ਸੁਪਰ ਹਿੱਟ ਪੰਜਾਬੀ ਮਿਊਜ਼ਿਕਲ ਫਿਲਮ “ਲੱਛੀ” 1948..ਦਾ ਰੀਮੇਕ ਸੀ ਹਿੰਦੀ ਫਿਲਮ “ਦੋਸਤ” 1954 

By  |  0 Comments

{ਪੰਜਾਬੀ ਸਕਰੀਨ-ਦੀਪਕ ਗਰਗ:ਕੋਟਕਪੂਰਾ 22 ਜੁਲਾਈ 2023}ਲੱਛੀ –  ਆਜ਼ਾਦੀ ਤੋਂ ਬਾਅਦ ਰਿਲੀਜ ਹੋਈ ਭਾਰਤ ਦੀ ਪਹਿਲੀ ਸੁਪਰ ਹਿਟ ਪੰਜਾਬੀ ਫਿਲਮ ਹੈ। ਇਹ ਫਿਲਮ 1 ਜਨਵਰੀ 1949 ਨੂੰ ਰਿਲੀਜ ਹੋਈ ਸੀ। ਇਸ ਤੋਂ ਪਹਿਲਾਂ ਪੰਜਾਬੀ  ਫਿਲਮ “ਚਮਨ” 6 ਅਗਸਤ 1948 ਨੂੰ ਪਾਕਿਸਤਾਨ ਦੇ ਲਾਹੌਰ ਸਥਿਤ ਰਤਨ ਸਿਨੇਮਾ ਵਿਖੇ ਰਿਲੀਜ ਹੋਣ ਤੋਂ ਇਕ ਜਾਂ ਦੋ ਮਹਿਨੇ ਬਾਅਦ ਭਾਰਤੀ ਪੰਜਾਬ ਦੇ ਜਲੰਧਰ ਵਿਖੇ ਰਿਲੀਜ ਹੋਈ ਸੀ। ਪਰ ਇਹ ਫਿਲਮ ਭਾਰਤੀ ਬਾਕਸ ਆਫਿਸ ਤੇ ਸਫਲ ਨਹੀਂ ਹੋਈ ਸੀ। ਹਾਲਾਂਕਿ ਇਕ ਪਾਕਿਸਤਾਨੀ ਵੈਬਸਾਈਟ ਵਲੋਂ ਇਸਨੂੰ ਹਿਟ ਫਿਲਮ ਕਰਾਰ ਦਿੱਤਾ ਗਿਆ ਹੈ। ਬੇਸ਼ਕ ਅੱਜ ਇਸ ਫਿਲਮ ਦਾ ਯੂ ਟਿਊਬ ਲਿੰਕ Description: 🔗 ਉਪਲੱਬਧ ਹੈ। “ਚਮਨ” ਫਿਲਮ ਦੀ ਵੀਸੀਡੀ/ ਡੀਵੀਡੀ Description: 📀 ਵੀ ਰਿਲੀਜ ਹੋਈ ਸੀ।

