‘ਸਿੱਖਾਂ ਦੇ 12 ਵੱਜ ਗਏ’ ਦੇ ਪਿੱਛੇ ਦੀ ਸੱਚਾਈ ਦਾ ਖੁਲਾਸਾ ਕਰੇਗੀ “ਮਸਤਾਨੇ” ! 25 ਅਗਸਤ ਨੂੰ ਹੋ ਰਹੀ ਹੈ ਰਿਲੀਜ਼ ।

By  |  0 Comments


(ਪੰ:ਸ) ਸਿੱਖਾਂ ਦੇ ਅਮਿੱਟ ਹੌਸਲੇ ਅਤੇ ਕੁਰਬਾਨੀਆਂ ਦੇ ਯੁੱਗ ਨੂੰ ਸਿਨੇ ਸਕਰੀਨ ਤੇ ਦੇਖਣ ਲਈ ਤਿਆਰ ਰਹੋ, ਕਿਉਂਕਿ ਫਿਲਮ “ਮਸਤਾਨੇ” ਸਿੱਖਾਂ ਦੀ ਬਹਾਦਰੀ ਅਤੇ ਹੌਸਲਿਆਂ ਦੇ ਗੌਰਵਮਈ ਬਿਰਤਾਂਤ ਨੂੰ ਦਰਸ਼ਕਾਂ ਤੱਕ ਪੁਜਦਾ ਕਰ ਕੇ ਸਿੱਖੀ ਦੀ ਆਨ ਅਤੇ ਸ਼ਾਨ ਨੂੰ ਦੁਨੀਆ ਭਰ ਵਿਚ ਬੜੇ ਫਖਰ ਨਾਲ ਪੇਸ਼ ਕਰਨ ਲਈ ਤਿਆਰ ਬਰ ਤਿਆਰ ਹੈ।
ਵਿਹਲੀ ਜਨਤਾ ਫਿਲਮਜ਼ ਅਤੇ ਓਮਜੀ ਸਿਨੇ ਵਰਲਡ ਦੁਆਰਾ ਨਿਰਮਤ ਚਿਰਾਂ ਤੋਂ ਉਡੀਕੀ ਜਾਣ ਵਾਲੀ ਫਿਲਮ, 25 ਅਗਸਤ 2023 ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ।


ਇਸ ਪ੍ਰੋਜੈਕਟ ਦਾ ਨਿਰਮਾਣ ਮਨਪ੍ਰੀਤ ਜੌਹਲ ਨੇ ਆਸ਼ੂ ਮੁਨੀਸ਼ ਸਾਹਨੀ ਅਤੇ ਕਰਮਜੀਤ ਸਿੰਘ ਜੌਹਲ ਦੇ ਨਾਲ ਮਿਲ ਕੇ ਕੀਤਾ। ਇਹ ਫ਼ਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤਾ ਗਈ ਹੈ। ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ, ਅਤੇ ਬਨਿੰਦਰ ਬੰਨੀ ਦੀ ਬਹੁਤ ਹੀ ਪ੍ਰਤਿਭਾਸ਼ਾਲੀ ਕਲਾਕਾਰੀ ਨੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦਾ ਐਸਾ ਪ੍ਰਦਰਸ਼ਨ ਕੀਤਾ ਹੈ ਕਿ ਦਰਸ਼ਕਾਂ ਵੀ ਹੈਰਾਨ ਹੋਣਗੇ।
“ਮਸਤਾਨੇ” ਸਿੱਖ ਕੌਮ ਦੀ ਵਿਸ਼ਾਲ ਵਿਰਾਸਤ ਨੂੰ ਉਜਾਗਰ ਕਰਦੀ, ਨਿਆਂ ਅਤੇ ਆਜ਼ਾਦੀ ਦੇ ਰਾਖਿਆਂ ਵਜੋਂ ਉਹਨਾਂ ਦੇ ਇਤਿਹਾਸ ਦੀ ਡੂੰਘਾਈ ਨਾਲ ਖੋਜ ਕਰਦੀ ਹੈ। 18ਵੀਂ ਸਦੀ ਵਿਚ ਸੈੱਟ ਕੀਤੀ ਗਈ, ਇਹ ਫ਼ਿਲਮ ਦਰਸਾਉਂਦੀ ਹੈ ਕਿ ਸਿੱਖ ਕੀ ਹਨ ਅਤੇ ਉਹ ਸਾਰੀਆਂ ਮੁਸ਼ਕਲਾਂ ਦੇ ਵਿਰੁੱਧ ਕਿਸ ਲਈ ਖੜੇ ਹੋਏ ਸਨ। ਇਸ ਪੁਰਾਤਨ ਇਤਿਹਾਸ ਦੌਰਾਨ ਸਿੱਖਾਂ ਨੇ ਬੇਮਿਸਾਲ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੈ। ਆਪਣੇ ਆਤਮਵਿਸ਼ਵਾਸ ਅਤੇ ਕਿਰਦਾਰ ਨੂੰ ਕਾਇਮ ਰੱਖਣ ਅਤੇ ਦੂਜਿਆਂ ਦੇ ਹੱਕਾਂ ਦੀ ਰਾਖੀ ਲਈ ਡੂੰਘੀਆਂ ਕੁਰਬਾਨੀਆਂ ਕੀਤੀਆਂ ਹਨ।
ਸਿੱਖ ਇਤਿਹਾਸ ਦੀ ਬੇਮਿਸਾਲ ਗਾਥਾ, ਮੁਸੀਬਤਾਂ ਦੇ ਸਾਹਮਣੇ ਨਿਆਂ, ਹਮਦਰਦੀ ਅਤੇ ਨਿਰਸਵਾਰਥਤਾ ਪ੍ਰਤੀ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ।


