ਫ਼ਿਲਮ ਸਮੀਖਿਆ / Film Review ‘Snowman’ ਪੰਜਾਬੀ ਸਿਨੇਮਾ ਲਈ ਫਜ਼ੂਲ ਕਿਸਮ ਦਾ ਐਕਸਪੈਰੀਮੈਂਟ ਹੈ “ਸਨੋਮੈਨ”। -ਦਲਜੀਤ ਅਰੋੜਾ 🎞🎞🎞🎞🎞🎞🎞🎞

By  |  0 Comments

ਪੰਜਾਬੀ ਫ਼ਿਲਮਾਂ ਦੇ ਨਵਿਆਂ ਵਿਸ਼ਿਆਂ ਤੇ ਐਕਸਪੈਰੀਮੈਂਟ ਕਰ ਕੇ ਫ਼ਿਲਮ ਬਨਾਉਣੀ ਕੋਈ ਮਾੜੀ ਗੱਲ ਨਹੀਂ ਪਰ ਉਸੇ ਪੰਜਾਬੀ ਫ਼ਿਲਮ ਦੇ ਚੱਲਣ ਦੀ ਉਮੀਦ ਕੀਤੀ ਜਾ ਸਕਦੀ ਹੈ ਜਿਸ ਦਾ ਅਧਾਰ ਪੰਜਾਬ/ਪੰਜਾਬੀਅਤ ਨਾਲ ਜੁੜਿਆ ਹੋਵੇਗਾ, ਸਿਰਫ ਪੰਜਾਬੀ ਭਾਸ਼ਾ ਵਿਚ ਸੰਵਾਦ ਰਚਨਾ ਹੀ ਕਾਫੀ ਨਹੀਂ।

ਜੌਨਰ/ਵਿਸ਼ਾ/ਕਹਾਣੀ/ਨਿਰਦੇਸ਼ਨ

ਕਹਾਣੀ-ਰਾਣਾ ਰਣਬੀਰ
ਨਿਰਦੇਸ਼ਨ-ਅਮਨ ਖਟਕੜ

ਫ਼ਿਲਮ “ਸਨੋਮੈਨ” ਦਾ ਮਰਡਰ ਮਿਸਟ੍ਰੀ ਵਾਲਾ ਸਸਪੈਂਸ/ਥ੍ਰਿਲਰ ਆਮ ਜਿਹੇ ਕਮਰਸ਼ੀਅਲ ਜੌਨਰ ਵਾਲਾ ਵਿਸ਼ਾ ਹੈ ਜੋਕਿ ਪੰਜਾਬੀ ਫ਼ਿਲਮ ਦੇ ਹਿਸਾਬ ਨਾਲ ਗੈਰ ਢੁੱਕਵਾਂ ਹੈ, ਬਿਹਤਰ ਸੀ ਜੇ ਇਹ ਫ਼ਿਲਮ ਹਿੰਦੀ ਵਿਚ ਬਣਾ ਲਈ ਜਾਂਦੀ ਤੇ ਸ਼ਾਇਦ ਚਾਰ ਪੈਸੇ ਵੀ ਵੱਟੇ ਜਾਂਦੇ 🤔।

ਵੈਸੇ ਹੈ ਤਾਂ ਇਹ ਅੰਗਰੇਜੀ ਫਿਲਮ ਵਾਲਾ ਵਿਸ਼ਾ ਪਰ ਇਸੇ ਮਰਡਰ ਮਿਸਟ੍ਰੀ ਤਰਜ ਤੇ ਅੰਗਰੇਜੀ ਫਿਲਮ “ਸਨੋਮੈਨ” ਤਾਂ ਪਹਿਲਾਂ ਹੀ ਬਣ ਕੇ ਰਿਲੀਜ਼ ਹੋ ਚੁੱਕੀ ਹੈ।🤔

ਜਿਸ ਫ਼ਿਲਮ ਦੇ ਵਿਸ਼ੇ/ਕਹਾਣੀ ਦਾ ਅਧਾਰ ਮਜਬੂਤ ਅਤੇ ਖੇਤਰ ਮੁਤਾਬਕ ਢੁਕਵਾਂ ਨਹੀਂ ਹੋਵੇਗਾ ਉਸਦੇ ਨਿਰਦੇਸ਼ਕ ਵਲੋਂ ਫਿਲਮਾਂਕਣ ਲਈ ਕੀਤੀ ਮਿਹਨਤ ਤੇ ਵਧੀਆ ਕੋਸ਼ਿਸ ਵੀ ਬੇਕਾਰ ਤੇ ਅਧਾਰਹੀਣ ਲੱਗੇਗੀ, ਜਿਵੇਂ ਕਿ ਇਸ ਫ਼ਿਲਮ ਲਈ ….❗

