15 ਅਗਸਤ 2018 ਨੂੰ ਰਿਲੀਜ਼ ਹੋਵੇਗੀ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ’

By  |  0 Comments

22894275_1745044268861728_7861937957375156276_nਸਾਲ 2014 ‘ਚ ਆਈ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420’ ਦਾ ਹੁਣ ਮੁੜ ਸੀਕਵਲ ਬਣਨ ਜਾ ਰਿਹਾ ਹੈ। ‘ਪੰਜਾਬੀ ਸਕਰੀਨ’ ਨਾਲ ਗੱਲ ਕਰਦੇ ਹੋਏ ਫ਼ਿਲਮ ਦੇ ਨਿਰਮਾਤਾ ਦੀਪਕ ਗੁਪਤਾ, ਰੁਪਾਲੀ ਗੁਪਤਾ ਅਤੇ ਓਮ. ਜੀ. ਗਰੁੱਪ ਦੇ ਐਮ. ਡੀ. ਮੁਨੀਸ਼ ਸਾਹਨੀ ਨੇ ਦੱਸਿਆ ਕਿ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਬਣ ਰਹੀ ਇਹ ਫ਼ਿਲਮ ਆਜ਼ਾਦੀ ਦੇ ਜਸ਼ਨ-ਓ-ਮੌਕੇ 15 ਅਗਸਤ 2018 ਨੂੰ ਡ੍ਰਿਸਟੀਬਿਊਟਰ ਓਮ ਜੀ ਗਰੁੱਪ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਚੰਡੀਗੜ੍ਹ ਨੇੜੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਨਿਰਦੇਸ਼ਕ ਸ਼ਿਤਿਜ ਚੌਧਰੀ ਦੀ ਨਿਰਦੇਸ਼ਨਾ ਵਿਚ ਰਣਜੀਤ ਬਾਵਾ, ਜੱਸੀ ਗਿੱਲ, ਅਵੰਤਿਕਾ ਹੁੰਦਲ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਆਦਿ ਕਲਾਕਾਰ ਇਸ ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਪਹਿਲੀ ਫ਼ਿਲਮ ਦੀ ਤਰ੍ਹਾਂ ਇਸ ਇਸ ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਵੀ ਲੇਖਕ ਨਰੇਸ਼ ਕਥੂਰੀਆ ਨੇ ਹੀ ਲਿਖੇ ਹਨ।

Comments & Suggestions

Comments & Suggestions