19 ਜੁਲਾਈ ਨੂੰ ਰਿਲੀਜ਼ ਹੋਵੇਗੀ “ਅਰਦਾਸ ਕਰਾਂ”

By  |  0 Comments

(ਪ:ਸ) ਫ਼ਿਲਮ ਅਰਦਾਸ ਦੀ ਭਰਪੂਰ ਸਫ਼ਲਤਾ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਜ਼ ਵਲੋਂ ਫ਼ਿਲਮ “ਅਰਦਾਸ ਕਰਾਂ” ਰਿਲੀਜ਼ ਦੀ ਤਿਆਰੀ ਵਿਚ ਹੈ। ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਤ ਇਸ ਫ਼ਿਲਮ ਦੀ ਕੋ-ਨਿਰਮਾਤਰੀ ਰਵਨੀਤ ਕੌਰ ਗਰੇਵਾਲ ਹਨ ਅਤੇ ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਵਲੋਂ ਸਾਂਝੇ ਤੌਰ ਤੇ ਲਿਖੇ ਗਏ ਹਨ ਜਦਕਿ ਸੰਵਾਦ ਰਾਣਾ ਰਣਬੀਰ ਦੀ ਕਲਮ ਚੋਂ ਉਪਜੇ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ਜਿਸ ਨੂੰ ਪ੍ਰਸਿੱਧ ਸੰਗੀਤ ਕੰਪਨੀ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ। ਫ਼ਿਲਮ ਵਿੱਚ ਸ਼ਾਨਦਾਰ ਅਭਿਨੈ ਕਰਨ ਵਾਲੇ ਪ੍ਰਮੁੱਖ ਸਿਤਾਰਿਆਂ ਵਿਚ ਗਿੱਪੀ ਗਰੇਵਾਲ ਤੋਂ ਇਲਾਵਾ ਜਪੁਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ, ਜੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਸਪਨਾ ਪੱਬੀ, ਹੈਪੀ ਰਾਏਕੋਟੀ, ਬੱਬਲ ਰਾਏ ਅਤੇ ਰਾਣਾ ਰਣਬੀਰ ਦੇ ਨਾਮ ਸ਼ਾਮਲ ਹਨ।

Comments & Suggestions

Comments & Suggestions