ਫ਼ਿਲਮ ਕਿਰਦਾਰ-ਏ-ਸਰਦਾਰ ਨੂੰ ਬਣਾਉਣ ਵਾਲੀਆਂ ਸ਼ਖ਼ਸੀਅਤਾਂ

By  |  0 Comments

ਆਓ ਤੁਹਾਨੂੰ ਮਿਲਾਉਂਦੇ ਹਾਂ ਉਨ੍ਹਾਂ ਸ਼ਖ਼ਸੀਅਤਾਂ ਨਾਲ, ਜਿਨ੍ਹਾਂ ਨੇ ਫ਼ਿਲਮ ਬਣਾਈ ਹੈ ਕਿਰਦਾਰ-ਏ-ਸਰਦਾਰ ਜੋ ਕਿ 29 ਸਤੰਬਰ ਨੂੰ ਦੁਨੀਆ ਭਰ ਵਿਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਜਤਿੰਦਰ ਸਿੰਘ ਜੀਤੂ, ਜਿਸ ਨੇ ਸਿੱਖੀ ਸਰੂਪ ਵਿਚ ਰਹਿੰਦਿਆਂ ਬਹੁਤ ਸਾਰੀਆਂ ਵੀਡੀਓ ਐਲਬਮ, ਲਘੂ ਫ਼ਿਲਮਾਂ ਅਤੇ ਐਡ ਫ਼ਿਲਮਾਂ ਵਿਚ ਬਤੌਰ ਅਦਾਕਾਰ ਕੰਮ ਕਰਨ ਅਤੇ ਇਨ੍ਹਾਂ ਦੇ ਨਿਰਦੇਸ਼ਨ ਦਾ ਤਜਰਬਾ ਹਾਸਲ ਕਰਨ ਉਪਰੰਤ ਹੁਣ ਇਸ ਫੀਚਰ ਫ਼ਿਲਮ ਰਾਹੀਂ ਡੈਬਿਊ ਨਿਰਦੇਸ਼ਕ ਬਣਨ ਜਾ ਰਹੇ ਜਤਿੰਦਰ ਜੀਤੂ ਨੇ ਆਪਣੇ ਸਿੱਖੀ ਪ੍ਰਤੀ ਜਜ਼ਬਾਤਾਂ ਨੂੰ ਇਸ ਫ਼ਿਲਮ ਵਿਚ ਵੀ ਪੂਰੀ ਤਰ੍ਹਾਂ ਪਰੋਇਆ ਹੈ। ਇਸ ਫ਼ਿਲਮ ਦੇ ਨਿਰਮਾਤਾ ਜਸਵਿੰਦਰ ਕੌਰ ਅਤੇ ਗੋਪੀ ਪੰਨੂ ਨੇ ਨਿਰਦੇਸ਼ਕ ਦੇ ਸਿੱਖੀ ਪ੍ਰਤੀ ਜਜ਼ਬਿਆਂ ਨੂੰ ਅਮਲੀ ਰੂਪ ਦੇ ਕੇ ਸਿੱਖੀ ਸਰੂਪ, ਸਿੱਖ ਕਿਰਦਾਰ ਦੀ ਮਹੱਤਤਾ ਦੁਨੀਆ ਭਰ ਵਿਚ ਪਹੁੰਚਾਉਣ ਦਾ ਬੀੜਾ ਬਾਖ਼ੂਬੀ ਆਪਣੇ ਸਿਰ ਚੁੱਕਿਆ ਹੈ। ਫ਼ਿਲਮ ਕਿਰਦਾਰ-ਏ-ਸਰਦਾਰ ਦੀਆਂ ਦੋਵੇਂ ਨਿਰਮਾਤਰੀਆਂ ਦਿਨ-ਰਾਤ ਜੀਅ ਤੋੜ ਮਿਹਨਤ ਕਰਕੇ ਇਸ ਫ਼ਿਲਮ ਦੇ ਪ੍ਰਚਾਰ ਲਈ ਜੁੱਟੀਆਂ ਹੋਈਆਂ ਹਨ ਅਤੇ ਇਸੇ ਤਰ੍ਹਾਂ ਹੀ ਫ਼ਿਲਮ ਦੇ ਨਿਰਦੇਸ਼ਕ ਸਮੇਤ ਸਾਰੀ ਟੀਮ ਹੀ ਫ਼ਿਲਮ ਦੇ ਪ੍ਰਚਾਰ ਵਿਚ ਰੁੱਝੀ ਹੋਈ ਹੈ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਲਈ ਅਤੇ ਦੁਨੀਆ ਭਰ ਵਿਚ ਸਿੱਖੀ ਦੇ ਪ੍ਰਚਾਰ ਲਈ ਮੀਲ ਪੱਥਰ ਸਾਬਤ ਹੋਵੇਗੀ। ਪ੍ਰਮਾਤਮਾ ਸਾਰੀ ਟੀਮ ਨੂੰ ਸਫ਼ਲਤਾ ਬਖ਼ਸ਼ੇ ਅਤੇ ਸਭ ਦੇ ਸੁਪਨੇ ਸਾਕਾਰ ਹੋਣ।

Comments & Suggestions

Comments & Suggestions