ਫਿਲਮ ਖੋਜਕਰਤਾ ਅਤੇ ਇਤਿਹਾਸਕਾਰ ਭੀਮ ਰਾਜ ਗਰਗ ਮੁਤਾਬਿਕ ਆਜ਼ਾਦੀ ਤੋਂ ਬਾਅਦ ਮੁੰਬਈ ਵਿਚ ਭਾਖੜੀ ਯੁੱਗ ਦੀ ਸ਼ੁਰੂਆਤ ਹੋਈ ਸੀ ਤੇ ਬਾਅਦ ਵਿਚ ਇਸ ਪਰਿਵਾਰ ਨੇ ਕਈ ਦਹਾਕਿਆਂ ਤਕ ਪੰਜਾਬੀ ਸਿਨਮੇ ਤੇ ਰਾਜ ਕੀਤਾ । ਬਟਵਾਰੇ ਤੋਂ ਪਹਿਲਾਂ ਮੁਲਕਰਾਜ ਭਾਖੜੀ ਨੇ ਬਤੌਰ ਲੇਖਕ ਆਪਣੇ ਆਪ ਨੂੰ ਫਿਲਮ ਇੰਡਸਟਰੀ ਵਿਚ ਸਥਾਪਤ ਕਰ ਲਿਆ ਸੀ। ਉਨ੍ਹਾਂ ਦੀ ਫਿਲਮ ‘ਲੱਛੀ’ ਬਟਵਾਰੇ ਤੋਂ ਪਹਿਲਾਂ ਅੱਧੀ ਕੁ ਹੀ ਬਣੀ ਸੀ ਤਾਂ ਹਰ ਪਾਸੇ ਦੰਗੇ ਫੈਲ ਗਏ। ਭਾਖੜੀ ਪਰਿਵਾਰ ਮੁੰਬਈ ਆ ਚੁੱਕਾ ਸੀ। ਜਦ ਮਾਹੌਲ ਥੋੜਾ ਠੀਕ ਹੋਇਆ ਤਾਂ ਉਨ੍ਹਾਂ ਨੇ ਮਨ ਬਣਾਇਆ ਕਿ ਫਿਲਮ ਨੂੰ ਅੱਗੋਂ ਕੰਪਲੀਟ ਕੀਤਾ ਜਾਏ। ਲਾਹੌਰ ਗਏ ਤਾਂ ਪਤਾ ਲੱਗਿਆ ਕਿ ਜਿਸ ਬਿਲਡਿੰਗ ਵਿਚ ਫਿਲਮ ਦਾ ਨੈਗੇਟਿਵ ਪਿਆ ਸੀ, ਦੰਗਿਆਂ ਦੌਰਾਨ ਅੱਗ ਲੱਗਣ ਕਰ ਕੇ ਸਾਰਾ ਕੁਛ ਸੜ ਕੇ ਸਵਾਹ ਹੋ ਗਿਆ ਸੀ।
‘ਲੱਛੀ’ ਨੂੰ ਮੁੜ ਨਵੇਂ ਸਿਰਿਉਂ ਸ਼ੁਰੂ ਕੀਤਾ ਗਿਆ ਸੀ। ਹੁਣ ਫਿਲਮ ਦੇ ਦੋ ਪ੍ਰੋਡਿਊਸਰ ਸਨ -ਦੇਸ ਰਾਜ ਭਾਖੜੀ ਤੇ ਕੁਲਦੀਪ ਸਹਿਗਲ। ਫਿਲਮ ਨੂੰ ਰਾਜਿੰਦਰ ਸ਼ਰਮਾ ਨੇ ਡਾਇਰੈਕਟ ਕੀਤਾ ਸੀ। ਸਕ੍ਰਿਪਟ ਨੂੰ ਮੁਲਕਰਾਜ ਭਾਖੜੀ ਨੇ ਲਿਖਿਆ ਸੀ ਤੇ ਸੰਗੀਤ ਹੰਸਰਾਜ ਬਹਿਲ ਨੇ ਤਿਆਰ ਕੀਤਾ ਸੀ। 1949 ਵਿਚ ਬਣੀ ਇਹ ਫਿਲਮ ਮਿਊਜ਼ੀਕਲੀ ਵੀ ਬਹੁਤ ਵੱਡੀ ਹਿੱਟ ਸੀ। ਫਿਲਮ ਦੇ ਗਾਣੇ ਅੱਜ ਤਕ ਲੋਕ ਗੁਣ ਗੁਣਾਉਂਦੇ ਹਨ।

ਹੰਸਰਾਜ ਬਹਿਲ ਨੇ ਇਸ  ਫਿਲਮ ਦਾ ਸੰਗੀਤ ਤਿਆਰ ਕੀਤਾ ਸੀ ਅਤੇ ਮੁਲਖ ਰਾਜ ਭਾਖੜੀ ਨੇ ਗੀਤ ਲਿਖੇ Description: ✍️ ਸਨ। ਮੁਹੰਮਦ ਰਫੀ, ਲਤਾ ਮੰਗੇਸ਼ਕਰ ਅਤੇ ਸ਼ਮਸ਼ਾਦ ਬੇਗਮ, ਐਸ ਬਲਬੀਰ ਮੁੱਖ ਪਿੱਠਵਰਤੀ ਗਾਇਕ (ਪਲੇਬੈਕ ਸਿੰਗਰ) ਸਨ।

