ਨਹੀਂ ਰਿਹਾ ਸੁਰਾਂ ਦਾ ਸਿਕੰਦਰ – ਸਰਦੂਲ ਸਿਕੰਦਰ

By  |  0 Comments


ਕਿਸੇ ਫ਼ਨਕਾਰ ਦਾ ਅਚਨਚੇਤ ਤੁਰ ਜਾਣਾ ਇੰਤਹਾਈ ਸਦਮਾਅੰਗੇਜ਼ ਹੁੰਦਾ ਹੈ। ਬਾਈ ਸਰਦੂਲ ਸਿਕੰਦਰ ਦਾ ਵੀ ਇੰਝ ਚਲੇ ਜਾਣਾ ਸੱਚਮੁੱਚ ਬੜਾ ਦੁੱਖਦਾਈ ਹੈ। ਪੰਜਾਬੀ ਲੋਕ ਮੌਸੀਕੀ ਤੇ ਪੰਜਾਬੀ ਫ਼ਿਲਮ ਮੌਸੀਕੀ ਵਿਚ ਸਰਦੂਲ ਸਿਕੰਦਰ ਦੀ ਦੇਣ ਨੂੰ ਕਦੇ ਵੀ ਫ਼ਰਾਮੋਸ਼ ਨਹੀਂ ਕੀਤਾ ਜਾ ਸਕਦਾ। ਜ਼ਾਤੀ ਜ਼ਿੰਦਗ਼ੀ ਵਿਚ ਸਰਦੂਲ ਬਾਈ ਬੜਾ ਖ਼ੁਸ਼ਮਿਜਾਜ਼ ਬੰਦਾ ਸੀ। ਪੰਜਾਬੀ ਸਕਰੀਨ ਅਦਾਰਾ ਅਰਦਾਸ ਕਰਦਾ ਹੈ ਕਿ ਅਕਾਲ ਪੁਰਖ ਮਰਹੂਮ ਫ਼ਨਕਾਰ ਨੂੰ ਜੰਨਤ ਨਸੀਬ ਅਤਾ ਕਰਨ।

Comments & Suggestions

Comments & Suggestions