ਫ਼ਿਲਮ ਜੈ ਹਿੰਦ ਸਰ ਦਾ ਨਾਂਅ ਹੁਣ ਸਲਿਊਟ

By  |  0 Comments

ਕੁਰਬਾਨੀ ਸਿਰਫ ਸਰਹੱਦ ਤੇ ਖੜਾ ਫੌਜੀ ਹੀ ਨਹੀਂ ਦੇਂਦਾ ਬਲਕਿ….   harish arora

ਨਵ ਬਾਜਵਾ ਅਤੇ ਜਸਪਿੰਦਰ ਚੀਮਾ ਨੂੰ ਲੈ ਕੇ ਬਣੀ ਪੰਜਾਬੀ ਅਤੇ ਹਰਿਆਣਵੀ ਭਾਸ਼ਾ ਵਾਲੀ ਫ਼ਿਲਮ “ਜੈ ਹਿੰਦ ਸਰ“ ਦਾ ਨਾਮ ਹੁਣ ਸਲਿਊਟ ਰੱਖਿਆ ਗਿਆ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਹਰੀਸ਼ ਅਰੋੜਾ ਨੇ ਦੱਸਿਆ ਕਿ ਪੰਜਾਬ ਵਿਚ ਇਹ ਫ਼ਿਲਮ ਸਲਿਊਟ ਦੇ ਨਾਮ ਹੇਠ ਰਿਲੀਜ਼ ਕੀਤੀ ਜਾਵੇਗੀ ਅਤੇ ਹਿੰਦੀ ਭਾਸ਼ਾ ਲਈ ਇਸ ਦਾ ਨਾਮ “ਜੈ ਹਿੰਦ ਸਰ“ ਹੀ ਰਹੇਗਾ।ਫ਼ਿਲਮ ਦੀ ਪੋਸਟ ਪ੍ਰੋਡਕਸ਼ਨ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਫ਼ਿਲਮ ਸੈਂਸਰ ਲਈ ਜਾ ਚੁੱਕੀ ਹੈ।ਜਲਦੀ ਹੀ ਇਸ ਦੀ ਰਿਲੀਜ਼ ਡੇਟ ਅਨਾਊਂਸ ਕਰ ਦਿੱਤੀ ਜਾਵੇਗੀ ਅਤੇ ਦੇਸ਼ ਵਿਦੇਸ਼ ਵਿਚ ਪੂਰੇ ਪ੍ਰਚਾਰ ਸਹਿਤ ਇਸ ਫ਼ਿਲਮ ਨੂੰ ਡਿਵਾਈਨ ਪਿਕਚਰਜ਼ ਦੇ ਬੈਨਰ ਹੇਠ ਵਰਲਡਵਾਇਡ ਰਿਲੀਜ਼ ਕੀਤਾ ਜਾਵੇਗਾ।

Comments & Suggestions

Comments & Suggestions