ਇਸ ਫਿਲਮ ਦੇ ਗਾਣੇ,ਲਤਾ ਮੰਗੇਸ਼ਕਰ ਦੁਆਰਾ ਗਾਇਆ  ਗਿਆ “ਨਾਲੇ ਲੰਮੀ ਤੇ ਨਾਲੇ ਕਾਲੀ ਵੇ ਚੰਨਾ ਰਾਤ ਜੁਦਾਈਆਂ ਵਾਲੀ”, ਅਤੇ ਸ਼ਮਸ਼ਾਦ ਬੇਗਮ ਦੁਆਰਾ ਗਾਇਆ ਮੇਰੀ ਲਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜੱਗ ਜਾਣਦਾ, ਬਹੁਤ ਸਫਲ ਹੋਏ ਸਨ। ਲਤਾ ਅਤੇ ਰਫੀ ਦੁਆਰਾ ਗਾਇਆ ਦੋਗਾਣਾ, “ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਹੂਨੀਆ” ਅਤੇ  ਰਫੀ ਦਾ ਗਾਇਆ ਜਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਵੀ ਹਿੱਟ ਸਨ।

naale lammi te naale kaali, ve channa raat judaaian wali ( ਨਾਲੇ ਲੰਮੀ ਤੇ ਨਾਲੇ ਕਾਲੀ ਵੇ ਚੰਨਾ ਰਾਤ ਜੁਦਾਈਆਂ ਵਾਲੀ )

meri laggdi kise na vekhi, te tuttdi nu jagg jaanda ( ਮੇਰੀ ਲਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜੱਗ ਜਾਣਦਾ )

ਮੇਰੀ ਲਗਦੀ ਕਿਸ ਨਾ ਵੇਖੀ, ਤੇ ਟੁੱਟਦੀ ਨੂੰ ਜੱਗ ਜਾਣਦਾ, ਗੀਤ ਨੂੰ  ਲੈਕੇ ਪ੍ਰਸਿੱਧ ਲੇਖਕ ਸਆਦਤ ਹਸਨ ਮੰਟੋ ਨੇ ਇਫਸ਼ਾ-ਏ-ਰਾਜ਼ ਕਹਾਣੀ ਵੀ ਲਿਖੀ ਸੀ।

https://www.hindikahani.hindi-kavita.com/IfshaeRazSaadatHasanManto.php

ਪਾਕਿਸਤਾਨੀ ਫਿਲਮ ਤਾਕਤਵਰ ਲਈ ਨੂਰ ਜਹਾਂ ਨੇ ਇਕ ਬਾਰ ਫੇਰ ਇਸ ਟਾਈਟਲ ਵਾਲਾ ਗੀਤ ਗਾਇਆ ਸੀ। ਪਰ ਇਥੇ ਨੂਰਜਹਾਂ ਸ਼ਮਸ਼ਾਦ ਬੇਗਮ ਵਾਲਾ ਦਰਦ ਨਹੀਂ ਪੈਦਾ ਕਰ ਸਕੀ।

kali kanghi naal kale waal paee wahuniaan (ਕਾਲੀ ਕੰਘੀ ਨਾਲ ਕਾਲੇ ਵਾਲ ਪਈ ਵਹੂਨੀਆ)

Jag Wala Mela Yaaro ( ਜਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ )

Dil le gaya koi rab ji ( ਦਿਲ ਲੈ ਗਿਆ ਕੋਈ ਰੱਬ ਜੀ)

Haara ve chana yaad saanu teri aaye ( ਹਾੜਾ ਵੇ ਚੰਨਾ ਯਾਦ ਸਾਨੂੰ ਤੇਰੀ ਆਏ)

Tumba bajda na taar bina ( ਤੂੰਬਾ ਬਜ਼ਦਾ ਨਾ ਤਾਰ ਬਿਨਾ )

ਲੱਛੀ – (1949) – ਨਿਰਦੇਸ਼ਕ: ਰਾਜਿੰਦਰ ਸ਼ਰਮਾਂ
ਬੈਨਰ: ਕੁਲਦੀਪ ਪਿਕਚਰਸ ਲਿਮਿਟਿਡ, ਬੰਬੇ

ਸਿਤਾਰੇ
ਵਾਸਤੀ, ਮਨੋਰਮਾ, ਰਣਧੀਰ, ਮਜਨੂੰ, ਰਮੇਸ਼ ਠਾਕੁਰ, ਭਾਗ ਸਿੰਘ, ਸਾਂਤੀ ਮਧੋਕ, ਉਮਾ ਦੱਤ, ਉਰਵਸ਼ੀ, ਰਾਧਾ ਰਾਣੀ, ਕੁੱਕੂ, ਓਮ ਪ੍ਰਕਾਸ਼, ਬ੍ਰਿਜ ਸ਼ਰਮਾ, ਸੋਫ਼ੀਆ !

