ਨਵਾਂ ਪੰਜਾਬੀ ਗੀਤ ‘ਮਹਿਰਮਾਂ ਵੇ’ 24 ਜਨਵਰੀ ਨੂੰ ਹੋਵੇਗਾ ਰਿਲੀਜ਼।

By  |  0 Comments

ਚੰਡੀਗੜ੍ਹ(ਪੰ:ਸ) ਪੰਜਾਬੀ ਸੰਗੀਤਕ ਦੁਨੀਆ ਦੀ ਲੀਜੈਂਡ ਹਸਤੀ ਉਸਤਾਦ ਪੂਰਨ ਸ਼ਾਹ ਕੋਟੀ ਅਤੇ ਉਹਨਾਂ ਦੋ ਪੁੱਤਰਾਂ, ਮਾਸਟਰ ਸਲੀਮ ਅਤੇ ਪੇਜੀ ਦਾ ਪਹਿਲੀ ਵਾਰ ਇਕ ਸਾਂਝਾ ਗੀਤ “ਮਹਿਰਮਾਂ ਵੇ” 24 ਜਨਵਰੀ ਨੂੰ ਸਰੋਤਿਆਂ ਦੀ ਕਚਿਹਰੀ ਵਿਚ ਪੇਸ਼ ਹੋਣ ਜਾ ਰਿਹਾ ਹੈ, ਜਿਸ ਨੂੰ ਵਿਜੈ ਧਾਮੀ ਨੇ ਲਿਖਿਆ ਹੈ। ਇਸ ਗੀਤ ਦੀ ਵੀਡੀਓ ਮਸ਼ਹੂਰ ਨਿਰਦੇਸ਼ਕ ਸੰਦੀਪ ਸ਼ਰਮਾ ਨੇ ਬਣਾਈ ਹੈ ਅਤੇ ਸੰਗੀਤ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਪੂਰਾ ਪ੍ਰੋਜੈਕਟ ਨਿਰਮਾਤਾ ਅੰਗਦ ਸਿੰਘ ਦੀ ਦੇਖ-ਰੇਖ ਵਿਚ ਤਿਆਰ ਹੋਇਆ ਹੈ।
ਇਸ ਗੀਤ ਰਾਹੀਂ ਦੁਬਈ ਦੀ ਮਸ਼ਹੂਰ ਅਭਿਨੇਤਰੀ ਆਇਸ਼ਾ ਹਾਸ਼ਮੀ, ਸਹਿਯੋਗੀ ਕਲਾਕਾਰਾਂ ਗੁਰਤੇਜ ਜੌਹਲ, ਤਰਜ਼ਨ ਅਤੇ ਪਰਵੇਜ਼ ਹੀਰ ਦੇ ਨਾਲ ਪੰਜਾਬ ਵਿਚ ਆਪਣਾ ਨਵਾਂ ਕਰੀਅਰ ਸ਼ੁਰੂ ਕਰਨ ਜਾ ਰਹੀ ਹੈ।


ਜੇ ਸਾਹਕੋਟੀ ਪਰਿਵਾਰ ਦੀ ਗੱਲ ਕਰੀਏ ਤਾਂ ਪੂਰਨ ਸ਼ਾਹ ਕੋਈ ਇਕ ਅਜਿਹਾ ਸੰਗੀਤਕ ਘਰਾਣਾ ਹੈ ਜਿਹਨਾਂ ਨੇ ਆਪ ਅਤੇ ਆਪਣੇ ਪੁੱਤਰਾਂ, ਮਾਸਟਰ ਸਲੀਮ ਅਤੇ ਪੇਜੀ ਸ਼ਾਹਕੋਟੀ ਰਾਹੀਂ ਆਪਣੀ ਪੰਜਾਬੀ ਸੱਭਿਅਕ ਸੰਗੀਤ ਵਿਰਾਸਤ ਵਿਸ਼ਵ ਭਰ ਵਿਚ ਬਰਕਰਾਰ ਰੱਖਦਿਆਂ, ਸੰਭਾਲੀ ਹੋਈ ਹੈ। ਇਸ ਅਮੀਰ ਸੰਗੀਤਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਸੂਫੀ ਸੰਗੀਤ ਨੂੰ ਦੁਨੀਆਂ ਭਰ ਵਿਚ ਪ੍ਰਸਿੱਧੀ ਦੁਆਉਣ ਦਾ, ਇਸ ਪਰਿਵਾਰ ਵਲੋਂ ਇਕ ਹੋਰ ਖੂਬਸੂਰਤ ਤੋਹਫਾ “ਮਹਿਰਮਾ ਵੇ” ਯਕੀਨਣ ਸੰਗੀਤ ਪ੍ਰੇਮੀਆਂ ਨੂੰ ਅੱਜ ਦੇ ਰੌਲੇ-ਗੋਲੇ ਵਾਲੇ ਸੰਗੀਤ ਤੋਂ ਹੱਟ ਕੇ ਅਸਲ ਪੰਜਾਬੀ ਸੰਗੀਤਕ ਸੱਭਿਆਚਾਰ ਦਾ ਅਹਿਸਾਸ ਕਰਵਾਵੇਗਾ।

Comments & Suggestions

Comments & Suggestions