5 ਅਪ੍ਰੈਲ ਨੂੰ ਰਿਲਿਜ਼ ਹੋਣ ਜਾ ਰਹੀ ਫਿਲਮ ‘ਯਾਰਾ ਵੇ’ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ / Yaara Ve’s Team Reached Golden Temple

By  |  0 Comments

ਫਿਲਮ ਚ ਯੁਵਰਾਜ ਹੰਸ, ਗਗਨ ਕੋਕਰੀ, ਮੋਨਿਕਾ ਗਿੱਲ ਅਤੇ ਰਘਬੀਰ ਬੋਲੀ ਮੁੱਖ ਭੂਮਿਕਾ ਚ ਨਜ਼ਰ ਆਉਣਗੇ

(ਪ:ਸ) ਹਾਲ ਹੀ ‘ਚ ਕੁਝ ਸਾਲਾਂ ‘ਚ ਭਾਰਤ ਪਾਕ ਸਬੰਧਾਂ ਨੂੰ ਕਾਫੀ ਨਾਕਰਾਤਮਕ ਤੌਰ ਤੇ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇੱਕ ਫਿਲਮ ਹੈ ਜੋਕਿ ਦੋਨਾਂ ਦੇਸ਼ਾਂ ਦੇ ਵਿੱਚ ਦੋਸਤੀ ਅਤੇ ਪ੍ਰੇਮ ਨੂੰ ਉਜਾਗਰ ਕਰੇਗੀ। 1940 ਦੇ ਦਸ਼ਕ ਤੇ ਅਧਾਰਿਤ ਇਸ ਪੀਰੀਅਡ ਡਰਾਮਾ ‘ਯਾਰਾ ਵੇ’ ‘ਚ ਯੁਵਰਾਜ ਹੰਸ, ਗਗਨ ਕੋਕਰੀ, ਰਘਬੀਰ ਬੋਲੀ ਅਤੇ ਮੋਨਿਕਾ ਗਿੱਲ ਮੁੱਖ ਭੂਮਿਕਾ ਚ ਨਜ਼ਰ ਆਉਣਗੇ।
ਲੀਡ ਅਦਾਕਾਰਾਂ ਤੋਂ ਇਲਾਵਾ ਇਸ ਫਿਲਮ ਦੇ ਬਾਕੀ ਸਟਾਰ ਕਾਸਟ ਚ ਯੋਗਰਾਜ ਸਿੰਘ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਮਲਕੀਤ ਰੌਣੀ, ਸੀਮਾ ਕੌਸ਼ਲ, ਬੀ.ਐਨ ਸ਼ਰਮਾ, ਗੁਰਪ੍ਰੀਤ ਭੰਗੂ ਅਤੇ ਰਾਣਾ ਜੰਗ ਬਹਾਦਰ ਜਿਹੇ ਪ੍ਰਤਿਭਾਸ਼ਾਲੀ ਕਲਾਕਾਰ ਵੀ ਮੌਜੂਦ ਹਨ। ਇਸਦੀ ਕਹਾਣੀ ਲਿਖੀ ਹੈ ਰੁਪਿੰਦਰ ਇੰਦਰਜੀਤ ਨੇ ਅਤੇ ਇਸ ਦਾ ਨਿਰਮਾਣ ਕੀਤਾ ਹੈ ਗੋਲਡਨ ਬ੍ਰਿਜ ਫਿਲਮਜ਼ ਐਂਡ ਐਂਟਰਟੇਨਮੈਂਟ ਪ੍ਰਾ. ਲਿ. ਦੇ ਬੱਲੀ ਸਿੰਘ ਕਕਾਰ ਨੇ।


ਫਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਫਿਲਮ ਦੀ ਟੀਮ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਅਤੇ ਉਸ ਤੋਂ ਬਾਅਦ ਪ੍ਰੈਸ ਕਾਨਫਰੈਂਸ ਵਿਚ ਫਿਲਮ ਬਾਰੇ ਜਾਣਕਾਰੀ ਦਿੰਦਿਆਂ ਫਿਲਮ ਦੇ ਮੁੱਖ ਅਦਾਕਾਰ ਗਗਨ ਕੋਕਰੀ ਨੇ ਕਿਹਾ, “ਯਾਰਾ ਵੇ ਇੱਕ ਬਹੁਤ ਅਨੋਖਾ ਕਾਨਸੈੱਪਟ ਹੈ ਅਤੇ ਮੈਨੂੰ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ। ਇਹ ਇੱਕ ਪੀਰੀਅਡ ਫਿਲਮ ਹੈ ਜੋ ਅਜਿਹੇ ਸਮੇਂ ਤੇ ਅਧਾਰਿਤ ਹੈ ਜਦੋਂ ਲੋਕ ਅਤੇ ਰਿਸ਼ਤੇ ਬੇਹੱਦ ਪਵਿੱਤਰ, ਸਾਫ ਦਿਲ, ਅਜ਼ੀਜ਼ ਅਤੇ ਸ਼ਰਤ ਰਹਿਤ ਹੁੰਦੇ ਸਨ। ਸਾਨੂੰ ਉਮੀਦ ਹੈ ਕਿ ਅਸੀਂ ਉਸ ਸਮੇਂ ਦੇ ਨਾਲ ਨਿਆਂ ਕਰ ਸਕਾਂਗੇ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਪ੍ਰੇਮ ਅਤੇ ਦੋਸਤੀ ਸੀ। ਲੋਕ ਇਸ ਫਿਲਮ ਚ ਦਰਸ਼ਾਏ ਗਏ ਜਜ਼ਬਾਤਾਂ ਨਾਲ ਜੁੜਾਵ ਮਹਿਸੂਸ ਕਰਨਗੇ।”
ਖੂਬਸੂਰਤ ਅਦਾਕਾਰਾ ਮੋਨਿਕਾ ਗਿੱਲ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ, “ਯਾਰਾ ਵੇ ਇੱਕ ਐਕਟਰ ਦੇ ਤੌਰ ਤੇ ਸ਼ਾਇਦ ਸਫਲ ਕੰਮ ਰਿਹਾ ਹੈ। ਫਿਲਮ ਦੀ ਝਲਕ ਅਤੇ ਜਜ਼ਬਾਤ ਬੇਸ਼ੱਕ ਬਹੁਤ ਸਾਧਾਰਨ ਹਨ ਪਰ ਉਸ ਸਮੇਂ ਨੂੰ ਦਿਖਾਉਣਾ ਬੇਹੱਦ ਮੁਸ਼ਕਿਲ ਸੀ ਜਿਸਦੇ ਬਾਰੇ ‘ਚ ਅਸੀਂ ਸਿਰਫ ਆਪਣੇ ਦਾਦਾ ਦਾਦੀ ਤੋਂ ਸੁਣਿਆ ਹੈ। ਮੈਂਨੂੰ ਉਮੀਦ ਹੈ ਕਿ ਲੋਕ ਨਸੀਬੋ ਦੇ ਕਿਰਦਾਰ ਨਾਲ ਜੁੜ ਪਾਉਣਗੇ ਅਤੇ ਜ਼ਰੂਰ ਪਸੰਦ ਕਰਨਗੇ।”
ਫਿਲਮ ਦੇ ਬਾਰੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ, “ਇਸ ਫਿਲਮ ਚ ਜਜ਼ਬਾਤ, ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਬੇਹਤਰੀਨ ਮਿਸ਼੍ਰਣ ਹੈ ਅਤੇ ਇਹ ਭਾਰਤ ਪਾਕ ਵੰਡ ਦੇ ਮੁਸ਼ਕਿਲ ਵਕ਼ਤ ਤੇ ਨਿਰਧਾਰਿਤ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿੱਚ ਹਮੇਸ਼ਾ ਇੰਨੀ ਕੜਵਾਹਟ ਨਹੀਂ ਸੀ ਅਤੇ ਅਸੀਂ ਉਸ ਸਮੇਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਭਾਈਚਾਰਾ ਸੀ। ਅਸੀਂ ਉਸ ਸਮੇਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦੇ ਹਾਂ ਕਿ ‘ਯਾਰਾ ਵੇ’ ਦਰਸ਼ਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ।”
‘ਯਾਰਾ ਵੇ’ ਸਾਡਾ ਪਹਿਲਾ ਪ੍ਰੋਜੈਕਟ ਹੈ ਅਤੇ ਅਸੀਂ ਇਸ ਨੂੰ ਸੱਚਾਈ ਦੇ ਕਰੀਬ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੈਨੂੰ ਰਾਕੇਸ਼ ਮਹਿਤਾ ਜੀ ਦੇ ਦ੍ਰਿਸ਼ਟੀਕੋਣ ਅਤੇ ਰਿਸਰਚ ਤੇ ਪੂਰਾ ਭਰੋਸਾ ਹੈ ਅਤੇ ਸਾਰੇ ਅਦਾਕਾਰਾਂ ਨੇ ਇਸ ਫਿਲਮ ਦੇ ਸੈੱਟ ਤੇ ਸ਼ਤ ਪ੍ਰਤੀਸ਼ਤ ਮੇਹਨਤ ਕੀਤੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਫਿਲਮ ਨੂੰ ਦਰਸ਼ਕਾਂ ਦਾ ਪਿਆਰ ਜ਼ਰੂਰ ਮਿਲੇਗਾ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਅਜਿਹੇ ਹੀ ਕੁਝ ਅਨੋਖੇ ਕਾਨਸੈੱਪਟ ਦੀ ਫ਼ਿਲਮਾਂ ਅੱਗੇ ਵੀ ਵੱਡੇ ਪਰਦੇ ਤੇ ਲੈਕੇ ਆਈਏ”, ਫਿਲਮ ਦੇ ਨਿਰਮਾਤਾ ਬੱਲੀ ਸਿੰਘ ਕਕਾਰ ਨੇ ਕਿਹਾ।
ਇਸ ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਕੀਤਾ ਹੈ। ‘ਯਾਰਾ ਵੇ’ 5 ਅਪ੍ਰੈਲ ਨੂੰ ਸਿਨਮੇਂ ਘਰਾਂ ਚ ਰਿਲੀਜ਼ ਹੋਵੇਗੀ।