ਚਾਲਕ ਦਲ
ਨਿਰਮਾਤਾ  – ਐਲ. ਆਰ. ਭਾਖੜੀ, ਕੁਲਦੀਪ ਸਹਿਗਲ
ਨਿਰਦੇਸ਼ਕ  – ਰਾਜਿੰਦਰ ਸ਼ਰਮਾ
ਸੰਗੀਤ ਨਿਰਦੇਸ਼ਕ  – ਹੰਸ ਰਾਜ ਬਹਿਲ
ਗੀਤਕਾਰ – ਐਮ. ਆਰ ਭਾਖੜੀ, ਵਰਮਾ ਮਲਿਕ, ਨਾਜ਼ਿਮ ਪਾਣੀਪਤੀ ਰਾਏ

ਗਾਇਕ: ਮੁਹੰਮਦ ਰਫ਼ੀ, ਸ਼ਮਸ਼ਾਦ ਬੇਗਮ, ਲਤਾ ਮੰਗੇਸ਼ਕਰ, ਆਸ਼ਾ ਭੌਸਲੇ, ਗੀਤਾ ਦੱਤ, ਬਲਬੀਰ 

ਫਿਲਮ ਦੀ ਕਹਾਣੀ : ਪਿੰਡ ਦੀ ਸਭ ਤੋਂ ਸੋਹਣੀ ਕੁੜੀ ਮਨੋਰਮਾ ਅਤੇ ਉਸਦੇ ਦੋ ਪ੍ਰੇਮੀਆਂ ਵਾਸਤੀ ਅਤੇ ਓਮ ਪ੍ਰਕਾਸ਼ ਛਿੱਬਰ ਵਿਚਾਲੇ ਪ੍ਰੇਮ ਤ੍ਰਿਕੋਣ ਹੈ। ਇਹ ਦੋਨੋਂ ਦੋਸਤ ਵੀ ਹਨ।

ਫਿਲਮ ਦੇ ਨਿਰਦੇਸ਼ਕ ਰਾਜਿੰਦਰ ਸ਼ਰਮਾ ਨੇ ਇਸ ਫਿਲਮ ਤੋਂ ਬਾਅਦ ਪੰਜਾਬੀ ਫਿਲਮਾਂ ਮਦਾਰੀ 1950, ਜੁਗਨੀ 1952  ਅਤੇ ਹਿੰਦੀ ਫਿਲਮ ਦੋਸਤ 1954 ਦਾ ਨਿਰਦੇਸ਼ਨ ਕੀਤਾ। ਰਾਜਿੰਦਰ ਸ਼ਰਮਾ ਨੇ ਹਿੰਦੀ ਫਿਲਮ ਅਫਸਾਨਾ 1951 ਵਿਚ ਅਦਾਕਾਰੀ ਵੀ ਕੀਤੀ। ਹਿੰਦੀ ਫਿਲਮ “ਦੋਸਤ” 1948 ਵਾਲੀ ਪੰਜਾਬੀ ਫਿਲਮ “ਲੱਛੀ” ਦੀ ਹੀ ਰੀਮੇਕ ਜਾਂ ਕਾਪੀ ਸੀ। ਸਿਰਫ ਓਮ ਪ੍ਰਕਾਸ਼ ਨੂੰ ਛੱਡਕੇ ਬਾਕੀ ਸਟਾਰ ਕਾਸਟ ਬਦਲੀ ਗਈ ਸੀ। ਫਿਲਮ “ਦੋਸਤ” ਕੁਲਦੀਪ ਸਹਿਗਲ ਦੁਆਰਾ ਕੁਲਦੀਪ ਪਿਕਚਰਜ਼ ਲਿਮਿਟਡ ਲਈ ਹੀ ਬਣਾਈ ਗਈ ਸੀ। ਇਸ ਫਿਲਮ ਵਿੱਚ ਸੁਰੇਸ਼ ਅਤੇ ਊਸ਼ਾ ਕਿਰਨ ਮੁੱਖ ਭੂਮਿਕਾਵਾਂ ਵਿੱਚ ਓਮ ਪ੍ਰਕਾਸ਼ , ਕੰਮੋ, ਖਰੈਤੀ, ਮੋਹਨਾ, ਮਜਨੂੰ, ਰਮੇਸ਼ ਠਾਕੁਰ, ਰਣਧੀਰ , ਐਸ. ਕਪੂਰ, ਐਸ. ਨਜ਼ੀਰ ਅਤੇ ਉਮਾ ਦੱਤ ਦੇ ਨਾਲ ਸਹਾਇਕ ਕਾਸਟ ਵਿੱਚ ਸਨ। ਇਸ ਫਿਲਮ ਦੇ ਗੀਤਾਂ ਦੇ ਬੋਲ ਵਰਮਾ ਮਲਿਕ ਦੁਆਰਾ ਲਿਖੇ ਗਏ ਸਨ।
ਹਿੰਦੀ ਫਿਲਮ ਦੋਸਤ ਦਾ ਸੰਗੀਤ ਵੀ ਲੱਛੀ ਵਾਲੇ ਹੰਸਰਾਜ ਬਹਿਲ ਦਾ ਸੀ। ਇਸ ਫਿਲਮ ਦੇ ਲਗਭਗ ਸਾਰੇ ਗਾਣੇ ਫਿਲਮ ਲੱਛੀ ਦੇ ਗਾਣਿਆਂ ਤੋਂ ਕਾਪੀ ਕੀਤੇ ਗਏ ਸੀ। ਤਲਤ ਮਹਿਮੂਦ ਵਲੋਂ ਗਾਏ ਗਏ ਗਾਨੇ “ਆਏ ਵੀ ਅਕੇਲਾ ਜਾਏ ਵੀ ਅਕੇਲਾ” ਦੀ ਟਿਊਨ “ਜਗ ਵਾਲਾ ਮੇਲਾ ਯਾਰੋ” ਦੀ ਕਾਪੀ ਸੀ।