ਅਦਾਕਾਰੀ

ਜੇ ਗੱਲ ਫ਼ਿਲਮ ਵਿਚਲੇ ਅਦਾਕਾਰਾਂ ਦੀ ਕਰੀਏ ਤਾਂ ਗੋਰਿਆਂ #Markwilliamsfadel , #Tyjavos ਅਤੇ #Polinalarkina ਸਮੇਤ ਆਪੋ ਆਪਣੀ ਥਾਈਂ ਸਭ ਦੀ ਵਧੀਆ ਕੋਸ਼ਿਸ ਕੀਤੀ ਨਜ਼ਰ ਆਈ। ਖਾਸ ਕਰ ਪੰਜਾਬੀ ਐਕਟਰਾਂ ਚੋਂ ਡੈਬਿਊ ਹੀਰੋ ਅਰਸ਼ੀ ਖਟਕੜ ਅਤੇ ਅਦਾਕਾਰਾ ਮਨਜੋਤ ਢਿਲੋਂ ਦੀ ਅਦਾਕਾਰੀ ਤੇ ਚਿਹਰਿਆਂ ਤੋਂ ਭਵਿੱਖ ਲਈ ਚੰਗੀਆਂ ਸੰਭਾਵਨਾਵਾਂ ਝਲਕਦੀਆਂ ਹਨ, ਪਰ ਅਜੇ ਹੋਰ ਵੀ ਮਿਹਨਤ ਕਰਨ ਦੀ ਲੋੜ ਹੈ। ਨੀਰੂ ਬਾਜਵਾ ਦੀ ਐਵਰਗਰੀਨ ਆਕਰਸ਼ਕ ਅਦਾਕਾਰੀ ਤਾਂ ਹੈ ਹੀ ਤੇ ਜੈਜ਼ੀ.ਬੀ ਦੀ ਭੂਮਿਕਾ ਵੀ ਵਧੀਆ ਰਹੀ । ਰਾਜ ਸਿੰਘ ਝਿੰਜਰ ਦਾ ਭਾਵੇਂ ਗੈਸਟ ਰੋਲ ਸੀ ਪਰ ਚਿਹਰੇ ਦੇ ਹਾਵ-ਭਾਵ ਤੋਂ ਅਦਾਕਾਰੀ ਝਲਕਦੀ ਹੈ। ਬਿਨਾ ਸ਼ੱਕ ਰਾਣਾ ਰਣਬੀਰ ਇਕ ਵਧੀਆ ਐਕਟਰ ਹੈ ਤੇ ਫ਼ਿਲਮ ਵਿਚਲੇ ਕਿਰਦਾਰ ਮੁਤਾਬਕ ਉਸਦੇ ਚਿਹਰੇ ਤੋਂ ਫਰਸਟੇਸ਼ਨ ਝਲਕਣੀ ਤਾਂ ਵਧੀਆ ਅਦਾਕਾਰੀ ਦਾ ਸਬੂਤ ਹੈ ਪਰ ਉਸਦੀ ਸੋਫਟ ਲੁਕ ਕਾਰਨ ਵਿਲਨਗਿਰੀ ਬਹੁਤੀ ਨਹੀਂ ਜੰਮੀ।
ਰਾਣਾ ਰਣਬੀਰ ਦੇ ਪਿਤਾ ਦੇ ਰੋਲ ਵਾਲੇ ਐਕਟਰ ਦਾ ਫਿ਼ਲਮ ਵਿਚਲਾ ਵਰਤਾਓ ਇਕ ਸਵਾਲ ਖੜਾ ਕਰਦਾ ਹੈ ਜਿਸ ਕਾਰਨ ਇਹ ਕਰੈਕਟਰ ਪੂਰੀ ਤਰਾਂ ਐਸਟੈਬਲਿਸ਼ ਹੋਇਆ ਨਹੀਂ ਦਿਸਦਾ ਤੇ ਫਿ਼ਲਮ ਦੇ ਆਖਰੀ ਹਿੱਸੇ ਵਿਚ ਟਾਈਮ ਵਧਾਉਣ ਲਈ ਵਾੜੇ ਦੋ ਤਿੰਨ ਹੋਰ ਵੀ ਫਾਲਤੂ ਕਰੈਕਟਰਸ ਜੋ ਆਖੀਰ ਵਿਚ ਬਿਨਾ ਵਜਾ ਮਰ ਤਾਂ ਜਾਂਦੇ ਹਨ ਪਰ ਕਹਾਣੀ ਵਿਚ ਇਹਨਾਂ ਦੀ ਲੋੜ ਕੀ ਸੀ ? ਬਾਰੇ ਤਾਂ ਲੇਖਕ-ਨਿਰਦੇਸ਼ਕ ਹੀ ਵਧੀਆ ਦੱਸ ਸਕਦੈ।🙂

