ਫ਼ਿਲਮ “ਮਸਤਾਨੇ” ਵਿਚਲੇ “ਜ਼ਹੂਰ” ਦੇ ਦੱਮਦਾਰ ਕਿਰਦਾਰ ਵਿਚ ਨਜ਼ਰ ਆਵੇਗਾ ਤਰਸੇਮ ਜੱਸੜ ❗️

By  |  0 Comments


(ਪੰ:ਸ) ਦੁਨੀਆਂ ਭਰ ਦੇ ਦਰਸ਼ਕ ਬੇਸਬਰੀ ਨਾਲ ਉਡੀਕ ਰਹੇ ਹਨ, ਕਿ ਫ਼ਿਲਮ “ਮਸਤਾਨੇ”, ਦੀ ਰਿਲੀਜ਼ ਡੇਟ 25 ਅਗਸਤ ਛੇਤੀ ਛੇਤੀ ਨਜ਼ਦੀਕ ਆ ਜਾਵੇ।
ਮੰਨੇ-ਪ੍ਰਮੰਨੇ ਅਭਿਨੇਤਾ ਤਰਸੇਮ ਜੱਸੜ ਫ਼ਿਲਮ ਵਿਚ”ਜ਼ਹੂਰ” ਨਾਮੀ, ਬਹਾਦਰੀ, ਜ਼ਜਬੇ ਅਤੇ ਮਨੁੱਖੀ ਭਾਵਨਾ ਦੀ ਅਦੁੱਤੀ ਮਿਸਾਲ ਪੇਸ਼ ਕਰਦੇ ਕਿਰਦਾਰ ਵਿਚ ਨਜ਼ਰ ਆਉਣਗੇ , ਜਿਸ ਦੇ ਸਿਲਵਰ ਸਕ੍ਰੀਨ ‘ਤੇ ਰਿਲੀਜ਼ ਦੇ ਕੁਝ ਕੁ ਦਿਨ ਹੀ ਬਾਕੀ ਹਨ।


ਫ਼ਿਲਮ “ਮਸਤਾਨੇ” ਵਿਚ “ਜ਼ਹੂਰ” ਇਕ ਅਜਿਹਾ ਪਾਤਰ ਹੈ ਜਿਸਦੀ ਸਿਆਣਪ, ਹਾਸਾ-ਮਜ਼ਾਕ ਅਤੇ ਜਜ਼ਬਾ ਦਰਸ਼ਕਾਂ ਨੂੰ ਅਜਿਹਾ ਪ੍ਰਭਾਵਿਤ ਕਰੇਗਾ ਕਿ ਦਰਸ਼ਕ ਉਸ ਦੀ ਅਦਾਕਾਰੀ ਦੇ ਦੀਵਾਨੇ ਹੋ ਉਠਣਗੇ।
ਫ਼ਿਲਮ ਵਿਚ “ਜ਼ਹੂਰ” ਆਪਣੇ ਆਪ ਨੂੰ ਸਾਜ਼ਿਸ਼ਾਂ ਅਤੇ ਖਤਰਿਆਂ ਨਾਲ ਭਰੀ ਦੁਨੀਆਂ ਵਿਚ ਧੱਕਦਾ ਹੈ, ਉਹ ਇਕ ਅਜਿਹੀ ਯਾਤਰਾ ਸ਼ੁਰੂ ਕਰਦਾ ਹੈ ਜੋ ਉਸਦੀ ਪਛਾਣ ਨੂੰ ਚੁਣੌਤੀ ਦਿੰਦੀ ਹੈ ਅਤੇ ਉਸਦੀ ਬਹਾਦਰੀ ਦੀਆਂ ਸੀਮਾਵਾਂ ਦੀ ਪਰਖ ਕਰਦੀ ਹੈ।