ਜਗ ਵਾਲਾ ਮੇਲਾ ਯਾਰੋ ਗਾਨੇ ਦੀ ਟਿਊਨ ਤੇ ਆਧਾਰਿਤ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦਾ ਧਾਰਮਿਕ ਗੀਤ ਵੀ ਆਇਆ ਸੀ।

ਇਸੇ ਤਰ੍ਹਾਂ ਮਧੂਬਾਲਾ ਝਾਵੇਰੀ ਵਲੋਂ ਗਾਇਆ ਗਾਨਾ “ਦਿਲ ਦੇਕੇ ਬਹੁਤ ਪਛਤਾਏ” ਦੀ ਟਿਊਨ “ਮੇਰੀ ਲਗਦੀ ਕਿਸੇ ਨਾ ਵੇਖੀ, ਤੇ ਟੁੱਟਦੀ ਨੂੰ ਜੱਗ ਜਾਣਦਾ” ਦੀ ਕਾਪੀ ਸੀ।

ਮਧੂਬਾਲਾ ਝਾਵੇਰੀ ਵਲੋਂ ਗਾਏ ਗਾਨੇ “ਦੇਖੋ ਚੰਦਾ ਸੇ ਖੇਲੇ ਸਿਤਾਰੇ”  ਦੀ ਟਿਊਨ  “ਨਾਲੇ ਲੰਮੀ ਤੇ ਨਾਲੇ ਕਾਲੀ ਵੇ ਚੰਨਾ ਰਾਤ ਜੁਦਾਈਆਂ ਵਾਲੀ” ਨਾਲ ਮਿਲਦੀ ਸੀ।

ਹਮ ਫਿਰੇਂ ਕੁੰਵਾਰੇ ਰੱਬ ਜੀ

ਜਬ ਸੇ ਮੈਂਨੇ ਦਿਲ ਲਗਾਇਆ

“ਸ਼ਰਾਬੇ ਇਸ਼ਕ ਜਾਤੀ ਹੈ ਪਿਲਾਈ” ਲਤਾ ਮੰਗੇਸ਼ਕਰ ਅਤੇ ਗੀਤਾਦੱਤ ਵਲੋਂ ਗਾਈ ਇਹ ਕਵਾਲੀ ਪਹਿਲਾਂ ਫਿਲਮ ਲੱਛੀ ਅਤੇ ਫੇਰ ਦੋਸਤ ਵਿਚ ਸੇਮ ਰੱਖੀ ਗਈ।

