ਫ਼ਿਲਮ `ਜਮਰੌਦ` ਦੀ ਸ਼ੂਟਿੰਗ ਅੰਮ੍ਰਿਤਸਰ ਨੇੜੇ ਸ਼ੁਰੂ !

By  |  0 Comments

ਫ਼ਿਲਮ ਦੇ ਹੀਰੋ ਕੁਲਜਿੰਦਰ ਸਿੱਧੂ, ਹੀਰੋਇਨ ਜੋਤ ਗਰੇਵਾਲ ਤੋਂ ਇਲਾਵਾ ਸਰਦਾਰ ਸੋਹੀ, ਅਸ਼ੀਸ਼ ਦੁੱਗਲ, ਹਰਵਿੰਦਰ ਬਬਲੀ, ਕੁਲ ਸਿੱਧੂ, ਜੋਤ ਅਰੋੜਾ, ਸੰਜੀਵ ਅਤਰੀ, ਗੁਰਿੰਦਰ ਮਕਨਾ, ਜਤਿੰਦਰ ਕੌਰ, ਡੋਲੀ ਸੱਡਲ, ਗੁਲਸ਼ਨ ਸੱਘੀ, ਜਸਵੰਤ ਜੱਸ, ਦਲਜੀਤ ਅਰੋੜਾ, ਮਨਪ੍ਰੀਤ ਦਿਓਲ, ਅਸ਼ੋਕ ਢਾਂਗਰੀ ਆਦਿ ਕਲਾਕਾਰਾਂ ਨੂੰ ਲੈ ਕੇ ਬਣਨ ਵਾਲੀ ਫ਼ਿਲਮ `ਜਮਰੌਦ` ਦੀ ਸ਼ੂਟਿੰਗ 25 ਨਵੰਬਰ ਤੋਂ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਧੀਰੇਕੋਟ ਸ਼ੁਰੂ ਹੋ ਗਈ ਹੈ।
ਫ਼ਿਲਮ ਦੇ ਡੀ.ਓ.ਪੀ. ਪਰਮਿੰਦਰ ਪੈਰੀ ਵੱਲੋਂ ਸ਼ੂੀਟੰਗ ਦੇ ਪਹਿਲੇ ਦਿਨ ਨਵਤੇਜ ਸੰਧੂ ਦੇ ਨਿਰਦੇਸ਼ਨ ਹੇਠ ਅਦਾਕਾਰ ਅਸ਼ੀਸ਼ ਦੁੱਗਲ, ਗੁਲਸ਼ਨ ਸੱਗੀ ਅਤੇ ਡੋਲੀ ਸੱਡਲ ਤੇ ਕੁਝ ਸੀਨ ਫ਼ਿਲਮਾਏ ਗਏ।
`ਅਜਬ ਪ੍ਰੋਡਕਸ਼ਨਸ’ ਦੀ ਇਸ ਫ਼ਿਲਮ ਦੀ ਕਹਾਣੀ ਪ੍ਰਸਿੱਧ ਲੇਖਕ ਵਰਿਆਮ ਸਿੰਘ ਸੰਧੂ ਨੇ ਲਿਖੀ ਹੈ। ਨਿਰਮਾਤਾ ਬੌਬੀ ਸਚਦੇਵਾ ਵੱਲੋਂ ਨਿਰਮਤ ਕੀਤੀ ਜਾ ਰਹੀ ਇਸ ਫ਼ਿਲਮ ਦੇ ਕਾਰਜਕਾਰੀ ਨਿਰਮਾਤਾ ਹੈਰੀ ਬਰਾੜ ਹਨ। ਸੰਗੀਤ ਗੁਰਮੀਤ ਸਿੰਘ ਅਤੇ ਅਨੁਜ ਚਤੁਰਵੇਦੀ ਤਿਆਰ ਕਰ ਰਹੇ ਹਨ, ਜਦਕਿ ਗੀਤ ਬਾਬੂ ਸਿੰਘ ਮਾਨ, ਰਾਜ ਸੰਧੂ ਅਤੇ ਅਮਰਦੀਪ ਗਿੱਲ ਨੇ ਲਿਖੇ ਹਨ।

Comments & Suggestions

Comments & Suggestions