ਫਿਰ ਵੀ, ਇਹ ਬਦਕਿਸਮਤੀ ਦੀ ਗੱਲ ਹੈ ਕਿ ਉਹਨਾਂ ਦੀਆਂ ਬੇਮਿਸਾਲ ਪ੍ਰਾਪਤੀਆਂ ਨੂੰ ਅਣਗੌਲਿਆ ਗਿਆ। ਉਹਨਾਂ ਦੇ ਇਨਸਾਨੀਅਤ ਦੀ ਸੇਵਾ ਲਈ ਪਾਏ ਯੋਗਦਾਨਾਂ ਦੇ ਉਲਟ ਦੀ ਅਫਸੋਸਨਾਕ ਹਕੀਕਤ ਜਿੱਥੇ “ਸਿੱਖਣ ਦੇ 12 ਵੱਜ ਗਏ” ਵਰਗੇ ਸ਼ਰਮਨਾਕ ਸ਼ਬਦਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਦਾ ਜਵਾਬ ਦਿੰਦੀ ਹੈ ਫ਼ਿਲਮ “ਮਸਤਾਨੇ”।
ਫਿਲਮ ਦੇ ਨਿਰਦੇਸ਼ਕ ਸ਼ਰਨ ਆਰਟ ਨੇ ਕਿਹਾ, “ਸਿੱਖ ਭਾਈਚਾਰੇ ਦੀ ਅਟੱਲ ਹਿੰਮਤ ਅਤੇ ਕੁਰਬਾਨੀਆਂ, ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹਨ।” ‘ਮਸਤਾਨੇ’ ਰਾਹੀਂ ਅਸੀਂ ਸਿੱਖਾਂ ਦੇ ਅਦੁੱਤੀ ਜਜ਼ਬੇ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ। ਇਹ ਫ਼ਿਲਮ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਜਦੋਂ ਸਿੱਖ, ਨਾਦਰ ਸ਼ਾਹ ਦੇ ਜ਼ੁਲਮਾਂ ਵਿਰੁੱਧ ਬੇਕਸੂਰ ਜਾਨਾਂ ਲਈ ਢਾਲ ਬਣ ਗਏ ਸਨ। ਉਮੀਦ ਹੈ ਕਿ 25 ਅਗਸਤ 2023 ਨੂੰ ਰਿਲੀਜ਼ ਹੋ ਰਹੀ ਫਿਲਮ “ਮਸਤਾਨੇ” ਸਮੁੱਚੀ ਇਨਸਾਨੀਅਤ ਦੀਆਂ ਕਦਰਾਂ ਸਮਝਣ ਵਾਲਿਆਂ ਲਈ ਪ੍ਰੇਰਨਾ ਸਰੋਤ ਹੋ ਨਿਭੜੇਗੀ।

Comments & Suggestions

Comments & Suggestions