Yaara Ve’s Team Reached Golden Temple To Seek Blessings

The film stars Yuvraj Hans, Gagan Kokri, Monica Gill and Raghveer Boli in the leading roles.

(P.S) In the recent years, most of the films have portrayed Indo-Pak relations under a very negative light. However, there’s one film that will highlight the value of friendship and love amongst the two nations. Set in 1940s, Yaara Ve is a period drama starring Yuvraj Hans, Gagan Kokri, Raghvir Boli and Monica Gill in the leading roles.
Apart from the lead cast, other stellar star cast includes veteran actors like Yograj Singh, Sardar Sohi, Nirmal Rishi, Hobby Dhaliwal, Malkit Rauni, Seema Kaushal, BN Sharma, Raghveer Boli, Gurpreet Kaur Bhangu and Rana Jung Bahadur. It is written by Rupinder Inderjit and is being produced by Bally Singh Kakar under Golden Bridge Films and Entertainment Pvt. Ltd. label.
To seek blessings for the success of film, the team reached Golden Temple, Amritsar and after that a press confrence was arrrenged where Gagan Kokri, the actor of the film, said “Yaara Ve is quite a unique concept and I am glad to be part of this film. This is a period film set in the times when people and relations were pure, heartfelt and unconditional. I really hope we have done justice to those times when India and Pakistan shared love and friendship. People will definitely feel connected to all the emotions we have tried to portray in the movie.”
Monica Gill, the beautiful actress, also shared her thoughts and told, “Yaara Ve is probably the most fulfilling film I would have done. The look and feel of the film is simple but it was really difficult to portray the times we have only heard about from our grandparents. I really hope the audiences will be able to relate to Naseebo and love her character.”
About the film, director Rakesh Mehta said, “The movie has the perfect blend of emotions, drama, romance and comedy and it is set in the testing times of Indi-Pak partition. Indian and Pakistan were not always this bitter; we have tried to remember the days when there was brotherhood beyond borders. We have tried to create those years and really hope that Yaara Ve will live up to the expectations of the audiences.”
“Yaara Ve is our first project and we have tried to keep it as close to reality as possible. I have immense faith in Rakesh (Mehta) ji’s vision and research and have seen all the actors give in their 100 per cent on the sets of this film. I am sure it will be loved and we promise to always bring out such different concepts on silver screen”, the producer of the film Bally Singh Kakar said.
Worldwide distribution of the film is done by Munish Sahni’s Omjee Group. ‘Yaara Ve’ will hit the theatres on 5th April 2019.

Comments & Suggestions

Comments & Suggestions