“ਮਸਤਾਨੇ” ਵਿਚਲੀ ਤਰਸੇਮ ਜੱਸੜ ਦੀ ਇਹ ਬੇਮਿਸਾਲ ਭੂਮਿਕਾ ਜ਼ਰੂਰ ਹੀ ਦਰਸ਼ਕਾਂ ਨੂੰ ਹੈਰਾਨ ਕਰੇਗੀ।

ਤਰਸੇਮ ਜੱਸੜ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ ਖੁਸ਼ ਹਨ ਕਿ ਇਹ ਭੂਮਿਕਾ ਨਿਭਾਉਣਾ ਮੇਰੇ ਹਿੱਸੇ ਆਇਆ ਹੈ, ਜੋ ਨਿਸ਼ਚਿਤ ਤੌਰ ‘ਤੇ ਮੇਰੇ ਲਈ ਮਾਣ ਵਾਲੀ ਗੱਲ ਹੈ। ਅਸੀਂ ਸਿੱਖ ਕੌਮ ਦੇ ਹੱਕਾਂ ਲਈ ਲੜਨ ਵਾਲੇ ਆਪਣੇ ਅਣਗਿਣਤ ਨਾਇਕਾਂ, ਗੁਰੂਆਂ, ਯੋਧਿਆਂ ਬਾਰੇ ਸੁਣਿਆ ਹੈ। ਉਨ੍ਹਾਂ ਦੀਆਂ ਕੁਰਬਾਨੀਆਂ, ਬਹਾਦਰੀਆਂ ਅਤੇ ਉਨ੍ਹਾਂ ਦੀ ਦਿਆਲਤਾ ਦਾ ਮਤਲਬ ਬਹੁਤ ਵੱਡਾ ਹੈ ਜੋ ਅੱਜ ਵੀ ਸਿੱਖਾਂ ਨੂੰ ਵਿਸ਼ਵ ਭਰ ਵਿਚ ਚਮਕਾਉਂਦਾ ਹੈ। ਅਸੀਂ ਆਪਣੇ ਅਜੋਕੀ ਪੀੜੀ ਨੂੰ ਇਹ ਸਭ ਦਿਖਾਉਣ ਅਤੇ ਉਨ੍ਹਾਂ ਨੂੰ ਆਪਣੀਆਂ ਮਜਬੂਤ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ।”

ਵਿਹਲੀ ਜਨਤਾ ਫਿਲਮਜ਼ ਅਤੇ ਓਮਜੀਜ਼ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ, “ਮਸਤਾਨੇ” ਇਹ ਪ੍ਰੋਜੈਕਟ , ਮਨਪ੍ਰੀਤ ਜੌਹਲ ਦੁਆਰਾ ਆਸ਼ੂ ਮੁਨੀਸ਼ ਸਾਹਨੀ ਦੇ ਨਾਲ ਰਲ ਤਿਆਰ ਕੀਤਾ ਗਿਆ ਹੈ। ਫ਼ਿਲਮ ਸ਼ਰਨ ਆਰਟ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। “ਮਸਤਾਨੇ” ਦਾ ਟ੍ਰੇਲਰ ਆਪਣੀ ਛਾਪ ਪਹਿਲਾਂ ਹੀ ਛੱਡ ਚੁੱਕਿਆ ਹੈ। ਫ਼ਿਲਮ ਵਿਚ ਲੀਡ ਐਕਟਰ ਤਰਸੇਮ ਜੱਸੜ ਤੋਂ ਇਲਾਵਾ ਸਿਮੀ ਚਾਹਲ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਹੁਲ ਦੇਵ, ਆਰਿਫ਼ ਜ਼ਕਰੀਆ, ਅਵਤਾਰ ਗਿੱਲ, ਹਨੀ ਮੱਟੂ ਅਤੇ ਬਨਿੰਦਰ ਬੰਨੀ ਦੱਮਦਾਰ ਭੂਮਿਕਾਵਾਂ ਵਿਚ ਹਨ। ਫ਼ਿਲਮ ਟੀਮ ਨੂੰ ਪੂਰੀ ਉਮੀਦ ਹੈ ਕਿ ਅਸੀਂ ਦਰਸ਼ਕਾਂ ਦੀ ਕਸੌਟੀ ਤੇ ਪੂਰੇ ਉਤਰਾਂਗੇ।

Comments & Suggestions

Comments & Suggestions