ਐ ਜ਼ਮਾਨੇ ਬਤਾਦੋ ਦਿਲ ਕੀ ਖਤਾ
https://youtu.be/D9UmlT16hp0

ਫਿਲਮ ਖੋਜਕਰਤਾ ਅਤੇ ਇਤਿਹਾਸਕਾਰ ਭੀਮ ਰਾਜ ਗਰਗ ਨੇ ਦੱਸਿਆ ਕਿ “ਦੋਸਤ” 1954 ਪੂਰੀ ਤਰ੍ਹਾਂ ਨਾਲ 1949 ਵਾਲੀ “ਲੱਛੀ” ਦੀ ਰੀਮੇਕ ਸੀ। ਕਹਾਣੀ ਬਿਲਕੁੱਲ ਸੇਮ ਸੀ, ਸਿਰਫ ਕੁੱਝ ਪਾਤਰਾਂ ਦੇ ਨਾਂਅ ਬਦਲੇ ਹੋਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਦੋਨਾਂ ਹੀ ਫਿਲਮਾਂ ਦੀ  ਵੀਸੀਡੀ, ਡੀਵੀਡੀ Description: 📀 ਵੀਐਚਐਸ Description: 📼 ਜਾਂ ਯੂ ਟਿਉਬ ਲਿੰਕ Description: 🔗 ਉਪਲਬਧ ਨਹੀਂ। ਕੰਪਿਊਟਰ ਐਨੀਮੇਸ਼ਨ ਦੀ ਮਦਦ ਨਾਲ ਤਸਵੀਰ ਨੂੰ ਬਦਲ ਕੇ ਲੱਛੀ ਦੇ ਗੀਤ ਅਪਲੋਡ ਕੀਤੇ ਜਾ ਰਹੇ ਹਨ। ਇਸ ਫਿਲਮ ਦੇ ਗੀਤਾਂ ਦੇ ਅੱਜ ਤਕ ਕਵਰ ਵਰਜਨ ਬਣ ਰਹੇ ਹਨ। ਪਾਕਿਸਤਾਨ ਦੇ ਗਾਇਕ ਗਾਇਕਾਵਾਂ ਨੇ ਇਨ੍ਹਾਂ ਗੀਤਾਂ ਨੂੰ ਖੂਬ ਗਾਇਆ ਹੈ। ਇਸ ਨਾਲ ਉਨ੍ਹਾਂ ਨੂੰ ਸਸਤੀ ਲੋਕਪ੍ਰਿਅਤਾ ਜਰੂਰ ਮਿਲੀ ਹੈ। ਪਰ ਗੀਤਾਂ ਵਿਚ ਅਮਲ ਵਾਲੀ ਮਿਠਾਸ ਨਹੀਂ ਪੈਦਾ ਹੋ ਸਕੀ। ਇਸ ਫਿਲਮ ਦੇ ਟਾਈਟਲ “ਲੱਛੀ” ਨੂੰ ਲੇਕੇ 1969 ਵਿਚ ਪਾਕਿਸਤਾਨ ਅਤੇ 1977 ਵਿਚ ਭਾਰਤੀ ਪੰਜਾਬ ਵਿਚ ਫਿਲਮਾਂ ਰਿਲੀਜ ਹੋਇਆਂ ਪਰ ਗੱਲ ਨਹੀਂ ਬਣੀ। ਭੀਮ ਗਰਗ ਨੇ ਦਾਅਵਾ ਕੀਤਾ ਕਿ ਉਹ ਇਨ੍ਹਾਂ ਫਿਲਮਾਂ ਬਾਰੇ ਹੋਰ ਜਾਣਕਾਰੀ ਇੱਕਠੀ ਕਰ ਰਹੇ ਹਨ।

