4 ਅਗਸਤ ਨੂੰ ਚੌਪਾਲ ਤੇ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ ‘ਜੱਟੂ ਨਿਖੱਟੂ’।

By  |  0 Comments

22 ਜੁਲਾਈ :(ਪਰਮਜੀਤ ਫਰੀਦਕੋਟ) ਪੰਜਾਬੀ ਮੰਨੋਰੰਜ਼ਨ ਜਗਤ ’ਚ ਮਿਆਰੀ ਫ਼ਿਲਮਾਂ ਦੀ ਸਿਰਜਨਾਂ ਨੂੰ ਪਹਿਲ ਦੇ ਰਹੇ ਨੌਜਵਾਨ ਨਿਰਦੇਸ਼ਕ ਮਨਜੋਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਗਈ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ੀਚਰ ਫ਼ਿਲਮ ‘ਜੱਟੂ ਨਿਖੱਟੂ’ ਦੇ ਨਵੇ ਪੋਸਟਰ ਨਾਲ ਰਿਲੀਜ਼ ਡੇਟ ਦਾ ਐਲਾਨ ਚੌਪਾਲ ਓ.ਟੀ.ਟੀ. ਵਲੋ ਕਰ ਦਿੱਤਾ ਗਿਆ ਹੈ। ਅੇੈਮ.ਐਮ. ਮੂਵੀਜ਼’ ਅਤੇ ‘ਪੰਜਾਬੀ ਸਕਰੀਨ ਐਂਟਰਟੇਨਮੈਂਟ ਦੀ ਪੇਸ਼ਕਸ਼ ਇਸ ਫ਼ਿਲਮ ਵਿਚ ਨਵੇਂ ਚਿਹਰੇ ਹਰਵਿੰਦਰ ਔਜ਼ਲਾ ਅਤੇ ਦਿਵਜੋਤ ਲੀਡ ਭੂਮਿਕਾਵਾਂ ਵਿਚ ਨਜ਼ਰ ਆਉਣਗੇ ਅਤੇ ਬਾਕੀ ਕਲਾਕਾਰਾਂ ਵਿਚ ਤਰਸੇਮ ਪਾਲ, ਵਿਜੇ ਟੰਡਨ, ਸਵ. ਸਤੀਸ਼ ਕੌਲ , ਮਲਕੀਤ ਰੌਣੀ, ਗੁਰਿੰਦਰ ਮਕਨਾ, ਬੋਬ ਖ਼ਹਿਰਾ, ਅਰਵਿੰਦਰ ਸਿੰਘ ਭੱਟੀ, ਵਿਜੇ ਸ਼ਰਮਾ,ਅਰਵਿੰਦਰ ਚਮਕ,ਮੀਨੂੰ ਸ਼ਰਮਾ, ਸ਼ਮਸ਼ੇਰ ਸਿੰਘ, ਸੀਮਾ ਸ਼ਰਮਾ, ਹਰਿੰਦਰ ਸੋਹਲ, ਗੁਰਬਿੰਦਰ ਮਾਨ, ਜਗਦੀਸ਼ ਸਚਦੇਵਾ, ਵਿਜੇ ਸ਼ਰਮਾ, ਤਰਲੋਚਨ ਸਿੰਘ, ਅਮਰੀਕ ਰੰਧਾਵਾ, ਗੁਰ ਰੰਧਾਵਾ, ਲੀਨਾ ਸ਼ਰਮਾ, ਤੌਸ਼ੀਨ, ਸਤਨਾਮ ਬਿਜਲੀਵਾਲ ਅਤੇ ਨਾਢੂ ਸਾਹਬ ਆਦਿ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰ ਰਹੇ ਹਨ।  ਪੰਜਾਬੀ ਸਿਨੇਮਾਂ ਖੇਤਰ ਵਿਚ ਬਤੌਰ ਸਹਾਇਕ ਨਿਰਦੇਸ਼ਕ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰਨ ਵਾਲੇ ਮਨਜੋਤ ਸਿੰਘ ਕਈ ਸਫ਼ਲ ਅਤੇ ਚਰਚਿਤ ਪੰਜਾਬੀ-ਹਿੰਦੀ ਫ਼ਿਲਮਾਂ ਨਾਲ ਐਸੋਸੀਏਟ ਨਿਰਦੇਸ਼ਕ ਦੇ ਤੌਰ ਤੇ ਵੀ ਜੁੜੇ ਰਹੇ ਹਨ । ਮੂਲ ਰੂਪ ਵਿਚ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧਤ ਇਸ ਹੋਣਹਾਰ ਨਿਰਦੇਸ਼ਕ ਨੇ ਆਪਣੀ ਉਕਤ ਨਵੀਂ ਫ਼ਿਲਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਿਲਮ ਦੀ ਕਹਾਣੀ ਇਕ ਐਸੇ ਨੌਜਵਾਨ ਤੇ ਆਧਾਰਿਤ ਹੈ , ਜਿਸ ਨੂੰ ਸਾਰੇ ਨਿਖੱਟੂ ਸਮਝਦੇ ਹਨ, ਪਰ ਇਕ ਦਿਨ ਇਹੀ ਨਿਖੱਟੂ  ਆਪਣੀ ਹੁਨਰਮੰਦੀ ਅਤੇ ਦਰਿਆਦਿਲੀ ਨਾਲ ਸਾਰਿਆਂ ਦਾ ਦਿਲ ਜਿੱਤ ਲੈਣ ਵਿਚ ਕਾਮਯਾਬ ਰਹਿੰਦਾ ਹੈ।  