Pollywood

ਫ਼ਿਲਮ ‘ਮੈਂ ਕਮਲੀ ਯਾਰ ਦੀ’ ਦੀ ਸ਼ੂਟਿੰਗ ਹੋਈ ਖ਼ਤਮ

Written by admin

ਅੱਜ ਜਦੋਂ ਪੰਜਾਬੀ ਫ਼ਿਲਮਾਂ ਦਾ ਗ੍ਰਾਫ਼ ਕਾਫ਼ੀ ਉੱਚਾ ਹੁੰਦਾ ਜਾ ਰਿਹਾ ਹੈ ਅਤੇ ਅਨੇਕਾਂ ਪੰਜਾਬੀ ਫ਼ਿਲਮਾਂ ਬਣ ਰਹੀਆਂ ਹਨ ਤਾਂ ਅਜਿਹੇ ਵਿਚ ਇਕ ਹੋਰ ਸਫ਼ਲ ਕੋਸ਼ਿਸ਼ ਕੀਤੀ ਹੈ ਨਿਰਦੇਸ਼ਕ ਚੰਦ ਕੁਮਾਰ ਨੇ, ਫ਼ਿਲਮ ‘ਮੈਂ ਕਮਲੀ ਯਾਰ ਦੀ’ ਰਾਹੀਂ।
ਪੰਜਾਬ ਵਿੱਚੋਂ ਨਸ਼ੇ ਦਾ ਖ਼ਾਤਮਾ ਕਰਨ ਵਰਗੇ ਵਿਸ਼ੇ ‘ਤੇ ਬਣੀ ਇਸ ਫ਼ਿਲਮ ਦੀ ਕਹਾਣੀ ਵੀ ਨਿਰਦੇਸ਼ਕ ਚਾਂਦ ਕੁਮਾਰ ਨੇ ਹੀ ਲਿਖੀ ਹੈ, ਜਿਸ ਵਿਚ ਪੰਜਾਬ ਪੁਲਿਸ ਦਾ ਪੋਜ਼ੀਟਿਵ ਪੱਖ ਵਿਖਾਇਆ ਗਿਆ ਹੈ। ਇਸ ਫ਼ਿਲਮ ਦੇ ਹੀਰੋ ਕਰਨ ਆਪਣੇ ਪਰਿਵਾਰ ਤੋਂ ਚੰਗੇ ਸੰਸਕਾਰ ਲੈ ਕੇ ਪੁਲਿਸ ਅਫ਼ਸਰ ਬਣਦਾ ਹੈ ਅਤੇ ਹਰ ਹਾਲਾਤ ਦਾ ਬੜੀ ਇਮਾਨਦਾਰੀ ਤੇ ਸੂਝਬੂਝ ਨਾਲ ਸਾਹਮਣਾ ਕਰਦਾ ਹੈ। ਹੀਰੋਇਨ ਦੀ ਭੂਮਿਕਾ ਅਦਿਤੀ ਕੰਸਾਰਾ ਨੇ ਨਿਭਾਈ ਹੈ, ਬਾਕੀ ਚਰਿੱਤਰ ਕਲਾਕਾਰਾਂ ਵਿਚ ਕੁਲਦੀਪ ਮੱਲੀ, ਰੈਨੂਕਾ, ਕੁਲਦੀਪ ਭੱਟੀ, ਰੋਹੀ, ਵਿੱਕੀ, ਹਿਮਾਂਸ਼ੀ, ਅਮਨਦੀਪ ਕੌਰ, ਗੀਤਾ ਸ਼ਰਮਾ, ਦਲਜੀਤ ਅਰੋੜਾ ਤੇ ਚਾਂਦ ਕੁਮਾਰ ਨੇ ਅਦਾਕਾਰੀ ਕੀਤੀ ਹੈ। ਫ਼ਿਲਮ ਦੇ ਗੀਤਾਂ ਨੂੰ ਗਾਇਆਂ ਹੈ ਗਾਇਕ ਤਰਲੋਚਨ ਸਿੰਘ, ਪੂਜਾ ਚੌਹਾਨ ਤੇ ਹਰਲੀਨ ਡੌਲੀ ਨੇ। ਫ਼ਿਲਮ ਦਾ ਸਕ੍ਰੀਨ ਪਲੇਅ ਹਰਦੇਵ ਸਿੰਘ ਨੇ ਲਿਖਿਆ ਹੈ, ਜਦਕਿ ਕ੍ਰਿਏਟਿਵ ਡਾਇਰੈਕਟਰ ਵਜੋਂ ਚੰਦਰ ਮੋਹਨ ਨੇ ਇਸ ਫ਼ਿਲਮ ਦਾ ਕੰਮ ਸੰਭਾਲਿਆ ਹੈ। ਇਸ ਦੀ ਸ਼ੂਟਿੰਗ ਚੰਡੀਗੜ੍ਹ ਤੇ ਹਿਜ਼ਰਾਬਾਦ ਵਿਚ ਪੂਰੀ ਕਰ ਲਈ ਗਈ ਹੈ। ਫ਼ਿਲਮ ਦੀ ਡੀ. ਓ. ਪੀ. ਸੁਰੇਸ਼ ਚੰਦ ਦੀ ਹੈ। ‘ਟਾਕੀਆ ਫ਼ਿਲਮਜ਼’ ਦੇ ਬੈਨਰ ਹੇਠ ਇਸ ਫ਼ਿਲਮ ਨੂੰ ਜਲਦੀ ਹੀ ਰਿਲੀਜ਼ ਕੀਤਾ ਜਾਵੇਗਾ।

Comments & Suggestions

Comments & Suggestions

About the author

admin