ਫਿਲਮ “ਦੋਸਤ” 1954 ਦਾ ਕਥਾਨਕ

ਭੋਲਾ ਨਾਂ ਤੋਂ ਹੀ ਮਾਸੂਮ ਸੀ, ਦਿਲੋਂ ਵੀ ਭੋਲਾ ਸੀ। ਮਰਨ ਸਮੇਂ ਉਸਦੇ ਪਿਤਾ ਨੇ ਆਖਿਰੀ ਵਸੀਅਤ ਕੀਤੀ ਸੀ ਕਿ ਪੁੱਤਰ ਦਾ ਵਿਆਹ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਦਾ ਨਾਂ ਰੌਸ਼ਨ ਹੋਵੇ। ਭੋਲੇ ਨੇ ਆਪਣੇ ਪਿਤਾ ਦੀ ਆਖਰੀ ਵਸੀਅਤ ਨੂੰ ਆਪਣੇ ਦਿਲ ਨਾਲ ਲੈ ਲਿਆ। ਭੋਲੇ ਦਾ ਦੋਸਤ ਮੱਖਣ ਦੂਜੇ ਪਿੰਡ ਰਹਿੰਦਾ ਸੀ। ਮੱਖਣ ਨੂੰ ਆਪਣੇ ਪਿੰਡ ਦੀ ਇੱਕ ਲੜਕੀ ਸ਼ਰਬਤੀ ਨਾਲ ਪਿਆਰ ਸੀ, ਪਰ ਸ਼ਰਬਤੀ ਦਾ ਮਾਮਾ ਗੋਵਿੰਦਰਾਮ ਅਤੇ ਉਸਦਾ ਦੋਸਤ ਪੰਡਿਤ ਰੁਲਦੂਰਾਮ ਸ਼ਰਬਤੀ ਦਾ ਵਿਆਹ ਕਿਤੇ ਹੋਰ ਤੈਅ ਕਰਨਾ ਚਾਹੁੰਦੇ ਸਨ। ਇੱਕ ਦਿਨ ਮੱਖਣ ਭੋਲੇ ਨੂੰ ਮਿਲਣ ਲਈ ਉਸਦੇ ਪਿੰਡ ਗਿਆ ਤਾਂ ਮੱਖਣ ਨੇ ਭੋਲੇ ਨੂੰ ਨੌਜਵਾਨ ਕੁੜੀਆਂ ਨੂੰ ਆਪਣੇ ਵੱਲ ਖਿੱਚਣ ਦੇ ਕਈ ਤਰੀਕੇ ਦੱਸੇ ਅਤੇ ਉਸਨੂੰ ਮੇਲੇ ਵਿੱਚ ਆਉਣ ਦਾ ਸੱਦਾ ਵੀ ਦਿੱਤਾ।

ਭੋਲੇ ਨੇ ਮੱਖਣ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਪਰ ਮਾੜੀ ਕਿਸਮਤ ਦੇ ਚਲਦੇ ਆਪਣੇ ਹੀ ਪਿੰਡ ਦੇ ਨੰਬਰਦਾਰ ਦੀ ਕੁੜੀ ਨਾਲ ਮਜ਼ਾਕ ਕਰ ਕੇ ਬੈਠ ਗਿਆ। ਬੱਸ ਫਿਰ ਕੀ ਸੀ ਕਿ ਨੰਬਰਦਾਰ ਨੇ ਭੋਲੇ ਨੂੰ ਪਿੰਡੋਂ ਭਜਾ ਦਿੱਤਾ। ਦੂਜੇ ਪਾਸੇ ਮੱਖਣ ਮੇਲਾ ਦਿਖਾਉਣ ਲਈ ਆਪਣੀ ਸ਼ਰਬਤੀ ਲੈ ਆਇਆ। ਗੋਵਿੰਦਰਾਮ ਅਤੇ ਰੁਲਦੂਰਾਮ ਮੱਖਣ ਦਾ ਪਿੱਛਾ ਕਰਦੇ ਹਨ ਅਤੇ ਸ਼ਰਬਤੀ ਨੂੰ ਕੁੱਟਣ ਤੋਂ ਬਾਅਦ ਵਾਪਸ ਲੈ ਜਾਂਦੇ ਹਨ। ਇਹ ਮਾਮਲਾ ਪਿੰਡ ਦੀ ਪੰਚਾਇਤ ਦੇ ਸਾਹਮਣੇ ਆਇਆ ਅਤੇ ਇਸ ਤਰ੍ਹਾਂ ਮੱਖਣ ਨੂੰ ਵੀ ਪਿੰਡ ਤੋਂ ਬਾਹਰ ਕਰ ਦਿੱਤਾ ਗਿਆ।

ਇਤਫ਼ਾਕ ਨਾਲ ਭੋਲਾ ਅਤੇ ਮੱਖਣ ਸ਼ਹਿਰ ਵਿੱਚ ਫਿਰ ਮਿਲਦੇ ਹਨ। ਮੱਖਣ ਨੇ ਭੋਲੇ ਨਾਲ ਵਾਅਦਾ ਕੀਤਾ ਕਿ ਉਹ ਉਸ ਦੇ ਵਿਆਹ ਦਾ ਪ੍ਰਬੰਧ ਜ਼ਰੂਰ ਕਰੇਗਾ, ਪਰ ਬਦਕਿਸਮਤੀ ਨੇ ਉਸ ਦਾ ਇੱਥੇ ਵੀ ਪਿੱਛਾ ਨਹੀਂ ਛੱਡਿਆ। ਉਹ ਜਿੱਥੇ ਵੀ ਗਿਆ ਉੱਥੇ ਝਟਕੇ ਲੱਗੇ।

