ਫ਼ਿਲਮ `ਸਲਿਊਟ` ਦਾ ਗੀਤ ਮਾਹੀਆ

By  |  0 Comments

ਫੌਜੀ ਵਿਧਵਾਵਾਂ ਦੀ ਜੀਵਨੀ `ਤੇ ਅਧਾਰਿਤ ਫ਼ਿਲਮ `ਸਲਿਊਟ` ਦਾ ਤੀਸਰਾ ਗੀਤ `ਮਾਹੀਆ` ਵੀ ਰਿਲੀਜ਼ ਹੋ ਗਿਆ ਹੈ। ਨਵ ਬਾਜਵਾ ਤੇ ਜਸਪਿੰਦਰ ਚੀਮਾ ਤੇ ਫ਼ਿਲਮਾਇਆ ਗਿਆ ਇਹ ਇਕ ਰੋਮਾਂਟਿਕ ਗੀਤ ਹੈ, ਜੋ ਮਨਾਲੀ ਦੀਆਂ ਖ਼ੂਬਸੂਰਤ ਵਾਦੀਆਂ ਵਿਚ ਸ਼ੂਟ ਕੀਤਾ ਗਿਆ ਹੈ। ਇਸ ਗੀਤ ਜ਼ਰੀਏ ਦਰਸ਼ਕਾਂ ਨੂੰ ਪਹਿਲੀ ਵਾਰ ਜਸਪਿੰਦਰ ਚੀਮਾ ਦਾ ਇਕ ਨਵਾਂ ਰੋਮਾਂਟਿਕ ਅੰਦਾਜ਼ ਵੇਖਣ ਨੂੰ ਮਿਲੇਗਾ। ਇਸ ਗੀਤ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ ਹੈ ਮੰਨਤ ਨੂਰ ਅਤੇ ਸੰਝ ਵੀ. ਨੇ। ਸੋਨੂੰ ਸੱਗੂ ਵੱਲੋਂ ਲਿਖੇ ਇਸ ਗੀਤ ਨੂੰ ਸੰਗੀਤਕਾਰ ਜੈਦੇਵ ਕੁਮਾਰ ਨੇ ਦਿੱਤਾ ਹੈ।  ਇਸ ਫ਼ਿਲਮ ਦਾ ਸੰਗੀਤ ਟੀ. ਸੀਰੀਜ਼ ਨੇ ਦਿੱਤਾ ਹੈ।  ਡਿਵਾਇਨ ਪਿਕਚਰਜ਼ ਦੀ ਪੇਸ਼ਕਸ਼ ਇਹ ਫ਼ਿਲਮ 8 ਨਵੰਬਰ ਨੂੰ ਦੀਵਾਲੀ ਦੇ ਸ਼ੁੱਭ ਮੌਕੇ ਰਿਲੀਜ਼ ਹੋਵੇਗੀ।

Comments & Suggestions

Comments & Suggestions