ਫ਼ਿਲਮ ਢੋਲ ਰੱਤੀ ਦੇ ਚਰਚੇ

By  |  0 Comments

20 ਜੁਲਾਈ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਢੋਲ ਰੱਤੀ’ ਦਾ ਟ੍ਰੇਲਰ ਬੀਤੇ ਦਿਨੀਂ ਇਲੰਟੇ ਮਾਲ, ਚੰਡੀਗੜ੍ਹ ਵਿਖੇ ਮੀਡੀਆ ਅਤੇ ਕਲਾਕਾਰਾਂ ਦੀ ਹਾਜ਼ਰੀ ਵਿਚ ਇਕ ਵੱਡੇ ਸਮਾਰੋਹ ਦੌਰਾਨ ਲਾਂਚ ਕੀਤਾ ਗਿਆ। ਪੁਰਾਤਨ ਪੰਜਾਬੀ ਸੱਭਿਆਚਾਰ ਨਾਲ ਲਬਰੇਜ਼ ਇਸ ਫ਼ਿਲਮ ਦੇ ਨਿਰਮਾਤਾ ਮਾਈਕ ਵਰਮਾ (ਕੈਨਮ ਮੂਵੀ ਪ੍ਰੋਡਕਸ਼ਨ) ਹਨ। ਇਸ ਮੀਡੀਆ ਕਾਨਫਰੰਸ ਦੌਰਾਨ ਫ਼ਿਲਮ ਵਿਚ ਕੰਮ ਕਰਨ ਵਾਲੇ ਕਲਾਕਾਰਾਂ ‘ਚੋਂ ਫ਼ਿਲਮ ਦੇ ਹੀਰੋ ਲੱਖਾ ਲਖਵਿੰਦਰ ਸਿੰਘ, ਹੀਰੋਇਨ ਪੂਜਾ ਠਾਕੁਰ, ਚਰਿੱਤਰ ਕਲਾਕਾਰ ਹਾਰਬੀ ਸੰਘਾ, ਅਨੀਤਾ ਮੀਤ, ਅੰਮ੍ਰਿਤਪਾਲ ਛੋਟੂ, ਗਾਇਕ ਸੁਰਜੀਤ ਭੁੱਲਰ, ਫ਼ਿਲਮ ਲੇਖਕ ਬੱਬਰ ਗਿੱਲ, ਨਿਰਦੇਸ਼ਕ ਸ਼ਿਵਮ ਸ਼ਰਮਾ ਅਤੇ ਇਸ ਫ਼ਿਲਮ ਦੇ ਡਿਸਟੀਬਿਊਟਰ ਵਿਵੇਕ ਓਹਰੀ (ਓਹਰੀ ਪ੍ਰੋਡਕਸ਼ਨ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਚੰਡੀਗੜ੍ਹ ਦੇ ਇਲੈਕਟ੍ਰੋਨਿਕ, ਪ੍ਰਿੰਟ ਅਤੇ ਡਿਜ਼ੀਟਲ ਮੀਡੀਆ ਦੇ ਪ੍ਰਤੀਨਿਧ ਇਸ ਸਮਾਰੋਹ ਵਿਚ ਸ਼ਾਮਲ ਸਨ। ਇਸ ਟ੍ਰੇਲਰ ਨੂੰ ਯੂ ਟਿਊਬ ‘ਤੇ ਵੀ ਨਾਲ ਦੇ ਨਾਲ ਲਾਂਚ ਕਰ ਦਿੱਤਾ ਗਿਆ ਹੈ ਤਾਂ ਕਿ ਦੁਨੀਆ ਭਰ ਵਿਚ ਬੈਠੇ ਪੰਜਾਬੀ ਦਰਸ਼ਕ ਵੀ ਇਸ ਨੂੰ ਵੇਖ ਸਕਣ। ਸੋ ਲੋਕ ਵੇਖ ਵੀ ਰਹੇ ਹਨ ਅਤੇ ਬਹੁਤ ਪਸੰਦ ਵੀ ਕਰ ਰਹੇ ਹਨ।

Comments & Suggestions

Comments & Suggestions