ਇੱਥੇ ਸ਼ਰਬਤੀ ਦੇ ਮਾਮੇ ਨੇ ਪੰਡਿਤ ਰੁਲਦੂਰਾਮ ਨੂੰ ਉਸ ਲਈ ਚੰਗਾ ਲਾੜਾ ਲੱਭਣ ਲਈ ਸ਼ਹਿਰ ਭੇਜਿਆ। ਖੁਸ਼ਕਿਸਮਤੀ ਨਾਲ ਇਸ ਸਮੇਂ ਦੌਰਾਨ ਮੱਖਣ ਅਤੇ ਭੋਲੇ ਕੋਲ ਕਾਫੀ ਧਨ-ਦੌਲਤ ਆ ਗਈ ਅਤੇ ਦੋਵੇਂ ਸ਼ਾਨੋ ਸ਼ੌਕਤ ਨਾਲ ਬੰਗਲੇ ਵਿਚ ਰਹਿਣ ਲੱਗ ਪਏ ਪਰ ਵਿਆਹ ਦੀ ਚਿੰਤਾ ਭੋਲੇ ਨੂੰ ਧੂੰਏਂ ਵਾਂਗ ਖਾ ਰਹੀ ਸੀ।

ਪੰਡਿਤ ਰੁਲਦੂਰਾਮ ਦਾ ਇੱਕ ਰਿਸ਼ਤੇਦਾਰ ਸ਼ਹਿਰ ਵਿੱਚ ਮੈਰਿਜ ਆਫਿਸ ਦਾ ਮੈਨੇਜਰ ਸੀ। ਉਸਨੇ ਸ਼ਰਬਤੀ ਦੀ ਤਸਵੀਰ ਉਸ ਨੂੰ ਦੇ ਦਿੱਤੀ ਅਤੇ ਇੱਕ ਚੰਗੇ ਅਮੀਰ ਅਤੇ ਮਾਲਦਾਰ ਲੜਕੇ ਨੂੰ ਫਸਾਉਣ ਲਈ ਕਿਹਾ।

ਜਦੋਂ ਮੱਖਣ ਅਮੀਰ ਹੋ ਗਿਆ ਤਾਂ ਉਹ ਸ਼ਰਬਤੀ ਨੂੰ ਮਿਲਣ ਪਿੰਡ ਚਲਾ ਗਿਆ। ਉਸ ਦੀ ਗੈਰ-ਹਾਜ਼ਰੀ ਵਿਚ ਭੋਲਾ ਵਿਆਹ ਦੇ ਦਫ਼ਤਰ ਗਿਆ ਅਤੇ ਸ਼ਰਬਤੀ ਦੀ ਤਸਵੀਰ ਦੇਖੀ ਅਤੇ ਉਸ ਨੂੰ ਪਸੰਦ ਕੀਤਾ। ਭੋਲਾ ਅਤੇ ਸ਼ਰਬਤੀ ਦੀ ਮੰਗਣੀ ਹੋ ਗਈ ਪਰ ਮੱਖਣ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ – ਅਤੇ ਫਿਰ –   ਇਸ ਤੋਂ ਬਾਅਦ ਦੀ ਸਥਿਤੀ ਸਿਨੇਮਾ Description: 📽️ ਦੇ ਪਰਦੇ ਤੇ ਹੀ ਵੇਖੀ ਜਾ ਸਕਦੀ ਹੈ। ਅਫਸੋਸ ਦੀ ਗੱਲ ਹੈ ਕਿ ਇਸ ਫਿਲਮ ਦਾ VCD/DVD Description: 📀 VHS Description: 📼 ਜਾਂ YouTube ਲਿੰਕ Description: 🔗 ਮੌਜੂਦ ਨਹੀਂ ਹੈ।

(ਅਧਿਕਾਰਤ ਪ੍ਰੈਸ ਕਿਤਾਬਚੇ ਵਿੱਚੋਂ)

https://www.cinemaazi.com/film/dost-1954

ਚਾਲਕ ਦਲ
ਬੈਨਰ
ਕੁਲਦੀਪ ਪਿਕਚਰਜ਼ ਲਿਮਿਟੇਡ, ਬੰਬਈ
ਨਿਰਦੇਸ਼ਕ
ਰਜਿੰਦਰ ਸ਼ਰਮਾ
ਸੰਗੀਤ ਨਿਰਦੇਸ਼ਕ
ਹੰਸ ਰਾਜ ਬਹਿਲ
ਨਿਰਮਾਤਾ ਅਤੇ ਵਿੱਤਕਰਤਾ
ਕੁਲਦੀਪ ਸਹਿਗਲ 

Comments & Suggestions

Comments & Suggestions