ਸੰਗੀਤ

ਇਹੋ ਜਿਹੀਆਂ ਫ਼ਿਲਮਾਂ ਵਿਚ ਸੰਗੀਤ ਦੀ ਬਹੁਤੀ ਥਾਂ ਨਹੀਂ ਹੁੰਦੀ ਪਰ ਪੰਜਾਬੀ ਫ਼ਿਲਮਾਂ ਦਾ ਇਸ ਤੋਂ ਬਿਨਾਂ ਗੁਜਾਰਾ ਕਿੱਥੇ।
ਸੋ ਮਿਊਜ਼ਿਕ ਤਾਂ ਵਧੀਆ ਹੈ ਤੇ ਬੈਕਗਰਾਉਂਡ ਸਕੋਰ ਵੀ।
ਫ਼ਿਲਮ ਵਿਚ ਚਲਦੇ ਪਿਠਵਰਤੀ ਗਾਣੇ ਚੋਂ ਇਕ ਲਾਈਨ ਹੈ “ਇਹ ਕੀ ਹੋ ਰਿਹਾ ਏ” ਅਤੇ ਇਹ ਲਾਈਨ, ਫਿ਼ਲਮ ਵੇਖਣ ਆਏ ਦਰਸ਼ਕਾਂ ਦੇ ਮੂਹੋਂ ਵੀ ਬਾਰ ਬਾਰ ਹੱਸਦਿਆਂ ਹੱਸਦਿਆਂ ਸੁਣੀ ਗਈ ਕਿ ਆਖਰ ਇਹ ਹੋ ਕੀ ਰਿਹਾ ਏ ਫ਼ਿਲਮ ਵਿਚ ? ਤੇ ਇਹ ਸੱਚ ਵੀ ਲੱਗਾ, ਕਿਉਂਕਿ ਪੰਜਾਬੀ ਵਿਚ ਇਹ ਫ਼ਿਲਮ ਬਨਾਉਣ ਦਾ ਮਕਸਦ ਸਮਝ ਨਹੀਂ ਆਇਆ ਆਖਰ ਤੱਕ ।
ਤੇ ਗੱਲ ਫ਼ਿਲਮ ਦੇ ਇਕ ਹੋਰ ਗੀਤ ਦੀ ਜੋ ਆਖੀਰ ਵਾਲੀ ਟਾਈਟਲਿੰਗ ਦੇ ਨਾਲ ਚਲਦਾ ਹੈ। ਗਿੱਪੀ ਗਰੇਵਾਲ ਅਤੇ ਜੈਜ਼ੀ ਵਰਗੇ ਜੁੰਮੇਵਾਰ ਗਾਇਕਾਂ ਵਲੋਂ “ਕਾਲੇ ਮਾਲ” ਦੀ ਗੱਲ ਕਰਦਾ ਇਹ ਗੀਤ ਗਾਇਆ ਜਾਣਾ, ਕਿੰਨੀ ਕੁ ਵਧੀਆ ਗੱਲ ਹੈ ਉਹ ਦੋਨੋ ਆਪ ਹੀ ਸੋਚਣ ਤਾਂ ਬਿਹਤਰ ਰਹੇਗਾ।

ਫਿ਼ਲਮੀ ਸਿੱਟਾ
ਸਮੇਂ ਤੇ ਪੈਸੇ ਦੀ ਬਰਬਾਦੀ😔

Comments & Suggestions

Comments & Suggestions