ਉਨ੍ਹਾਂ ਦੱਸਿਆ ਕਿ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੇ ਵਿਸ਼ੇ ਨਾਲ ਅੋਤ ਪੋਤ ਹੈ ਇਹ ਫ਼ਿਲਮ , ਜੋ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ਵਿਚ ਰੱਖ ਕੇ ਬਣਾਈ ਗਈ ਹੈ, ਜਿਸ ਦੇ ਨਿਰਮਾਤਾ ਮਨਮੋਹਨ ਸਿੰਘ ਹਨ ਅਤੇ ਇਸ ਫ਼ਿਲਮ ਦੀ ਸਟੋਰੀ ਵੀ ਉਹਨਾਂ ਦੀ ਹੀ ਹੈ ਜਦਕਿ ਸਕਰੀਨਪਲੇ ਅਤੇ ਡਾਇਲਾਗ ਲੇਖ਼ਨ ਪ੍ਰਸਿੱਧ ਨਾਟਕਕਾਰ ਜਗਦੀਸ਼ ਸਚਦੇਵਾ ਦਾ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਦੇ ਗੀਤ ਦਲਜੀਤ ਸਿੰਘ ਅਰੋੜਾ ਨੇ ਲ਼ਿਖੇ ਹਨ , ਜਿੰੰਨ੍ਹਾਂ ਨੂੰ ਸੰਗੀਤਬਧ ਗੁਰਮੀਤ ਸਿੰਘ ਤੇ ਹਰਿੰਦਰ ਸੋਹਲ ਨੇ ਕੀਤਾ ਹੈ ਅਤੇ ਆਵਾਜ਼ਾ ਗੁਰਮੀਤ ਸਿੰਘ , ਮੰਨਤ ਨੂਰ, ਜਯੋਤਿਕਾ ਟਾਂਗਰੀ, ਤਰਲੋਚਨ ਤੋਚੀ, ਸਿਮਰਨ ਚੌਧਰੀ ਅਤੇ ਯਾਕੂਬ ਨੇ ਦਿੱਤੀਆਂ ਹਨ। ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਪਰਮਿੰਦਰ ਸਿੰਘ ਪੈਰੀ , ਕੋਰਿਓਗ੍ਰਾਫ਼ਰ ਪਰਮਵੀਰ ਸਿੰਘ,  ਲਾਈਨ ਨਿਰਮਾਤਾ ਗੁਰ ਰੰਧਾਵਾ, ਕਾਰਜਕਾਰੀ ਨਿਰਮਾਤਾ ਦਲਜੀਤ ਸਿੰਘ ਅਰੋੜਾ ਅਤੇ ਸਹਿ ਨਿਰਮਾਤਾ ਹਨ ਗੁਰਿੰਦਰ ਸਿੰਘ ਭਾਟਿਆ ।  ਹਾਲ ਹੀ ਵਿਚ ਆਈ ਅਰਥਭਰਪੂਰ ਲਘੂ ਫ਼ਿਲਮ ‘ਮੁਲਾਕਾਤ’ ਦੁਆਰਾ ਬਤੌਰ ਨਿਰਦੇਸ਼ਕ ਮਨਜੋਤ ਸਿੰਘ  ਚੌਖੀ ਸਲਾਹੁਤਾ ਹਾਸਿਲ ਕਰ ਚੁੱਕੇ ਨਿਰਦੇਸ਼ਕ ਮਨਜੋਤ ਸਿੰਘ ਦੱਸਦੇ ਹਨ ਕਿ ਬਤੌਰ ਨਿਰਦੇਸ਼ਕ ਉਨਾਂ ਦੀ ਕੋਸ਼ਿਸ਼ ਮੇਨ ਸਟਰੀਮ ਤੋਂ ਅਲਹਦਾ ਅਤੇ ਸੰਦੇਸ਼ਮਈ ਕਰਨ ਦੀ ਰਹਿੰਦੀ ਹੈ , ਜਿਸ ਦੇ ਮੱਦੇਨਜ਼ਰ ਆਉਣ ਵਾਲੇ ਦਿਨ੍ਹਾਂ ਵਿਚ ਵੀ ਉਨਾਂ ਵੱਲੋਂ ਹੋਰ ਕਈ ਮਿਆਰੀ ਫ਼ਿਲਮ ਪ੍ਰੋਜੈਕਟ ਦਰਸ਼ਕਾਂ ਸਨਮੁੱਖ ਕੀਤੇ ਜਾਣਗੇ।

Comments & Suggestions

Comments & Suggestions