੇ ਸੰਗੀਤ ਦੀਆਂ ਧੁੰਮਾਂ

By  |  0 Comments

22 ਜੂਨ ਨੂੰ ਰਿਲੀਜ਼ ਹੋ ਰਹੀ ਫ਼ਿਲਮ `ਆਸੀਸ` ਦਾ ਸੰਗੀਤ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਫ਼ਿਲਮ ਦੇ ਉਪਰੋਕਤ ਗੀਤ `ਚੰਨ ਚੜ੍ਹ ਗਿਆ` ਦੇ ਰਿਲੀਜ਼ ਹੁੰਦਿਆਂ ਹੀ ਇਸ ਗੀਤ ਨੇ ਸੰਗੀਤ ਪੇ੍ਮੀਆਂ ਦੇ ਦਿਲਾਂ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਪ੍ਰਸਿੱਧ ਸੰਗੀਤਕਾਰ ਤੇਜਵੰਤ ਕਿੱਟੂ ਦੇ ਸੰਗੀਤ ਵਿਚ ਸਜੇ ਇਸ ਗੀਤ ਨੂੰ ਗਾਇਆ ਹੈ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਨੇ ਅਤੇ ਲਿਖਿਆ ਹੈ ਇਸ ਫ਼ਿਲਮ ਦੇ ਨਿਰਦੇਸ਼ਕ ਰਾਣਾ ਰਣਬੀਰ ਨੇ। `ਸਾਗਾ ਮਿਊਜ਼ਿਕ` ਕੰਪਨੀ ਤੋਂ ਰਿਲੀਜ਼ ਹੋਏ ਇਸ ਗੀਤ ਦੀਆਂ ਪੈ ਰਹੀਆਂ ਧੁੰਮਾਂ ਲਈ ਫ਼ਿਲਮ ਨਿਰਮਾਤਾ ਲਵਪ੍ਰੀਤ ਲੱਕੀ ਸੰਧੂ, ਬਲਦੇਵ ਸਿੰਘ ਬਾਠ, ਰਾਣਾ ਰਣਬੀਰ ਅਤੇ ਸਮੁੱਚੀ ਟੀਮ ਨੂੰ ਬਹੁਤ-ਬਹੁਤ ਵਧਾਈਆਂ। ਚੰਗਾ ਸੁਣੋ, ਚੰਗਾ ਵੇਖੋ, ਪੰਜਾਬੀ ਸਿਨੇਮਾ ਜ਼ਿੰਦਾਬਾਦ।

Comments & Suggestions

Comments & Suggestions